ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਈਲਟ ਦੀ ਸੂਝ-ਬੂਝ ਕਾਰਨ ਬਚੀ 370 ਯਾਤਰੀਆਂ ਦੀ ਜਾਨ!

ਦਿੱਲੀ ਤੋਂ ਨਿਊਯਾਰਕ ਲਈ ਰਵਾਨਾ ਹੋਏ ਏਅਰ ਇੰਡੀਆ ਦੇ ਜਹਾਜ਼ ਦੇ ਪਾਈਲਟ ਲਈ 11 ਸਤਬੰਰ ਦੀ ਲੈਂਡਿੰਗ ਕਿਸੇ ਤਕਨੀਕੀ ਮੁਸ਼ਕਲਾਂ ਕਾਰਨ ਦਿਲ ਕੰਭਾ ਦੇਣ ਵਾਲੀ ਰਹੀ।  

 

ਪਾਈਲਟ ਨੇ ਦੱਸਿਆ ਬੋਇੰਗ 777-300 ਜਹਾਜ਼ ਨੂੰ ਖਰਾਬ ਮੌਸਮ ਅਤੇ ਕਈ ਤਰ੍ਹਾਂ ਦੀਆਂ ਤਕਨੀਕੀ ਗੜਬੜੀਆਂ ਕਾਰਨ ਲੈਂਡਿੰਗ ਕਰਾਉਣ ਦੀ ਇਜਾਜ਼ਤ ਨਹੀਂ ਮਿਲੀ। ਕੈਪਟਨ ਰੂਸਤਮ ਪਾਲਿਆ ਨੇ ਇੱਕ ਸੰਦੇਸ਼ ਚ ਦਿੱਤਾ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਫੱਸ ਗਏ ਹਾਂ ਅਤੇ ਜਹਾਜ਼ ਚ ਜਿ਼ਆਦਾ ਤੇਲ ਵੀ ਨਹੀਂ ਹੈ। ਏਅਰ ਇੰਡੀਆ ਦ ਫਲੈਗਸਿ਼ਪ ਫਲਾਈਟ ਚ ਏ1-101 ਚ ਕੁੱਲ 370 ਯਾਤਰੀ ਸਵਾਰ ਸਨ। ਜਹਾਜ਼ 11 ਸਤਬੰਰ ਨੂੰ ਖਰਾਬ ਮੌਸਮ ਦੇ ਚੱਲਦਿਆਂ ਨਿਊਯਾਰਕ ਦੇ ਜਾਨ ਕੈਨੇਡੀ ਆਲਮੀ ਹਵਾਈ ਅੱਡੇ ਤੇ ਉਤਰਨ ਚ ਅਸਫਲ ਰਿਹਾ ਸੀ।

 

ਜਹਾਜ਼ ਨੇ ਨਵੀਂ ਦਿੱਲੀ ਤੋਂ ਬਿਨਾਂ ਰੁਕੇ 15 ਘੰਟੇ ਤੋਂ ਵੱਧ ਸਮੇਂ ਦੀ ਉਡਾਨ ਭਰੀ ਸੀ। ਇਹ ਦੁਨੀਆ ਦੀ ਸਭ ਤੋਂ ਲੰਬੀ ਉਡਾਨਾਂ ਚੋਂ ਇੱਕ ਸੀ। ਪਰ ਲੈਂਡਿੰਗ ਵੇਲੇ ਸਾਰੇ ਯਾਤਰੀ ਅਤੇ ਪਾਈਲਟ ਅਸਮਾਨ ਚ ਹੀ ਫੱਸ ਗਏ। ਅਸੀਂ ਆਵਾਜਾਈ ਕੰਟਰੋਲ ਚ ਗੜਬੜੀ ਦਾ ਸਿ਼ਕਾਰ ਹੋ ਗਏ ਸਨ। ਆਟੋਮੈਟਿਕ ਲੈਂਡਿੰਗ, ਵਿੰਡਸ਼ੇਰ ਸਿਸਟਮ ਵਰਗੀਆਂ ਕਈ ਤਕਨੀਕਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ। ਹੁਣ 9 ਸਾਲ ਪੁਰਾਣੇ ਜਹਾਜ਼ ਦੇ ਪਾਇਲਟ ਕੋਲ ਜਹਾਜ਼ ਨੂੰ ਮੈਨੂਅਲ ਲੈਂਡਿੰਗ ਦਾ ਰਾਹ ਬਚਿਆ ਸੀ।

 

ਲਾਈਵ ਏਟੀਸੀ ਡਾਟ ਨੈਟ ਤੇ ਮੌਜੂਦ ਆਡੀਓ ਕਲਿਪਿੰਗ ਤੋਂ ਪਤਾਲ ਚੱਲਿਆ ਕਿ ਅਸਮਾਨ ਚ ਬੱਦਲ ਸਨ ਅਤੇ ਜਹਾਜ਼ ਚ ਇੰਧਣ ਕਾਫੀ ਘੱਟ ਬਚਿਆ ਸੀ। ਪਾਈਲਟ ਨੂੰ ਰਨਵੇ ਦੀ ਪਛਾਣ ਕਰਨ ਲਈ ਜਹਾਜ਼ ਨੂੰ ਕਾਫੀ ਥੱਲੇ ਲਿਆਉਣ ਦੀ ਲੋੜ ਸੀ। ਸਾਰੀਆਂ ਕੋਸਿ਼ਸ਼ਾਂ ਮਗਰੋਂ ਜਦ ਜਹਾਜ਼ ਨੂੰ ਕੈਨੇਡੀ ਏਅਰਪੋਰਟ ਤੇ ਨਹੀਂ ਉਤਾਰਿਆ ਜਾ ਸਕਿਆ ਤਾਂ ਜਹਾਜ ਨੂੰ ਨੇੜਲੇ ਏਅਰਪੋਰਟ ਤੇ ਲਿਜਾ ਕੇ ਉਤਾਰਿਆ ਗਿਆ। ਪੂਰੀ ਲੈਂਡਿੰਗ ਦੀ ਇਸ ਪ੍ਰਕਿਰਿਆ ਚ 38 ਮਿੰਟਾਂ ਦਾ ਸਮਾਂ ਕਾਫੀ ਡਰਾਵਨਾ ਸੀ।

 

ਪਾਈਲਟ ਮੁਤਾਬਕ ਇਸ ਤਰ੍ਹਾਂ ਦੇ ਹਾਲਾਤ ਲਈ ਨਾ ਤਾਂ ਏਅਰ ਇੰਡੀਆ ਦੇ ਪਾਈਲਟਾਂ ਨੂੰ ਸਿਖਲਾਈ ਪ੍ਰਾਪਤ ਹੈ ਤੇ ਨਹੀ ਬੋਇੰਗ ਦੇ ਮੈਨੁਅਲ ਚ ਇਸ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:370 passengers killed due to Pilots introspection