ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਛਮੀ ਬੰਗਾਲ ’ਚ ਹਿੰਸਾ : TMC ਦੇ ਵਰਕਰਾਂ ਦਾ ਬੰਬ ਤੇ ਗੋਲੀਆਂ ਨਾਲ ਕਤਲ, ਭਾਜਪਾ ’ਤੇ ਦੋਸ਼

ਪੱਛਮੀ ਬੰਗਾਲ ’ਚ ਹਿੰਸਾ : TMC ਦੇ ਵਰਕਰਾਂ ਦਾ ਬੰਬ ਤੇ ਗੋਲੀਆਂ ਨਾਲ ਕਤਲ, ਭਾਜਪਾ ’ਤੇ ਦੋਸ਼

ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਜ਼ਿਲ੍ਹੇ ਵਿਚ ਸ਼ਨੀਵਾਰ ਨੂੰ ਤ੍ਰਿਣਮੂਲ ਕਾਂਗਰਸ ਦੇ ਤਿੰਨ ਵਰਕਰਾਂ ਦਾ ਕਥਿਤ ਤੌਰ ਉਤੇ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਡੋਮਕਲ ਪੁਲਿਸ ਥਾਣਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਡੋਮਕਲ ਦੇ ਕੁਚੀਆਮੋਰਾ ਪਿੰਡ ਵਿਚ ਕੁਝ ਲੋਕਾਂ ਨੇ ਕਥਿਤ ਤੌਰ ਉਤੇ ਤਿੰਨਾਂ ਉਤੇ ਗੋਲੀਬਾਰੀ ਕੀਤੀ ਅਤੇ ਉਨ੍ਹਾਂ ਉਤੇ ਬੰਬ ਸੁੱਟਣ ਵਿਚ ਉਹ ਮਾਰੇ ਗਏ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

 

ਸਮਾਚਾਰ ਏਜੰਸੀ ਆਈਏਐਨਐਸ ਮੁਤਾਬਕ, ਉਨ੍ਹਾਂ ਕਿਹਾ ਕਿ ਅਸੀਂ ਸੁਣਿਆ ਹੈ ਕਿ ਉਹ ਤ੍ਰਿਣਮੂਲ ਕਾਂਗਰਸ ਦੇ ਸਰਗਰਮ ਵਰਕਰ ਸਨ। ਸਾਡੇ ਅਧਿਕਾਰੀ ਜਾਂਚ ਕਰ ਰਹੇ ਹਨ ਕਿ ਹਮਲੇ ਪਿੱਛੇ ਕੀ ਕੋਈ ਰਾਜਨੀਤਿਕ ਰੰਜਿਸ਼ ਸੀ। ਦੋ ਮ੍ਰਿਤਕਾਂ ਦੇ ਪਰਿਵਾਰਾਂ ਨੇ ਹੱਤਿਆ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਮਰਥਕਾਂ ਉਤੇ ਦੋਸ਼ ਲਗਾਇਆ ਹੈ।

 

ਇਕ ਮ੍ਰਿਤਕ ਦੇ ਰਿਸ਼ਤੇਦਾਰ ਨੇ ਕਿਹਾ ਕਿ ਇਹ ਲੋਕ ਕਤਲ ਦੇ ਇਕ ਹੋਰ ਮਾਮਲੇ ਵਿਚ ਵੀ ਦੋਸ਼ੀ ਹਨ। ਉਹ ਮੇਰੇ ਪਿੱਛੇ ਪਏ ਸਨ, ਕਿਉਂਕਿ ਮੈਂ ਉਸ ਮਾਮਲੇ ਵਿਚ ਗਵਾਹ ਹਾਂ। ਕੱਲ੍ਹ, ਉਹ ਇੱਥੇ ਆਏ ਅਤੇ ਮੈਂ ਘਰ ਨਹੀਂ ਮਿਲਿਆ ਤਾਂ ਮੇਰੇ ਚਾਚਾ ਅਤੇ ਭਤੀਜੇ ਦਾ ਕਤਲ ਕਰ ਦਿੱਤਾ।’

ਪੁਲਿਸ ਨੇ ਕਿਹਾ ਕਿ ਖੇਤਰ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ, ਪ੍ਰੰਤੂ ਹੁਣ ਤੱਕ ਕੋਈ ਗ੍ਰਿਫਤਾਰ ਨਹੀਂ ਹੋਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 Trinamool workers killed in Bengal Murshidabad