ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

5 ਦਿਨ ਤਕ ਸਮੁੰਦਰ 'ਚ ਕਿਸ਼ਤੀ ਚਲਾ ਕੇ ਤਾਮਿਲਨਾਡੂ ਤੋਂ ਉਡੀਸ਼ਾ ਪਹੁੰਚੇ 38 ਮਛੇਰੇ

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕੀਤੇ ਗਏ ਬੰਦ ਤੋਂ ਬਾਅਦ ਤਾਮਿਲਨਾਡੂ 'ਚ ਫਸੇ 38 ਮਛੇਰਿਆਂ ਨੇ ਉਡੀਸ਼ਾ ਦੇ ਆਪਣੇ ਘਰ ਤਕ ਪਹੁੰਚਣ ਲਈ ਇੱਕ ਕਿਸ਼ਤੀ ਨਾਲ 5 ਦਿਨ ਦੀ ਸਮੁੰਦਰੀ ਯਾਤਰਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਲਗਭਗ 600 ਸਮੁੰਦਰੀ ਮੀਲ ਦਾ ਸਫ਼ਰ ਤੈਅ ਕੀਤਾ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ।
 

ਇਹ ਲੋਕ ਇੱਕ ਮੱਛੀ ਵਪਾਰੀ ਕੋਲ ਕੰਮ ਕਰਨ ਲਈ ਚੇਨਈ ਗਏ ਹੋਏ ਸਨ, ਪਰ ਦੇਸ਼ਪੱਧਰੀ ਬੰਦ ਤੋਂ ਬਾਅਦ ਉਹ ਉੱਥੇ ਫਸ ਗਏ। ਇੱਕ ਮਛੇਰੇ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਇੰਜਣ ਵਾਲੀ ਲੱਕੜ ਦੀ ਕਿਸ਼ਤੀ ਖਰੀਦੀ ਅਤੇ 20 ਅਪ੍ਰੈਲ ਨੂੰ ਚੇਨਈ ਤੋਂ ਰਵਾਨਾ ਹੋ ਗਏ।
 

5 ਦਿਨ ਲੰਮੀ ਯਾਤਰਾ ਤੋਂ ਬਾਅਦ ਉਹ ਸਨਿੱਚਰਵਾਰ ਸ਼ਾਮ ਗੰਜਾਮ ਪਹੁੰਚੇ। ਇਹ ਪੁੱਛੇ ਜਾਣ 'ਤੇ ਕਿ ਬੰਦ ਦੌਰਾਨ ਉਹ ਚੇਨਈ ਛੱਡਣ ਲਈ ਕਿਉਂ ਮਜਬੂਰ ਹੋਏ ਤਾਂ ਇੱਕ ਮਛੇਰੇ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਤਾਮਿਲਨਾਡੂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ। ਇਸ ਤੋਂ ਇਲਾਵਾ ਕੁਝ ਦਿਨਾਂ ਬਾਅਦ ਸਾਡੇ ਕੋਲ ਖਾਣ ਲਈ ਕੁਝ ਵੀ ਨਹੀਂ ਹੁੰਦਾ। ਇਨ੍ਹਾਂ ਹਲਾਤਾਂ ਕਾਰਨ ਅਸੀਂ ਜ਼ੋਖਮ ਲੈਣ ਲਈ ਮਜਬੂਰ ਹੋਏ। 38 ਮਛੇਰੇ ਗੰਜਾਮ ਦੇ ਚਿਕੀਤੀ ਨੇੜੇ ਪਾਤਿਸੋਨਾਪੁਰ ਤੱਟ 'ਤੇ ਪਹੁੰਚੇ।
 

ਚਿਕੀਤੀ ਦੇ ਤਹਿਸੀਲਦਾਰ ਹਰਿਪ੍ਰਸਾਦ ਭੋਈ ਨੇ ਦੱਸਿਆ ਕਿ ਉਨ੍ਹਾਂ ਸਾਰਿਆਂ ਨੂੰ ਸਥਾਨਕ ਥਾਣੇ 'ਚ ਭੋਜਨ ਦਿੱਤਾ ਗਿਆ ਅਤੇ ਉਸ ਤੋਂ ਬਾਅਦ 14 ਦਿਨ ਲਈ ਇੱਕ ਕੇਂਦਰ 'ਚ ਕੁਆਰੰਟੀਨ ਕੀਤਾ ਗਿਆ ਹੈ। ਜ਼ਿਲ੍ਹਾ ਕੁਲੈਕਟਰ ਵਿਜੇ ਅੰਮ੍ਰਿਤ ਕੁਲਾਂਗੇ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਜਾਂਚ ਲਈ ਸਾਰੇ 38 ਮਛੇਰਿਆਂ ਦੇ ਸੈਂਪਲ ਭੇਜੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:38 fishermen boating in sea for 5 days and reached odisha from tamil nadu