ਦੁਨੀਆ ਭਰ ਚ ਲਗਭਗ 30 ਕਰੋੜ ਵਿਦਿਆਰਥੀਆਂ ਨੂੰ ਕੋਰੋਨਾ ਦੇ ਵੱਧ ਰਹੇ ਜੋਖਮ ਕਾਰਨ ਕਈ ਹਫ਼ਤਿਆਂ ਲਈ ਘਰਾਂ ਚ ਰਹਿਣਾ ਪੈ ਰਿਹਾ ਹੈ। ਇਸ ਨਾਲ ਉਨ੍ਹਾਂ ਦੀ ਪੜ੍ਹਾਈ ਖਰਾਬ ਹੋ ਗਈ ਹੈ। ਚੀਨ ਤੋਂ ਇਲਾਵਾ ਇਟਲੀ, ਇਰਾਨ, ਜਾਪਾਨ ਸਣੇ ਕਈ ਦੇਸ਼ਾਂ ਨੇ ਇਸ ਸਮੇਂ ਦੇਸ਼ ਦੇ ਸਕੂਲ ਬੰਦ ਕਰ ਦਿੱਤੇ ਹਨ।
ਭਾਰਤ ਦੀ ਰਾਜਧਾਨੀ ਦੇ ਪ੍ਰਾਇਮਰੀ ਸਕੂਲ ਵੀ 31 ਮਾਰਚ ਤੱਕ ਬੰਦ ਕਰ ਦਿੱਤੇ ਗਏ ਹਨ। ਚੀਨ ਚ ਇਸ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਉਦਯੋਗਾਂ ਸਮੇਤ ਸਕੂਲ ਵੀ ਅਸਥਾਈ ਤੌਰ 'ਤੇ ਬੰਦ ਕਰ ਦਿੱਤੇ ਗਏ ਹਨ। ਇਸ ਆਫਤ ਕਾਰਨ 30 ਕਰੋੜ ਵਿਦਿਆਰਥੀ ਪ੍ਰਭਾਵਤ ਹੋਏ ਹਨ।
ਚੀਨ ਤੋਂ ਇਲਾਵਾ ਇਟਲੀ, ਈਰਾਨ, ਦੱਖਣੀ ਕੋਰੀਆ ਅਤੇ ਜਾਪਾਨ ਵਿੱਚ ਵੀ ਵਿਦਿਅਕ ਸੰਸਥਾਵਾਂ ਬੰਦ ਹਨ। ਕੋਰੋਨਾ ਕਾਰਨ ਇਰਾਨ ਚ ਵੀ 92 ਲੋਕਾਂ ਦੀ ਮੌਤ ਹੋ ਚੁਕੀ ਹੈ। ਅਜਿਹੀ ਸਥਿਤੀ ਚ ਈਰਾਨ ਨੇ ਸਾਰੇ ਸਕੂਲਾਂ ਦੇ ਨਾਲ-ਨਾਲ ਵੱਡੇ ਸਭਿਆਚਾਰਕ ਮੇਲੇ ਅਤੇ ਖੇਡ ਮੁਕਾਬਲੇ ਵੀ ਰੱਦ ਕਰ ਦਿੱਤੇ ਹਨ।
ਯੂਨੈਸਕੋ ਦੇ ਮੁਖੀ ਆਡਰੇ ਅਜੂਲੇ ਨੇ ਕਿਹਾ ਕਿ ਮੁਸੀਬਤ ਦੇ ਸਮੇਂ ਅਸਥਾਈ ਤੌਰ ‘ਤੇ ਸਕੂਲ ਬੰਦ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਇਹ ਵਿਸ਼ਵ ਪੱਧਰੀ ਸੰਕਟ ਹੈ ਤੇ ਇਸ ਨਾਲ ਸਿੱਖਿਆ ਵਿੱਚ ਬਹੁਤ ਰੁਕਾਵਟ ਆਈ ਹੈ ਤੇ ਜੇ ਇਹ ਜਾਰੀ ਰਿਹਾ ਤਾਂ ਇਹ ਸਿੱਖਿਆ ਦੇ ਅਧਿਕਾਰ ਲਈ ਖ਼ਤਰਾ ਹੋ ਸਕਦਾ ਹੈ।