ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਕਮ ’ਚ ਬਰਫ਼ਬਾਰੀ ’ਚ ਫਸੇ 300 ਯਾਕਾਂ ਦੀ ਭੁੱਖ ਕਾਰਨ ਮੌਤ

ਉੱਤਰੀ ਸਿੱਕਮ ਜ਼ਿਲ੍ਹੇ ਚ ਭਾਰੀ ਬਰਫਬਾਰੀ ਮਗਰੋਂ ਪਿਛਲੇ ਸਾਲ ਦੇ ਆਖਰ ਤੋਂ ਲਗਭਗ 300 ਯਾਕਾਂ ਦੀ ਭੁੱਖ ਕਾਰਨ ਮੌਤ ਹੋ ਗਈ ਹੈ। ਜ਼ਿਲ੍ਹਾ ਮੈਜੀਸਟ੍ਰੇਟ ਰਾਜ ਯਾਦਵ ਨੇ ਦਸੰਬਰ 2018 ਤੋਂ ਮੁਕੁਥਾਂਗ ਅਤੇ ਯੁਮਥਾਂਗ ਚ ਭਾਰੀ ਬਰਫ਼ਬਾਰੀ ਦੌਰਾਨ ਭੁੱਖ ਕਾਰਨ ਲਗਭਗ 300 ਯਾਕਾਂ ਦੀ ਮੌਤ ਦੀ ਪੁਸ਼ਟੀ ਕੀਤੀ।

 

ਯਾਦਵ ਨੇ ਸ਼ਨਿੱਚਰਵਾਰ ਨੂੰ ਦਸਿਆ ਕਿ ਮੁਕੁਥਾਂਗ ਖੇਤਰ ਤੋਂ ਹਾਲ ਹੀ ਚ 250 ਯਾਕਾਂ ਦੀਆਂ ਲਾਸ਼ਾਂ ਮਿਲਣ ਅਤੇ ਯੁਮਥਾਂਗ ਤੋਂ 50 ਯਾਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਨ੍ਹਾਂ ਯਾਕਾਂ ਨੂੰ ਪਿਛਲੇ ਸਾਲ ਦਸੰਬਰ ਤੋਂ ਲੰਬੇ ਸਮੇਂ ਤਕ ਹੋਈ ਬਰਫਬਾਰੀ ਦੌਰਾਨ ਖਾਣ ਨੂੰ ਕੁੱਝ ਨਹੀਂ ਮਿਲਿਆ।

 

ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੀ ਮੈਡੀਕਲ ਟੀਮ ਮੁਕੁਥਾਂਗ ਪੁੱਜ ਗਈ ਹੈ। ਯਾਦਵ ਨੇ ਦਸਿਆ ਕਿ ਟੀਮ ਜੀਊਂਦੇ ਬਚੇ ਯਾਕਾਂ ਲਈ ਚਾਰਾ ਲੈ ਕੇ ਗਈ ਹੈ। ਮੈਡੀਕਲ ਟੀਮ ਯਾਕਾਂ ਦੀ ਜਾਂਚ ਵੀ ਕਰੇਗੀ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:300 yaks stuck in snow die due to starvation in north sikkim