ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ 1,01,139 ਕੋਰੋਨਾ–ਮਰੀਜ਼ਾਂ ’ਚੋਂ 3,163 ਦੀ ਮੌਤ

ਅੰਮ੍ਰਿਤਸਰ 'ਚ ਸ੍ਰੀ ਦਰਬਾਰ ਸਾਹਿਬ ਵਿਖੇ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਾਅ ਲਈ ਸੈਨੇਟਾਈਜ਼ੇਸ਼ਨ ਜਾਰੀ। ਤਸਵੀਰ: ਸਮੀਰ ਸਹ

ਅੰਮ੍ਰਿਤਸਰ 'ਚ ਸ੍ਰੀ ਦਰਬਾਰ ਸਾਹਿਬ ਵਿਖੇ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਾਅ ਲਈ ਸੈਨੇਟਾਈਜ਼ੇਸ਼ਨ ਜਾਰੀ। ਤਸਵੀਰ: ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼

 

 

ਭਾਰਤ ’ਚ ਕੋਰੋਨਾ–ਵਾਇਰਸ ਦੀ ਲਾਗ ਤੋਂ ਹਾਲੇ ਤੱਕ ਪ੍ਰਭਾਵਿਤ ਹੋਏ ਵਿਅਕਤੀਆਂ (ਮਰੀਜ਼ਾਂ) ਦੀ ਗਿਣਤੀ ਇੱਕ ਲੱਖ ਤੋਂ ਟੱਪ ਕੇ 1,01,139 ਹੋ ਗਈ ਹੈ। ਹੁਣ ਇਸ ਨੂੰ ਭਾਰਤ ਸਰਕਾਰ ਲਈ ਚਿੰਤਾਜਨਕ ਅੰਕੜਾ ਆਖਿਆ ਜਾ ਸਕਦਾ ਹੈ। ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ, ਗੁਜਰਾਤ, ਤਾਮਿਲ ਨਾਡੂ ਤੇ ਹੋਰ ਕਈ ਰਾਜਾਂ ਵਿੱਚ ਕੋਵਿਡ–19ਦੇ ਕਈ ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ।

 

 

ਸਿਹਤ ਮੰਤਰਾਲੇ ਅਨੁਸਾਰ ਹਾਲੇ ਤੱਕ 3,163 ਵਿਅਕਤੀਆਂ ਦੀ ਮੌਤ ਹੋਈ ਹੈ। ਉੱਧਰ ਲੌਕਡਾਊਨ–4 ’ਚ ਕੇਂਦਰ ਅਤੇ ਰਾਜ ਸਰਕਾਰਾਂ ਨੇ ਹਰ ਤਰ੍ਹਾਂ ਦੀ ਛੋਟ ਦਿੰਦਿਆਂ ਕੁਝ ਸ਼ਰਤਾਂ ਨਾਲ ਬਾਜ਼ਾਰ, ਟੈਕਸੀਆਂ, ਆਟੋ ਤੇ ਅੰਤਰ–ਰਾਜੀ ਬੱਸ ਸੇਵਾਵਾਂ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

 

 

ਕੋਵਿਡ–19 ਲੌਕਡਾਊਨ ਕਾਰਨ ਠੱਪ ਪਈ ਅਰਥ–ਵਿਵਸਥਾ ਨੂੰ ਲੀਹ ’ਤੇ ਲਿਆਉਣ ਲਈ ਆਰਥਿਕ ਗਤੀਵਿਧੀਆਂ ਸ਼ੁਰੂ ਕਰਨ ਦੀ ਛੋਟ ਦਿੰਦਿਆਂ ਦੇਸ਼ ਦੀਆਂ ਸਾਰੀਆਂ ਅਥਾਰਟੀਜ਼ ਨੇ ਬਾਜ਼ਾਰ ਖੋਲ੍ਹਣ, ਅੰਤਰਰਾਜੀ ਟ੍ਰਾਂਸਪੋਰਟ ਸੇਵਾ ਬਹਾਲ ਕਰਨ ਤੇ ਇੱਥੋਂ ਤੱਕ ਕਿ ਕੁਝ ਰਾਜਾਂ ਵਿੱਚ ਨਾਈਆਂ ਦੀਆਂ ਦੁਕਾਨਾਂ ਅਤੇ ਸੈਲੂਨ ਆਦਿ ਖੋਲ੍ਰਣ ਦੀ ਵੀ ਇਜਾਜ਼ਤ ਦੇ ਦਿੱਤੀ ਹੈ। ਪਰ ਕੰਟੇਨਮੈਂਟ ਜ਼ੋਨਜ਼ ਵਿੱਚ ਅਜਿਹੀ ਕੋਈ ਇਜਾਜ਼ਤ ਹਾਲੇ ਵੀ ਨਹੀਂ ਹੈ।

 

 

ਉੱਧਰ ਰੂਸ ਦੀ ਰਾਜਧਾਨੀ ਮਾਸਕੋ ’ਚ ਵਿਸ਼ਵ ਮਹਾਮਾਰੀ ਕੋਰੋਨਾ ਨਾਲ ਪਿਛਲੇ 24 ਘੰਟਿਆਂ ਦੌਰਾਨ 71 ਵਿਅਕਤੀਆਂ ਦੀ ਮੌਤ ਹੋਈ ਹੈ। ਇੱਕ ਦਿਨ ਪਹਿਲਾਂ ਇੱਥੇ ਇਸ ਜਾਨਲੇਵਾ ਕੀਟਾਣੂ ਕਾਰਨ 77 ਵਿਅਕਤੀਆਂ ਦੀ ਮੌਤ ਹੋਈ ਸੀ ਤੇ ਮ੍ਰਿਤਕਾਂ ਦੀ ਗਿਣਤੀ 1,580 ਹੋ ਗਈ ਸੀ।

 

 

ਭਾਰਤ ਵਿੱਚ ਬੀਤੀ 25 ਮਾਰਚ ਤੋਂ ਹੀ ਲੌਕਡਾਊਨ ਜਾਰੀ ਹੈ, ਜੋ ਸ਼ੁਰੂਆਤ ’ਚ 21 ਦਿਨ ਭਾਵ 14 ਅਪ੍ਰੈਲ ਤੱਕ ਲਈ ਲਾਗੂ ਸੀ ਪਰ ਫਿਰ ਉਸ ਨੂੰ ਪਹਿਲਾਂ ਵਧਾ ਕੇ ਤਿੰਨ ਮਈ ਤੱਕ, ਫਿਰ 17 ਮਈ ਤੱਕ ਤੇ ਹੁਣ 31 ਮਈ ਤੱਕ ਕਰ ਦਿੱਤਾ ਗਿਆ ਹੈ।

 

 

ਚੌਥੇ ਲੌਕਡਾਊਨ ਵਿੱਚ ਕਈ ਤਰ੍ਹਾਂ ਦੀਆਂ ਰਿਆਇਤਾਂ ਦਿੱਤੀਆਂ ਗਈਆਂ ਹਨ। ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਧਿਕਾਰ ਦਿੱਤੇ ਗਏ ਹਨ ਕਿ ਉਹ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਤੈਅਸ਼ੁਦਾ ਮਾਪਦੰਡਾਂ ਦੇ ਆਧਾਰ ਉੱਤੇ ਆਪੋ–ਆਪਣੇ ਅਧਿਕਾਰ ਖੇਤਰ ਵਿੱਚ ਕਿਸੇ ਵੀ ਵੱਡੀ–ਛੋਟੀ ਪ੍ਰਸ਼ਾਸਨਿਕ ਇਕਾਈ ਨੂੰ ਰੈੱਡ, ਆਰੈਂਜ ਜਾਂ ਗ੍ਰੀਨ ਜ਼ੋਨ ਐਲਾਨ ਸਕਦੇ ਹਨ।

 

 

ਭਾਰਤ ਵਿੱਚ ਸਭ ਤੋਂ ਮਾੜੀ ਹਾਲਤ ਮਹਾਰਾਸ਼ਟਰ ਰਾਜ ਦੀ ਹੈ। ਇੱਥੇ ਹੁਣ ਤੱਕ ਕੋਰੋਨਾ ਦੇ 35,058 ਮਰੀਜ਼ ਮਿਲ ਚੁੱਕੇ ਹਨ ਤੇ ਰਾਜ ਵਿੱਚ ਲਗਾਤਾਰ ਦੋ ਦਿਨਾਂ ਤੋਂ 2,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3163 die out of Total 101139 Corona Patients in India