ਅਗਲੀ ਕਹਾਣੀ

ਹਨ੍ਹੇਰੀ ਨਾਲ ਰਾਜਸਥਾਨ, ਮੱਧ ਪ੍ਰਦੇਸ਼ ਤੇ ਗੁਜਰਾਤ ’ਚ 31 ਲੋਕਾਂ ਦੀ ਮੌਤ

ਹਨ੍ਹੇਰੀ ਨਾਲ ਰਾਜਸਥਾਨ, ਮੱਧ ਪ੍ਰਦੇਸ਼ ਤੇ ਗੁਜਰਾਤ ’ਚ 31 ਲੋਕਾਂ ਦੀ ਮੌਤ

ਮੱਧ ਪ੍ਰਦੇਸ਼, ਰਾਜਸਥਾਨ, ਮਣੀਪੁਰ ਅਤੇ ਦੇਸ਼ ਦੇ ਵੱਖ–ਵੱਖ ਹਿੱਸਿਆਂ ਵਿਚ ਬੇਮੌਸਮ ਮੀਂਹ ਅਤੇ ਹਨ੍ਹੇਰੀ ਕਾਰਨ 31 ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਨ–ਮਾਲ ਦੇ ਨੁਕਸਾਨ ਉਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2–2 ਲੱਖ ਰੁਪਏ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ।

 

ਮੰਗਲਵਾਰ ਦੀ ਰਾਤ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਮਣੀਪੁਰ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਜਾਨ–ਮਾਲ ਦਾ ਭਾਂਰੀ ਨੁਕਸਾਨ ਹੋਇਆ ਹੈ। ਇਸ ਆਫਤ ਨਾਲ ਘੱਟੋ ਘੱਟ 31 ਲੋਕਾਂ ਦੀ ਮੌਤ ਹੋ ਗਈ ਹੈ। ਖੇਤਾਂ ਵਿਚ ਕੱਟੀ ਫਸਲ ਮੀਂਹ ਪੈਣ ਕਾਰਨ ਖਰਾਬ ਹੋ ਗਈ ਅਤੇ ਹਨ੍ਹੇਰੀ ਕਾਰਨ ਥਾਂ–ਥਾਂ ਵੱਡੀ ਗਿਣਤੀ ਵਿਚ ਦਰਖਤ ਡਿੱਗ ਗਏ। ਪ੍ਰਧਾਨ ਮੰਤਰੀ ਦਫ਼ਤਰ ਦੇ ਟਵੀਟਰ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੇਮੌਸਮ ਮੀਂਹ ਅਤੇ ਹਨ੍ਹੇਰੀ ਨਾਲ ਮਾਰੇ ਗਏ ਲੋਕਾਂ ਪ੍ਰਤੀ ਦੁੱਖ ਪ੍ਰਗਟ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ਵਿਚੋਂ ਦੋ–ਦੋ ਲੱਖ ਰੁਪਏ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ। ਜ਼ਖਮੀਆਂ ਨੂੰ 50–50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਗਿਆ ਹੈ।

 

ਮੱਧ ਪ੍ਰਦੇਸ਼ ਵਿਚ ਤੂਫਾਨ ਨਾਲ 10 ਲੋਕਾਂ ਦੀ ਮੌਤ

 

ਮੱਧ ਪ੍ਰਦੇਸ਼ ਵਿਚ ਹਨ੍ਹੇਰੀ ਨਾਲ ਬਾਰਸ਼ ਅਤੇ ਬਿਜਲੀ ਡਿੱਗਣ ਕਾਰਨ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਇਨ੍ਹਾਂ ਘਟਨਾਵਾਂ ਨੂੰ ਬੇਹੱਦ ਦੁਖਦਾਈ ਦੱਸਦੇ ਹੋਏ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਸੰਕਟ ਦੀ ਇਸ ਘੜੀ ਵਿਚ ਸੂਬਾ ਸਰਕਾਰ ਪੀੜਤ ਪਰਿਵਾਰ ਨਾਲ ਹੈ। ਸੂਬੇ ਵਿਚ ਜਦੋਂ ਤੱਕ ਦਸ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਰਾਜਧਾਨੀ ਭੋਪਾਲ ਤੋਂ ਇਲਾਵਾ ਇੰਦੌਰ, ਧਾਰ, ਸ਼ਾਜਾਪੁਰ ਸੀਹੋਰ, ਉਜੈਨ, ਖਰਗੋਨ, ਬਡਵਾਨੀ, ਰਾਜਗੜ੍ਹ ਅਤੇ ਹੋਰ ਜ਼ਿਲ੍ਹਿਆਂ ਵਿਚ ਕੱਲ੍ਹ ਦੇਰ ਸ਼ਾਮ ਬਾਅਦ ਤੇਜ ਹਵਾਵਾਂ ਨਾਲ ਬਾਰਸ਼ ਹੋਈ ਅਤੇ ਕੁਝ ਥਾਵਾਂ ਉਤੇ ਬਿਜਲੀ ਵੀ ਡਿੱਗੀ।  ਭੀਸ਼ਣ ਗਰਮੀ ਬਾਅਦ ਇਸ ਤਰ੍ਹਾਂ ਮੌਸਤ ਵਿਚ ਆਏ ਅਚਾਨਕ ਬਦਲਾਅ ਕਾਰਨ ਇੰਦੌਰ ਜ਼ਿਲ੍ਹੇ ਦੇ ਹਾਤੋਦ ਥਾਣਾ ਖੇਤਰ ਵਿਚ ਬਿਜਲੀ ਡਿੱਗਣ ਕਾਰਨ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ।

 

ਗੁਜਰਾਤ ’ਚ ਤਿੰਨ ਮਹਿਲਾਵਾਂ ਸਮੇਤ 11 ਲੋਕਾਂ ਦੀ ਮੌਤ

 

ਦੇਸ਼ ਦੇ ਉਤਰੀ ਅਤੇ ਪੱਛਮੀ ਹਿੱਸੇ ਵਿਚ ਘੱਟ ਦਬਾਅ ਦਾ ਖੇਤਰ ਬਣਨ ਕਾਰਨ ਮੌਸਤ ਵਿਚ ਇਸ ਤਰ੍ਹਾਂ ਦਾ ਬਦਲਾਅ ਆਉਣਾ ਦੱਸਿਆ ਜਾ ਰਿਹਾ ਹੈ। ਆਉਣ ਵਾਲੇ ਇਕ ਦੋ ਦਿਨਾਂ ਵਿਚ ਵੀ ਸੂਬੇ ਵਿਚ ਕੁਝ ਥਾਵਾਂ ਉਤੇ ਹਵਾਵਾਂ ਨਾਲ ਬੱਦਲ ਗਰਜਣ ਜਾਂ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਗੁਜਰਾਤ ਦੇ ਕਈ ਇਲਾਕਾਂ ਵਿਚ ਮੰਗਲਵਾਰ ਬਾਅਦ ਆਈ ਹਨ੍ਹੇਰੀ, ਬਾਰਸ਼ ਅਤੇ ਗੜਿਆਂ ਕਾਰਨ ਇੱਥੇ ਤਿੰਨ ਮਹਿਲਾਵਾਂ ਸਮੇਤ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:31 dead as dust storm hits Rajasthan Gujarat and Madhya Pradesh