ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਮਾਚਲ ਪ੍ਰਦੇਸ਼ : ਪਾਲਮਪੁਰ ਨੇੜੇ ਬੱਸ ਖੱਡ ’ਚ ਡਿੱਗੀ, 39 ਜ਼ਖਮੀ

ਹਿਮਾਚਲ ਪ੍ਰਦੇਸ਼ : ਪਾਲਮਪੁਰ ਨੇੜੇ ਬੱਸ ਖੱਡ ’ਚ ਡਿੱਗੀ, 39 ਜ਼ਖਮੀ

1 / 2ਹਿਮਾਚਲ ਪ੍ਰਦੇਸ਼ : ਪਾਲਮਪੁਰ ਨੇੜੇ ਬੱਸ ਖੱਡ ’ਚ ਡਿੱਗੀ, 39 ਜ਼ਖਮੀ

ਹਿਮਾਚਲ ਪ੍ਰਦੇਸ਼ : ਪਾਲਮਪੁਰ ਨੇੜੇ ਬੱਸ ਖੱਡ ’ਚ ਡਿੱਗੀ, 39 ਜ਼ਖਮੀ

2 / 2ਹਿਮਾਚਲ ਪ੍ਰਦੇਸ਼ : ਪਾਲਮਪੁਰ ਨੇੜੇ ਬੱਸ ਖੱਡ ’ਚ ਡਿੱਗੀ, 39 ਜ਼ਖਮੀ

PreviousNext

ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ’ਚ ਪੈਂਦੇ ਪਾਲਮਪੁਰ ਨੇੜੇ ਅੱਜ ਵਾਪਰੇ ਇਕ ਬੱਸ ਸੜਕ ਹਾਦਸੇ ਵਿਚ 39 ਲੋਕਾਂ ਜ਼ਖਮੀ ਹੋ ਗਏ।  ਪਾਲਮਪੁਰ ਦੇ ਨੇੜੇ ਗੋਪਾਲਪੁਰ ਵਿਖੇ ਇਕ ਪ੍ਰਾਈਵੇਟ ਬੱਸ 100 ਫੁੱਟ ਡੂੰਘੀ ਖੱਡ ਵਿਚ ਡਿੱਗ ਗਈ, ਜਿਸ ਵਿਚ 39 ਲੋਕ ਜ਼ਖਮੀ ਹੋ ਗਏ। ਬੱਸ ਵਿਚ ਸਵਾਰ ਜ਼ਿਆਦਾਤਰ ਸਰਕਾਰੀ ਮੁਲਾਜ਼ਮ ਸਨ।  

 

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸਵੇਰੇ 9 ਵਜੇ ਦੇ ਕਰੀਬ ਵਾਪਰੀ, ਬੱਸ ਧਰਮਸ਼ਾਲਾ ਤੋਂ ਪਾਲਮਪੁਰ ਜਾ ਰਹੀ ਸੀ।

 

ਜਿਲ੍ਹਾ ਕਾਂਗੜਾ ਦੇ ਪੁਲਿਸ ਸੁਪਰਡੈਂਟ ਸੰਤੋਸ਼ ਪਟਿਆਲ ਨੇ ਦੱਸਿਆ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਬੱਸ ਡਰਾਈਵਰ ਦੇ ਕੰਟਰੋਲ ‘’ਚੋਂ ਬਾਹਰ  ਹੋ ਗਈ, ਜਿਸ ਨਾਲ ਖੱਡ ਵਿਚ ਜਾ ਡਿੱਗੀ।

 

ਜ਼ਖਮੀਆਂ ਨੂੰ ਪਾਲਮਪੁਰ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਦੋਂ ਕਿ 4 ਜ਼ਖਮੀਆਂ ਨੂੰ ਡਾ. ਰਜਿੰਦਰ ਪ੍ਰਸਾਦ ਸਰਕਾਰੀ ਮੈਡੀਕਲ ਕਾਲਜ ਵਿਚ ਇਲਾਜ ਲਈ ਭੇਜ ਦਿੱਤਾ ਗਿਆ।

 

ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:39 injured as bus skids off road near Palampur in Kangra