ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBSE ਬੋਰਡ ਪ੍ਰੀਖਿਆਵਾਂ ਦੀਆਂ ਉੱਤਰ–ਕਾਪੀਆਂ ਦੇ ਮੁਲਾਂਕਣ ਲਈ ਖੁੱਲ੍ਹਣਗੇ 3,000 ਸਕੂਲ

CBSE ਬੋਰਡ ਪ੍ਰੀਖਿਆਵਾਂ ਦੀਆਂ ਉੱਤਰ–ਕਾਪੀਆਂ ਦੇ ਮੁਲਾਂਕਣ ਲਈ ਖੁੱਲ੍ਹਣਗੇ 3,000 ਸਕੂਲ

ਗ੍ਰਹਿ ਮੰਤਰਾਲੇ ਨੇ ਅੱਜ ਸੀਬੀਐੱਸਈ (CBSE) ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਕਾਪੀਆਂ ਦੇ ਮੁੱਲਾਂਕਣ ਦੀ ਸੁਵਿਧਾ ਲਈ ਪੂਰੇ ਭਾਰਤ ਵਿੱਚ ਮੁੱਲਾਂਕਣ ਕੇਂਦਰਾਂ ਦੇ ਰੂਪ ਵਿੱਚ 3000 ਸੀਬੀਐੱਸਈ ਨਾਲ ਸਬੰਧਿਤ ਸਕੂਲਾਂ ਨੂੰ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ।

 

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਪ੍ਰਵਾਨਗੀ ਦੇਣ ਲਈ ਗ੍ਰਹਿ ਮੰਤਰਾਲੇ ਪ੍ਰਤੀ ਆਭਾਰ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ 3000 ਸੀਬੀਐੱਸਈ ਨਾਲ ਐਫਿਲੀਏਟਿਡ ਸਕੂਲਾਂ ਦੀ ਪਛਾਣ ਪੂਰੇ ਭਾਰਤ ਵਿੱਚ ਮੁੱਲਾਂਕਣ ਕੇਂਦਰਾਂ ਦੇ ਰੂਪ ਵਿੱਚ ਕੀਤੀ ਗਈ ਹੈ ਅਤੇ ਮੁੱਲਾਂਕਣ ਦੇ ਸੀਮਤ ਉਦੇਸ਼ ਲਈ ਇਨ੍ਹਾਂ ਸਕੂਲਾਂ ਨੂੰ ਵਿਸ਼ੇਸ਼ ਪ੍ਰਵਾਨਗੀ ਦਿੱਤੀ ਜਾਵੇਗੀ।

https://twitter.com/DrRPNishank/status/1259098061311291392

 

 

ਸ਼੍ਰੀ ਨਿਸ਼ੰਕ ਨੇ ਉਮੀਦ ਪ੍ਰਗਟਾਈ ਕਿ ਇਸ ਨਾਲ ਸਾਨੂੰ 1.5 ਕਰੋੜ ਉੱਤਰ ਕਾਪੀਆਂ ਦਾ ਤੇਜ਼ੀ ਨਾਲ ਮੁੱਲਾਂਕਣ ਕਰਨ ਵਿੱਚ ਮਦਦ ਮਿਲੇਗੀ। ਪਹਿਲੀ ਜੁਲਾਈ ਤੋਂ 15 ਜੁਲਾਈ, 2020 ਵਿਚਕਾਰ ਨਿਰਧਾਰਿਤ ਬਾਕੀ ਬੋਰਡ ਪ੍ਰੀਖਿਆਵਾਂ ਹੋਣ ਦੇ ਬਾਅਦ ਨਤੀਜੇ ਐਲਾਨੇ ਜਾਣਗੇ।

 

 

ਗ੍ਰਹਿ ਮੰਤਰਾਲੇ ਦਾ ਦਫ਼ਤਰੀ ਮੈਮੋਰੰਡਮ ਦੇਖਣ ਲਈ ਇੱਥੇ ਕਲਿੱਕ ਕਰੋ:

Kindly click here for the Office Memorandum of Ministry of Home Affairs

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3000 Schools to be opened to evaluate Answer Sheets of CBSE Board Examinations