ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ 'ਚ ਲੌਕਡਾਊਨ ਦੌਰਾਨ 32 ਅੱਤਵਾਦੀ ਮਾਰੇ

ਕਸ਼ਮੀਰ 'ਚ ਫ਼ੌਜ ਦੇ ਹਮਲਾਵਰ ਰਵੱਈਏ ਕਾਰਨ ਅੱਤਵਾਦੀ ਘਬਰਾਹਟ 'ਚ ਹਨ। ਲੌਕਡਾਊਨ ਵਿਚਕਾਰ ਫ਼ੌਜ ਤੇ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਵਿਰੁੱਧ ਵੱਡੀ ਮੁਹਿੰਮ ਚਲਾਈ ਹੈ। ਪਿਛਲੇ ਇੱਕ ਮਹੀਨੇ ਦੌਰਾਨ 32 ਅੱਤਵਾਦੀ ਮਾਰੇ ਗਏ ਹਨ। ਹਾਲਾਂਕਿ ਫ਼ੌਜ ਨੂੰ ਇੱਕ ਜਾਂ ਦੋ ਘਟਨਾਵਾਂ 'ਚ ਭਾਰੀ ਨੁਕਸਾਨ ਵੀ ਹੋਇਆ ਹੈ। ਇਸ ਦੇ ਬਾਵਜੂਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਕਮਰ ਤੋੜਨ 'ਚ ਸਫ਼ਲਤਾ ਹਾਸਲ ਕੀਤੀ ਹੈ। ਹੰਦਵਾੜਾ 'ਚ ਫ਼ੌਜੀ ਅਧਿਕਾਰੀਆਂ ਦੀ ਹੱਤਿਆ ਤੋਂ ਬਾਅਦ ਫ਼ੌਜ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ।
 

ਸੈਨਾ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਕੰਟਰੋਲ ਰੇਖਾ ਅਤੇ ਸਰਹੱਦ 'ਤੇ ਸਖਤੀ ਕਾਰਨ ਅੱਤਵਾਦੀ ਘੁਸਪੈਠ ਕਰਨ ਪਾ ਰਹੇ ਹਨ। ਦੂਜੇ ਪਾਸੇ ਅੱਤਵਾਦੀਆਂ 'ਚ ਨਵੀਂ ਭਰਤੀ ਲਗਾਤਾਰ ਘੱਟ ਰਹੀ ਹੈ। ਪਿਛਲੇ 6 ਮਹੀਨਿਆਂ ਵਿੱਚ ਅੱਤਵਾਦੀ ਸੰਗਠਨਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਿਰਫ ਤਿੰਨ ਦਰਜਨ ਅੱਤਵਾਦੀਆਂ ਦੇ ਭਰਤੀ ਹੋਣ ਦੀ ਖ਼ਬਰ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਮਾਰੇ ਜਾ ਚੁੱਕੇ ਹਨ ਅਤੇ ਕਈਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
 

ਦੱਸ ਦੇਈਏ ਕਿ ਇਸ ਸਾਲ ਫ਼ੌਜ ਨੇ 55 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਅੱਤਵਾਦੀਆਂ ਦੇ ਖ਼ਾਤਮੇ ਵਿਰੁੱਧ ਸੁਰੱਖਿਆ ਬਲਾਂ ਨੇ ਸਾਂਝੀ ਮੁਹਿੰਮ ਚਲਾਈ ਹੋਈ ਹੈ। ਨਤੀਜੇ ਵਜੋਂ ਪਿਛਲੇ 24 ਘੰਟੇ ਦੌਰਾਨ ਬੇਘਪੋਰਾ ਅਤੇ ਪੁਲਵਾਮਾ ਵਿੱਚ ਦੋ ਵੱਖ-ਵੱਖ ਥਾਵਾਂ 'ਤੇ ਚਾਰ ਅੱਤਵਾਦੀ ਮਾਰੇ ਗਏ ਹਨ। ਇਸ ਤੋਂ ਪਹਿਲਾਂ ਹੰਦਵਾੜਾ ਤੇ ਰਾਮਪੁਰ ਸੈਕਟਰਾਂ ਵਿੱਚ ਹੋਏ ਮੁਕਾਬਲੇ 'ਚ ਚਾਰ ਅੱਤਵਾਦੀ ਮਾਰੇ ਗਏ ਸਨ। ਪਿਛਲੇ ਮਹੀਨੇ ਕਸ਼ਮੀਰ 'ਚ ਫ਼ੌਜ ਤੇ ਸੁਰੱਖਿਆ ਬਲਾਂ ਨੇ ਕੁੱਲ 28 ਅੱਤਵਾਦੀ ਮਾਰੇ ਸਨ।
 

ਜੰਮੂ-ਕਸ਼ਮੀਰ ਦੇ ਡੀਜੀਪੀ ਦੇ ਤਾਜ਼ਾ ਬਿਆਨ ਅਨੁਸਾਰ ਕਸ਼ਮੀਰ ਵਿੱਚ ਲਗਭਗ 250 ਅੱਤਵਾਦੀ ਸਰਗਰਮ ਸਨ। ਹਾਲਾਂਕਿ ਉਨ੍ਹਾਂ ਵਿਚੋਂ ਬਹੁਤ ਸਾਰੇ ਮਾਰੇ ਜਾ ਚੁੱਕੇ ਹਨ ਪਰ ਅਜੇ ਵੀ 200 ਤੋਂ ਵੱਧ ਅੱਤਵਾਦੀ ਸੁਰੱਖਿਆ ਬਲਾਂ ਲਈ ਚੁਣੌਤੀ ਬਣੇ ਹੋਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:32 terrorists killed during lockdown in Kashmir