ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ ਦਾ ਵੱਡਾ ਫੈਸਲਾ, 32 ਅਫਸਰਾਂ ਨੂੰ ਕੀਤਾ ਜਬਰੀ ਸੇਵਾਮੁਕਤ

ਰੇਲਵੇ ਨੇ ਇੱਕ ਬਿਰਲਾ ਕਦਮ ਚੁੱਕਦਿਆਂ ਅਯੋਗਤਾ, ਸ਼ੱਕੀ ਵਫ਼ਾਦਾਰੀ ਅਤੇ ਅਣਚਾਹੇ ਵਿਵਹਾਰ ਦੇ ਕਾਰਨ, ਆਪਣੇ 50 ਸਾਲ ਤੋਂ ਵੱਧ ਉਮਰ ਦੇ 32 ਅਧਿਕਾਰੀਆਂ ਨੂੰ ਜਨਤਕ ਹਿੱਤਾਂ ਚ ਸਮੇਂ ਤੋਂ ਪਹਿਲਾਂ ਜ਼ਬਰਦਸਤੀ ਸੇਵਾਮੁਕਤ ਕਰ ਦਿੱਤਾ ਹੈ। ਰੇਲਵੇ ਨੇ ਸਮੇਂ-ਸਮੇਂ ਤੇ ਕੀਤੀ ਜਾਣ ਵਾਲੀ ਸਮੀਖਿਆ ਅਧੀਨ ਇਹ ਕਦਮ ਚੁੱਕਿਆ ਹੈ।

 

ਰੇਲਵੇ ਨੇ ਇੱਕ ਬਿਆਨ ਚ ਕਿਹਾ ਕਿ ਇਸ ਕਦਮ ਦਾ ਉਦੇਸ਼ ਸਾਰੇ ਪੱਧਰਾਂ ਤੇ ਕੁਸ਼ਲਤਾ ਚ ਸੁਧਾਰ ਲਿਆਉਣਾ ਅਤੇ ਪ੍ਰਬੰਧਕੀ ਤੰਤਰ ਨੂੰ ਮਜ਼ਬੂਤ ​​ਕਰਨਾ ਹੈ। ਉਨ੍ਹਾਂ ਕਿਹਾ, ‘ਸਮੀਖਿਆ ਕਮੇਟੀ ਦੀਆਂ ਸਿਫ਼ਾਰਸ਼ਾਂ ਸਬੰਧਤ ਸਮਰੱਥ ਅਧਿਕਾਰੀਆਂ ਨੂੰ ਸੌਂਪੀਆਂ ਗਈਆਂ ਸਨ, ਜਿਨ੍ਹਾਂ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ। 1780 ਅਧਿਕਾਰੀਆਂ ਨੂੰ ਸਮੀਖਿਆ ਲਈ ਵਿਚਾਰਿਆ ਗਿਆ ਸੀ, ਜਿਨ੍ਹਾਂ ਚੋਂ 32 ਨੂੰ ਸੇਵਾਮੁਕਤ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਚੋਂ 22 ਡਾਇਰੈਕਟਰ ਅਤੇ ਇਸ ਤੋਂ ਵੱਧ ਉਮਰ ਦੇ ਸਨ।’

 

ਅਧਿਕਾਰੀਆਂ ਨੇ ਕਿਹਾ ਕਿ ਜਿਹੜੇ ਲੋਕ ਇੱਕ ਨਿਸ਼ਚਤ ਉਮਰ ਪ੍ਰਾਪਤ ਕਰਦੇ ਹਨ ਉਨ੍ਹਾਂ ਦੀ ਸਮੇਂ-ਸਮੇਂ ਤੇ ‘ਸਰਕਾਰੀ ਕਰਮਚਾਰੀ ਸੇਵਾ ਨਿਯਮਾਂ’ ਤਹਿਤ ਸਮੀਖਿਆ ਕੀਤੀ ਜਾਂਦੀ ਹੈ। ਪਰ ਉਹ ਸਮੇਂ ਤੋਂ ਪਹਿਲਾਂ ਬਹੁਤ ਹੀ ਘੱਟ ਰਿਟਾਇਰ ਹੁੰਦੇ ਹਨ।

 

ਰੇਲਵੇ ਨੇ ਕਿਹਾ, 'ਰੇਲਵੇ ਬੋਰਡ ਚ ਗਰੁੱਪ-ਏ ਦੇ ਅਧਿਕਾਰੀਆਂ ਦੀ ਆਖ਼ਰੀ ਸਮੀਖਿਆ ਸਾਲ 2016-17 ਚ ਕੀਤੀ ਗਈ ਸੀ ਅਤੇ 1824 ਅਧਿਕਾਰੀਆਂ ਦੀਆਂ ਸੇਵਾਵਾਂ ਦੀ ਸਮੀਖਿਆ ਕੀਤੀ ਗਈ ਸੀ। ਉਨ੍ਹਾਂ ਚੋਂ ਚਾਰ ਸਮੇਂ ਤੋਂ ਪਹਿਲਾਂ ਰਿਟਾਇਰ ਕਰ ਦਿੱਤੇ ਗਏ ਸਨ। ਇਹ ਵੀ ਪਾਇਆ ਗਿਆ ਕਿ ਬਹੁਤੇ ਅਜਿਹੇ ਅਫਸਰਾਨ ਵੀ ਹਨ ਜਿਨ੍ਹਾਂ ਦੀ ਸਮੀਖਿਆ ਨਹੀਂ ਕੀਤੀ ਗਈ।

 

ਉਨ੍ਹਾਂ ਕਿਹਾ ਕਿ ਜ਼ੋਨਲ ਰੇਲਵੇ ਚ ਜੂਨੀਅਰ ਪ੍ਰਸ਼ਾਸਕੀ ਗ੍ਰੇਡ ਅਤੇ ਗੈਰ-ਗਜ਼ਟਿਡ ਕਰਮਚਾਰੀਆਂ ਲਈ ਇਹ ਪ੍ਰਕਿਰਿਆ ਅਜੇ ਵੀ ਜਾਰੀ ਹੈ।

 

ਵੀਰਵਾਰ ਨੂੰ ਰਾਜ ਸਭਾ ਚ ਇੱਕ ਸਵਾਲ ਦੇ ਜਵਾਬ ਚ ਕਾਰਜ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਸੀ ਕਿ ਪਿਛਲੇ ਪੰਜ ਸਾਲਾਂ ਚ 96 ਸੀਨੀਅਰ ਅਧਿਕਾਰੀਆਂ ਸਣੇ 220 ਭ੍ਰਿਸ਼ਟ ਸਰਕਾਰੀ ਅਧਿਕਾਰੀ ਸਮੇਂ ਤੋਂ ਪਹਿਲਾਂ ਸੇਵਾਮੁਕਤ ਕਰ ਦਿੱਤੇ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:32 Railway officers compulsorily retired