ਅਗਲੀ ਕਹਾਣੀ

ਵਿਜੇ ਮਾਲਿਆ ਤੇ ਨੀਰਵ ਮੋਦੀ ਹੀ ਨਹੀਂ, 36 ਕਾਰੋਬਾਰੀ ਫਰ਼ਾਰ ਹੋਏ ਭਾਰਤ ਤੋਂ

ਵਿਜੇ ਮਾਲਿਆ ਤੇ ਨੀਰਵ ਮੋਦੀ ਹੀ ਨਹੀਂ, 36 ਕਾਰੋਬਾਰੀ ਫਰ਼ਾਰ ਹੋਏ ਭਾਰਤ ਤੋਂ

ਅਗਸਤਾ ਵੈਸਟਲੈਂਡ VVIP ਹੈਲੀਕਾਪਟਰ ਮਾਮਲੇ ਵਿੱਚ ਗ੍ਰਿਫ਼ਤਾਰ ਕਥਿਤ ਰੱਖਿਆ ਏਜੰਟ ਸੁਸ਼ੇਨ ਮੋਹਨ ਗੁਪਤਾ ਵੱਲੋਂ ਦਾਇਰ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦਿਆਂ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਕਿਹਾ ਕਿ ਉਸ ਦੇ ਵੀ ਉਨ੍ਹਾਂ 36 ਕਾਰੋਬਾਰੀਆਂ ਵਾਂਗ ਦੇਸ਼ ਤੋਂ ਫ਼ਰਾਰ ਹੋਣ ਦੀ ਸੰਭਾਵਨਾ ਹੈ; ਜਿਨ੍ਹਾਂ ਵਿਰੁੱਧ ਅਪਰਾਧਕ ਮਾਮਲੇ ਦਰਜ ਹਨ।

 

 

ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੂੰ ਦੱਸਿਆ ਕਿ ਵਿਜੇ ਮਾਲਿਆ ਤੇ ਨੀਰਵ ਮੋਦੀ ਸਮੇਤ ਕੁੱਲ 36 ਕਾਰੋਬਾਰੀ ਪਿਛਲੇ ਕੁਝ ਸਮੇਂ ਦੌਰਾਨ ਭਾਰਤ ਤੋਂ ਫਰ਼ਾਰ ਹੋ ਚੁੱਕੇ ਹਨ।

 

 

ਜਾਂਚ ਏਜੰਸੀ ਦੇ ਵਿਸ਼ੇਸ਼ ਵਕੀਲ ਡੀਪੀ ਸਿੰਘ ਤੇ ਐੱਨ ਕੇ ਮੱਟਾ ਨੇ ਸੁਸ਼ੇਨ ਦੇ ਉਨ੍ਹਾਂ ਦਾਅਵਿਆਂ ਦਾ ਵਿਰੋਧ ਕੀਤਾ ਕਿ ਉਸ ਦੀਆਂ ਜੜ੍ਹਾਂ ਸਮਾਜ ਵਿੱਚ ਡੂੰਘੀਆਂ ਹਨ। ਏਜੰਸੀ ਨੇ ਕਿਹਾ,‘ਮਾਲਿਆ, ਲਲਿਤ ਮੋਦੀ, ਮੇਹੁਲ ਚੌਕਸੀ, ਨੀਰਵ ਮੋਦੀ ਤੇ ਸੰਦੇਸਰਾ ਬੰਧੂ’ (ਸਟਰਲਿੰਗ ਬਾਇਓਟੈਕ ਲਿਮਿਟੇਡ ਦੇ ਪ੍ਰਬੰਧਕ) ਦੀਆਂ ਸਮਾਜ ਵਿੱਚ ਬਹੁਤ ਜ਼ਿਆਦਾ ਡੂੰਘੀਆਂ ਜੜ੍ਹਾਂ ਸਨ। ਇਸ ਦੇ ਬਾਵਜੂਦ ਉਹ ਦੇਸ਼ ਛੱਡ ਗਏ। ਅਜਿਹੇ 36 ਕਾਰੋਬਾਰੀ ਹਨ, ਜੋ ਪਿੱਛੇ ਜਿਹੇ ਦੇਸ਼ ਛੱਡ ਕੇ ਫ਼ਰਾਰ ਹੋਏ ਹਨ।

 

 

ਬਹਿਸ ਦੌਰਾਨ ਈਡੀ ਦੇ ਵਕੀਲ ਸੰਵੇਦਨਾ ਵਰਮਾ ਨੇ ਅਦਾਲਤ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਅਹਿਮ ਗੇੜ ਵਿੱਚ ਹੈ ਤੇ ਏਜੰਸੀ ਇਹ ਪਤਾ ਲਾਉਣ ਦਾ ਜਤਨ ਕਰ ਰਹੀ ਹੈ ਕਿ ‘ਆਰਜੀ’ ਕੌਣ ਹੈ, ਜਿਸ ਦਾ ਸੰਦਰਭ ਸੁਸ਼ੇਨ ਦੀ ਡਾਇਰੀ ਵਿੱਚ ਹੈ।

 

 

ਵਰਮਾ ਨੇ ਗੁਪਤਾ ਉੰਤੇ ਮਾਮਲੇ ਦੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲਾਉਂਦਿਆਂ ਅਦਾਲਤ ਨੂੰ ਦੱਸਿਆ ਕਿ ਉਸ ਨੇ ਮਾਮਲੇ ਵਿੱਚ ਸਬੂਤ ਨਸ਼ਟ ਕਰਨ ਦਾ ਵੀ ਜਤਨ ਕੀਤਾ। ਅਦਾਲਤ ਨੇ ਗੁਪਤਾ ਦੀ ਜ਼ਮਾਨਤ ਪਟੀਸ਼ਨ ਉੱਤੇ ਫ਼ੈਸਲਾ 20 ਅਪ੍ਰੈਲ ਤੱਕ ਲਈ ਸੁਰੱਖਿਅਤ ਰੱਖ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:36 defaulter businessmen fled from country