ਅਗਲੀ ਕਹਾਣੀ

​​​​​​​ਤਰੱਕੀ ਦੇ ਜਸ਼ਨ ਮਨਾਉਣ ਡਗਸ਼ਈ ਛਾਉਣੀ ਤੋਂ ਬਾਹਰ ਆਏ ਸਨ 30 ਫ਼ੌਜੀ ਜਵਾਨ

​​​​​​​ਤਰੱਕੀ ਦੇ ਜਸ਼ਨ ਮਨਾਉਣ ਡਗਸ਼ਈ ਛਾਉਣੀ ਤੋਂ ਬਾਹਰ ਆਏ ਸਨ 30 ਫ਼ੌਜੀ ਜਵਾਨ

ਆਮ ਤੌਰ ’ਤੇ ਡਗਸ਼ਈ ਛਾਉਣੀ ’ਚ ਮੌਜੂਦ ਫ਼ੌਜੀ ਜਵਾਨਾਂ ਨੂੰ ਖਾਣਾ ਖਾਣ ਲਈ ਬਾਹਰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਪਰ ਐਤਵਾਰ ਦੁਪਹਿਰ ਨੂੰ ਅਸਮ ਰਾਈਫ਼ਲਜ਼ ਦੇ 30 ਜੂਨੀਅਰ ਕਮਿਸ਼ਨਡ ਅਫ਼ਸਰਾਂ (JCOs) ਨੇ ਖ਼ਾਸ ਤੌਰ ’ਤੇ ਬਾਹਰ ਜਾਣ ਲਈ ਇਜਾਜ਼ਤ ਮੰਗੀ ਸੀ।

 

 

ਉਹ ਸਾਰੇ ਆਪਣੇ ਕੁਝ ਸਾਥੀਆਂ ਨੂੰ ਮਿਲੀਆਂ ਤਰੱਕੀਆਂ ਦੇ ਜਸ਼ਨ ਮਨਾ ਰਹੇ ਸਨ ਕਿ ਢਾਬੇ ਦੀ ਇਮਾਰਤ ਡਿੱਗ ਪਈ; ਜਿਸ ਕਾਰਨ 13 JCOs ਮਾਰੇ ਗਏ। ਇਸ ਹਾਦਸੇ ’ਚ ਇੱਕ ਔਰਤ ਸਮੇਤ ਕੁੱਲ 14 ਮੌਤਾਂ ਹੋਈਆਂ ਸਨ।

 

 

ਸੀਨੀਅਰ ਸੂਬੇਦਾਰ ਬਲਵਿੰਦਰ ਸਿੰਘ ਨੇ ਛਾਉਣੀ ਤੋਂ ਬਾਹਰ ਆਉਣ ਲਈ ਖ਼ਾਸ ਪ੍ਰਵਾਨਗੀ ਲਈ ਸੀ। ਇਸ ਦੁਖਦਾਈ ਹਾਦਸੇ ਵਿੱਚ ਉਨ੍ਹਾਂ ਦਾ ਵੀ ਦੇਹਾਂਤ ਹੋ ਗਿਆ ਹੈ।

 

 

ਇੱਕ ਖ਼ਾਸ ਫ਼ੌਜੀ ਵਾਹਨ ਰਾਹੀਂ ਉਹ ਸਾਰੇ ਕੁਮਾਰਹੱਟੀ–ਨਾਹਨ ਸੜਕ ਉੱਤੇ ਸਥਿਤ ਚਾਰ–ਮੰਜ਼ਿਲਾ ਸਹਿਜ ਤੰਦੂਰੀ ਢਾਬੇ ’ਤੇ ਪੁੱਜੇ ਸਨ। ਇਹ ਜਗ੍ਹਾ ਛਾਉਣੀ ਤੋਂ ਲਗਭਗ ਚਾਰ ਕੁ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।

 

 

ਢਾਬੇ ਦੀ ਛੱਤ ਡਿੱਗਣ ਕਾਰਨ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਇੱਕ ਸਥਾਨਕ ਨਾਗਰਿਕ ਸੁਧੀਰ ਸ਼ਰਮਾ ਨੇ ਕਿਹਾ ਕਿ – ‘ਸਾਡੇ ਜਵਾਨਾਂ ਨੂੰ ਇੰਝ ਨਹੀਂ ਮਰਨਾ ਚਾਹੀਦਾ। ਇਹ ਬਹੁਤ ਦੁਖਦਾਹੀ ਹੈ ਤੇ ਇਸ ਹਾਦਸੇ ਨੂੰ ਲੰਮੇ ਸਮੇਂ ਤੱਕ ਭੁਲਾਇਆ ਨਹੀਂ ਜਾ ਸਕੇਗਾ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:30 JCOs came out of Dagshai Cantt to celebrate their promotions