ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਪੀ ’ਚ ਦੋ ਦਿਨਾਂ ਵਿੱਚ ਅਸਮਾਨੀ ਬਿਜਲੀ ਨੇ ਲਈਆਂ 33 ਜਾਨਾਂ

ਯੂਪੀ ’ਚ ਦੋ ਦਿਨਾਂ ਵਿੱਚ ਅਸਮਾਨੀ ਬਿਜਲੀ ਨੇ ਲਈਆਂ 33 ਜਾਨਾਂ

ਇਸ ਵੇਲੇ ਲਗਭਗ ਸਮੁੱਚੇ ਦੇਸ਼ ਵਿੱਚ ਮਾਨਸੂਨ ਦੀ ਵਰਖਾ ਹੋ ਰਹੀ ਹੈ। ਇਹ ਵਰਖਾ ਜਿੱਥੇ ਫ਼ਸਲਾਂ ਲਈ ਅੰਮ੍ਰਿਤ ਹੈ; ਉੱਥੇ ਬਹੁਤ ਜ਼ਿਆਦਾ ਆਬਾਦੀ ਹੋਣ ਕਾਰਨ ਭਾਰਤ ਦੇ ਬਹੁਤੇ ਇਲਾਕਿਆਂ ਲਈ ਇਹ ਮੀਂਹ ਮੁਸੀਬਤ ਬਣ ਜਾਂਦਾ ਹੈ। ਕੁਝ ਇਹੋ ਜਿਹਾ ਹਾਲ ਉੱਤਰ ਪ੍ਰਦੇਸ਼ ਦੇ 13 ਜ਼ਿਲ੍ਹਿਆਂ ਵਿੱਚ ਪਿਛਲੇ ਦੋ ਦਿਨਾਂ ਦੌਰਾਨ ਵੇਖਣ ਨੂੰ ਮਿਲਿਆ ਹੈ।

 

 

ਉੱਤਰ ਪ੍ਰਦੇਸ਼ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ 33 ਵਿਅਕਤੀ ਮਾਰੇ ਗਏ ਹਨ। ਦੋ ਹੋਰ ਸੱਪ ਦੇ ਡੰਗਣ ਕਾਰਨ ਮਾਰੇ ਗਏ।

 

 

ਸੱਤ ਜਣੇ ਕਾਨਪੁਰ ’ਚ ਤੇ ਸੱਤ ਹੀ ਫ਼ਤਿਹਪੁਰ ’ਚ, ਪੰਜ ਝਾਂਸੀ ’ਚ, ਚਾਰ ਜਾਲੌਨ ’ਚ, ਤਿੰਨ ਹਮੀਰਪੁਰ ’ਚ, ਦੋ ਗ਼ਾਜ਼ੀਆਬਾਦ ’ਚ ਤੇ ਇੱਕ–ਇੱਕ ਵਿਅਕਤੀ ਦਿਓਰੀਆ, ਕੁਸ਼ੀਨਗਰ, ਜੌਨਪੁਰ, ਅੰਬੇਡਕਰ ਨਗਰ, ਪ੍ਰਤਾਪਗੜ੍ਹ, ਕਾਨਪੁਰ ਦੇਹਾਤ ਤੇ ਚਿੱਤਰਕੂਟ ਵਿਖੇ ਮਾਰੇ ਗਏ ਹਨ।

 

 

ਇਸ ਤੋਂ ਇਲਾਵਾ 13 ਵਿਅਕਤੀ ਜ਼ਖ਼ਮੀ ਹੋ ਗਏ ਹਨ ਤੇ 20 ਘਰ ਤਬਾਹ ਹੋ ਗਏ ਹਨ। ਇਸ ਦੌਰਾਨ ਮੁੱਖ ਮੰਤਰੀ ਸ੍ਰੀ ਯੋਗੀ ਆਦਿੱਤਿਆਨਾਥ ਨੇ ਇਨ੍ਹਾਂ ਮੌਤਾਂ ਉੱਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਰੇਕ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ 4–4 ਲੱਖ ਰੁਪਏ ਦੀ ਮਾਲੀ ਇਮਦਾਦ ਦੇਣ ਦਾ ਐਲਾਨ ਕੀਤਾ ਹੈ।

 

 

ਇਸ ਤੋਂ ਇਲਾਵਾ ਜ਼ਖ਼ਮੀਆਂ ਦਾ ਇਲਾਜ ਵੀ ਪ੍ਰਸ਼ਾਸਨ ਹੀ ਕਰੇਗਾ। ਅਸਮਾਨੀ ਬਿਜਲੀ ਜ਼ਿਆਦਾਤਰ ਉਨ੍ਹਾਂ ਵਿਅਕਤੀਆਂ ਉੱਤੇ ਡਿੱਗੀ ਹੈ, ਜਿਹੜੇ ਜਾਂ ਤਾਂ ਖੇਤਾਂ ਵਿੱਚ ਕੰਮ ਕਰ ਰਹੇ ਸਨ ਤੇ ਜਾਂ ਜਿਨ੍ਹਾਂ ਨੇ ਰੁੱਖਾਂ ਹੇਠ ਪਨਾਹ ਲਈ ਹੋਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:33 people killed due to Lightning in UP within two days