ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਮਗਰੋਂ 4.94 ਕਰੋੜ ਰੁਪਏ ਬਰਾਮਦ

ਚਾਂਦਨੀ ਚੌਕ ਚ ਇੱਕ ਵਾਰ ਮੁੜ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ ਜਿਸ ਚ 7 ਲਾਕਰਾਂ ਤੋਂ 4.94 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਲਾਕਰਾਂ ਤੋਂ ਹੁਣ ਤੱਕ ਜ਼ਬਤ ਕੀਤੀ ਗਈ ਕੁੱਲ ਰਕਮ 35.34 ਕਰੋੜ ਰੁਪਏ ਹੈ। ਇਸ ਤੋਂ ਪਹਿਲਾਂ ਪਿਛਲੀ ਛਾਪੇਮਾਰੀ ਚ ਖੋਲ੍ਹੇ ਗਏ ਲਾਕਰਾਂ ਚੋਂ ਲਗਭਗ 25 ਕਰੋੜ ਰੁਪਏ ਬਰਾਮਦ ਕੀਤੇ ਗਏ ਸਨ। ਬਾਅਦ ਚ 5 ਲਾਕਰ ਹੋਰ ਖੋਲ੍ਹੇ ਗਏ ਸਨ ਜਿਨ੍ਹਾਂ ਚ ਲਗਭਗ 5 ਕਰੋੜ ਰੁਪਏ ਹੋਰ ਮਿਲੇ ਸਨ।

 

ਦੱਸਿਆ ਜਾ ਰਿਹਾ ਹੈ ਕਿ ਅਸਲ ਚ ਇਸ ਦੁਕਾਨ ਤੇ ਇਨਕਮ ਟੈਕਸ ਟੀਮ ਦੀ ਕਾਫੀ ਦਿਨਾਂ ਤੋਂ ਨਜ਼ਰ ਸੀ। ਸੂਤਰਾਂ ਮੁਤਾਬਕ ਦੁਕਾਨ ਦੀ ਬੇਸਮੈਂਟ ਚ ਗੈਰਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਸਨ। ਦੁਕਾਨ ਮਾਲਿਕ ਕਰੋੜਾਂ ਰੁਪਏ ਦਾ ਹੇਰਫੇਰ ਸਰਕਾਰ ਤੋਂ ਕਰ ਰਹੇ ਹਨ। ਇਸ ਛੋਟੀ ਜਿਹੀ ਦੁਕਾਨ ਚ ਡ੍ਰਾਈ ਫਰੂਟ ਅਤੇ ਸਾਬਣ ਦਾ ਵਪਾਰ ਹੁੰਦਾ ਹੈ।

 

 

ਸੂਤਰਾਂ ਮੁਤਾਬਕ ਇਨਕਮ ਟੈਕਸ ਦੀ ਜਾਂਚ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਇਹ ਥਾਂ ਹਵਾਲਾ ਕਾਰੋਬਾਰੀ ਚਲਾ ਰਿਹਾ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਨੋਟਬੰਦੀ ਮਗਰੋਂ ਚਾਂਦਨੀ ਚੌਕ ਤੇ ਹੋਰਨਾਂ ਥੋਕ ਬਾਜ਼ਾਰ ਚ ਕਾਰੋਬਾਰੀ ਆਪਣੇ ਪੈਸੇ ਨੂੰ ਕਿਸੇ ਤਰ੍ਹਾਂ ਬਚਾਉਣ ਲਈ ਪੈਸਿਆਂ ਨੂੰ ਇਸੇ ਤਰ੍ਹਾਂ ਦੇ ਪ੍ਰਾਈਵੇਟ ਥਾਵਾਂ ਤੇ ਲਾਕਰਾਂ ਚ ਲੁਕਾ ਰਹੇ ਹਨ। ਜਿਸਦਾ ਕਾਫੀ ਲਾਭ ਇਨ੍ਹਾਂ ਦੁਕਾਨਦਾਰਾਂ ਨੂੰ ਮਿਲ ਰਿਹਾ ਸੀ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 94 crores of rupees recovered after the tax departments raid