ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਮਾਚਲ ਪ੍ਰਦੇਸ਼ `ਚ ਫਸੇ 45 ਵਿਦਿਆਰਥੀਆਂ ਸਮੇਤ 300 ਲੋਕ ਸੁਰੱਖਿਅਤ : ਅਧਿਕਾਰੀ

ਹਿਮਾਚਲ ਪ੍ਰਦੇਸ਼ `ਚ ਫਸੇ 45 ਵਿਦਿਆਰਥੀਆਂ ਸਮੇਤ 300 ਲੋਕ ਸੁਰੱਖਿਅਤ

ਲਾਹੌਲ-ਸਪੀਤੀ ਜਿ਼ਲ੍ਹੇ ਦੇ ਵੱਖ ਵੱਖ ਹਿੱਸਿਆ `ਚ ਫਸੇ ਭਾਰਤੀ ਤਕਨੀਕ ਸੰਸਥਾ (ਆਈਆਈਟੀ) ਰੂੜਕੀ ਦੇ 45 ਵਿਦਿਆਰਥੀਆਂ ਸਮੇਤ ਲਗਭਗ 300 ਲੋਕ ਸੁਰੱਖਿਅਤ ਹਨ। ਹਿਮਾਚਲ ਪ੍ਰਦੇਸ਼ ਸਰਕਾਰ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।


ਕੇਲਾਂਗ ਦੇ ਸਭ ਡਿਵੀਜ਼ਨਲ ਮੈਜਿਸਟ੍ਰੇਟ (ਐਸਡੀਐਮ) ਅਰਮ ਨੇਗੀ ਨੇ ਦੱਸਿਆ ਕਿ ਬਰਫਵਾਰੀ ਕਾਰਨ ਰੋਗਤਾਂਗ ਦਰੇ ਅਤੇ ਖੇਤਰ ਦੀ ਵਿਚਲੀਆਂ ਸੜਕਾਂ ਬੰਦ ਹੋ ਗਈਆਂ ਜਿਸ ਨਾਲ ਟ੍ਰੇਕਿੰਗ ਮੁਹਿੰਮ `ਤੇ ਆਏ ਵਿਦਿਆਰਥੀਆਂ ਸਮੇਤ 300 ਲੋਕ ਫਸ ਗਏ।


ਭਾਸ਼ਾ ਅਨੁਸਾਰ ਨੇਗੀ ਨੇ ਦੱਸਿਆ ਕਿ ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਸੂਬਾ ਸਰਕਾਰ ਨਾਲ ਭਾਰਤੀ ਵਾਯੂ ਸੈਨਾ (ਆਈਏਐਫ) ਦੇ ਦੋ ਹੈਲੀਕਾਪਟਰਾਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਖਰਾਬ ਮੌਸਮ ਅਤੇ ਬਰਫਬਾਰੀ ਕਾਰਨ ਫਸੇ 45 ਵਿਦਿਆਰਥੀਆਂ ਸਮੇਤ ਸਭ ਲੋਕ ਸੁਰੱਖਿਅਤ ਹਨ।


ਜਿ਼ਲ੍ਹਾ ਪ੍ਰਸ਼ਾਸਨ ਨੇ ਫਸੇ ਹੋਏ ਲੋਕਾਂ ਨੂੰ ਆਸ਼ਰਮ ਅਤੇ ਭੋਜਨ ਉਪਲੱਬਧ ਕਰਾਇਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਹੁਣੇ ਹੀ ਹੋਈ ਬਰਫਵਾਰੀ ਕਾਰਨ ਉਪਜੀ ਸਥਿਤੀ ਦਾ ਜਾਇਜ਼ਾ ਲੈਣ ਲਈ ਦਿਨ `ਚ ਲਾਹੌਲ-ਸਪੀਤੀ ਜਿ਼ਲ੍ਹੇ ਦਾ ਦੌਰਾ ਕਰਨਗੇ।


ਸੂਬਾ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਥਿਤੀ ਬਾਰੇ ਸ਼ੁਰੂਆਤ ਸੂਚਨਾ ਹਾਸਲ ਕਰਨ ਲਈ ਠਾਕੁਰ ਕੁਲੂ ਅਤੇ ਲਾਹੌਲ ਸਪੀਤੀ ਜਿ਼ਲ੍ਹਿਆਂ ਸਮੇਤ ਰਾਜ ਦੇ ਬਾਰਸ਼ ਪ੍ਰਭਾਵਿਤ ਕਈ ਖੇਤਰਾਂ ਦਾ ਹਵਾਈ ਸਰਵੇਖਣ ਕਰ ਰਹੇ ਹਨ।


ਨੇਗੀ ਨੇ ਦੱਸਿਆ ਕਿ ਲਾਹੌਲ ਅਤੇ ਸਪੀਤੀ ਜਿ਼ਲ੍ਹੇ `ਚ ਸੋਮਵਾਰ ਤੱਕ ਲਗਭਗ ਚਾਰ ਫੁੱਟ ਤੱਕ ਬਰਫਵਾਰੀ ਹੋਈ ਜਿਸ ਕਾਰਨ ਰੋਹਤਾਂਗ ਪਾਸ ਅਤੇ ਬਹੁਤ ਸਾਰੀਆਂ ਅੰਦਰੂਨੀ ਸੜਕਾਂ ਬੰਦ ਹੋ ਗਈਆਂ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:300 people including 45 iit students are safe in himachal says official