ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਈਦ ਤੋਂ ਪਹਿਲਾਂ 300 ਸਪੈਸ਼ਲ ਟੈਲੀਫ਼ੋਨ-ਬੂਥ ਲਗਾਏ, ਰਾਸ਼ਨ ਦੀ ਹੋਮ-ਡਿਲਵਰੀ

ਜੰਮੂ-ਕਸ਼ਮੀਰ ਚ ਈਦ ਤੋਂ ਪਹਿਲਾਂ ਹਾਲਾਤ ਕਾਫੀ ਹੱਦ ਤਕ ਸਾਧਾਰਨ ਹੋ ਜਾਣ ਤੇ ਲੋਕਾਂ ਨੂੰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਸੇ ਲਈ ਪ੍ਰਸ਼ਾਸਨ ਕੁਝ ਬੁਨਿਆਈ ਲੋੜਾਂ ਨੂੰ ਪੂਰਾ ਕਰਨ ਚ ਜੁੱਟ ਗਿਆ ਹੈ।

 

ਘਾਟੀ ਦੇ ਲੋਕਾਂ ਈਦ ਤੇ ਆਪਦੇ ਦੋਸਤਾਂ-ਰਿਸ਼ਤੇਦਾਰਾਂ ਨਾਲ ਗੱਲ ਕਰ ਹਾਲਚਾਲ ਪੁੱਛ ਸਕਣ ਤੇ ਮੁਬਾਰਕਬਾਦ ਦੇ ਸਕਣ, ਇਸਦੇ ਲਈ ਜੰਮੂ-ਕਸ਼ਮੀਰ ਚ ਸਰਕਾਰ ਦੁਆਰਾ 300 ਸਪੈਸ਼ਲ ਟੈਲੀਫ਼ੋਨ-ਬੂਥ ਲਗਾਏ ਗਏ ਹਨ। ਨਾਲ ਹੀ ਦਿੱਲੀ ਅਤੇ ਅਲੀਗੜ੍ਹ ਤੋਂ ਇਲਾਵਾ ਦੇਸ਼ ਦੇ ਹੋਰਨਾਂ ਸ਼ਹਿਰਾਂ ਚ ਰਹਿ ਰਹੇ ਕਸ਼ਮੀਰੀ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਅਤੇ ਈਦ ਤੇ ਵਧਾਈ ਦੇਣ ਦੇ ਲਈ ਵਿਵਸਥਾਵਾਂ ਵੀ ਕੀਤੀਆਂ ਗਈਆਂ ਹਨ।

 

 

 

 

ਇਸ ਤੋਂ ਇਲਾਵਾ ਪ੍ਰਸ਼ਾਸਨ ਵਲੋਂ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ ਚ ਸਰਕਾਰ ਦੁਆਰਾ ਲੋੜੀਂਦੇ ਸਾਮਾਨ ਦਾ ਲੋੜੀਂਦਾ ਭੰਡਾਰ ਜਮਾ ਕਰਵਾਇਆ ਗਿਆ ਹੈ। 65 ਦਿਨਾਂ ਲਈ ਲੋੜੀਂਦੀ ਕਣਕ, 33 ਦਿਨਾਂ ਲਈ ਚੌਲ, 17 ਦਿਨਾਂ ਲਈ ਮਟਨ, 1 ਮਹੀਨੇ ਲਈ ਅੰਡੇ, 35 ਦਿਨਾਂ ਲਈ ਕੈਰੋਸੀਨ ਤੇਲ, 1 ਮਹੀਨੇ ਲਈ ਐਲਪੀਜੀ ਅਤੇ 28 ਦਿਨਾਂ ਲਈ ਡੀਜ਼ਲ ਅਤੇ ਪੈਟਰੋਲ ਸਟਾਕ ਕੀਤਾ ਗਿਆ ਹੈ।

 

ਕਸ਼ਮੀਰ ਡਿਵੀਜ਼ਨ ਦੇ 3697 ਰਾਸ਼ਨ ਘਾਟਾਂ ਚੋਂ 3557 ਰਾਸ਼ਟ ਘਾਟਾਂ ਨੂੰ ਆਮ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਾਉਣ ਲਈ ਚਾਲੂ ਕਰ ਦਿੱਤਾ ਗਿਆ ਹੈ। ਉੱਥੇ ਹੀ ਸਬਜ਼ੀਆਂ, ਐਲਪੀਜੀ, ਅੰਡਿਆਂ ਦੀ ਡਿਲਵਰੀ ਮੋਬਾਈਨ ਵੈਨ ਦੁਆਰਾ ਲੋਕਾਂ ਦੇ ਦਰਵਾਜ਼ਿਆਂ ਤੇ ਪੱਕੀ ਕੀਤੀ ਜਾ ਰਹੀ ਹੈ।

 

ਦੱਸ ਦੇਈਏ ਕਿ ਧਾਰਾ 370 ਨੂੰ ਹਟਾਏ ਜਾਣ ਦੇ ਤੁਰੰਤ ਬਾਅਦ ਤੋਂ ਹੀ ਘਾਟੀ ਚ ਸੰਚਾਰ ਸੇਵਾ ਨੂੰ ਪੂਰੀ ਤਰ੍ਹਾਂ ਤੋਂ ਬੰਦ ਕਰ ਦਿੱਤਾ ਗਿਆ ਹੈ। ਉੱਥੇ ਹੀ ਘਾਟੀ ਦੇ ਕਈ ਇਲਾਕਿਆਂ ਚ ਕਰਫਿਊ ਅਤੇ ਧਾਰਾ 144 ਵੀ ਲਗਾਈ ਗਈ ਹੈ। ਜਿਸ ਨਾਲ ਇੱਥੋਂ ਦੇ ਘਾਟੀ ਚ ਜੀਵਨ ਦੀ ਰਫਤਾਰ ਹੌਲੀ ਪੈ ਗਈ ਹੈ। ਹਾਲਾਂਕਿ ਸਰਕਾਰ ਅਤੇ ਪ੍ਰਸ਼ਾਸਨ ਹਾਲਾਤ ਨੂੰ ਸਾਧਾਰਨ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ।

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:300 special telephone booths are being installed in jammu kashmir before Eid home delivery of ration being done