ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਗਾਲੈਂਡ `ਚ ਅਸਮ ਰਾਈਫ਼ਲਜ਼ ਦੇ 4 ਜਵਾਨ ਸ਼ਹੀਦ

ਨਾਗਾਲੈਂਡ `ਚ ਅਸਮ ਰਾਈਫ਼ਲਜ਼ ਦੇ 4 ਜਵਾਨ ਸ਼ਹੀਦ

ਨਾਗਾਲੈਂਡ ਦੇ ਮੌਨ ਜਿ਼ਲ੍ਹੇ ਵਿੱਚ ਦਹਿਸ਼ਤਗਰਦਾਂ ਨੇ ਅਸਮ ਰਾਈਫ਼ਲਜ਼ ਦੇ ਚਾਰ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਹੈੇ। ਘਾਤ ਲਾ ਕੇ ਕੀਤੇ ਇਸ ਹਮਲੇ ਦੌਰਾਨ ਚਾਰ ਹੋਰ ਜਵਾਨ ਜ਼ਖ਼ਮੀ ਵੀ ਹੋਏ ਹਨ। ਇਹ ਘਟਨਾ ਐਤਵਾਰ ਸ਼ਾਮੀਂ ਤਿੰਨ ਕੁ ਵਜੇ ਅਬੋਈ ਨੇੜੇ ਵਾਪਰੀ, ਜਦੋਂ ਹਥਿਆਰਬੰਦ ਦਹਿਸ਼ਤਗਰਦਾਂ ਨੇ ਅਸਮ ਰਾਈਫ਼ਲਜ਼ ਦੇ ਜਵਾਨਾਂ ਦੀ ਇੱਕ ਟੁਕੜੀ ਉੱਤੇ ਹਮਲਾ ਬੋਲ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ ਅਸਮ ਰਾਈਫ਼ਲਜ਼ ਦੇ ਜਵਾਨ ਟੈਰੀਟੋਰੀਅਲ ਆਰਮੀ ਦੇ ਜਵਾਨਾਂ ਨਾਲ ਦਰਿਆ ਤੋਂ ਪਾਣੀ ਭਰਨ ਲਈ ਜਾ ਰਹੇ ਸਨ, ਜਦੋਂ ਦਹਿਸ਼ਤਗਰਦਾਂ ਨੇ ਉਨ੍ਹਾਂ `ਤੇ ਦੇਸੀ ਉਪਕਰਨਾਂ ਅਤੇ ਗ੍ਰੇਨੇਡਾਂ ਨਾਲ ਹਮਲਾ ਬੋਲ ਦਿੱਤਾ।

ਹੌਲਦਾਰ ਫ਼ਤੇਹ ਸਿੰਘ ਨੇਗੀ ਅਤੇ ਸਿਪਾਹੀ ਹੰਗਨਗਾ ਕੋਨਯਾਕ ਦੀ ਮੌਕੇ `ਤੇ  ਹੀ ਮੌਤ ਹੋ ਗਈ, ਜਦ ਕਿ ਚਾਰ ਹੋਰ ਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਦੋ ਹੋਰ ਜਵਾਨਾਂ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਸੁਰੱਖਿਆ ਬਲਾਂ ਨੇ ਵੀ ਜਵਾਬ ਵਿੱਚ ਗੋਲ਼ੀਆਂ ਚਲਾਈਆਂ ਪਰ ਦੂਜੇ ਪਾਸੇ ਕੋਈ ਜਾਨੀ ਨੁਕਸਾਨ ਹੋਇਆ ਜਾਂ ਨਹੀਂ, ਇਸ ਬਾਰੇ ਤੁਰੰਤ ਕੋਈ ਜਾਣਕਾਰੀ ਉਪਲਬਧ ਨਹੀਂ ਹੋ ਸਕੀ। ਇਸ ਘਟਨਾ ਦੀ ਕਿਸੇ ਅੱਤਵਾਦੀ ਸਮੂਹ ਨੇ ਕੋਈ ਜਿ਼ੰਮੇਵਾਰੀ ਵੀ ਨਹੀਂ ਲਈ ਹੈ।

ਇੱਥੇ ਵਰਨਣਯੋਗ ਹੈ ਕਿ ਪਿਛਲੇ ਮਹੀਨੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਰਤ-ਮਿਆਂਮਾਰ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਸੁਰੱਖਿਆ ਬਲਾਂ ਉੱਤੇ ਹਮਲਿਆਂ ਦੀਆਂ ਘਟਨਾਵਾਂ ਵਧਣ ਦੀ ਚੇਤਾਵਨੀ ਦਿੱਤੀ ਸੀ।

ਸਾਲ 2015 ਦੌਰਾਨ ਐੱਨਐੱਸੀਐੱਨ(ਕੇ) ਦੇ ਦਹਿਸ਼ਤਗਰਦਾਂ ਨੇ ਅਜਿਹੇ ਹੀ ਇੱਕ ਹਮਲੇ `ਚ ਅਸਮ ਰਾਈਫ਼ਲਜ਼ ਦੇ ਅੱਠ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 Assam Rifles Jawans Martyred in Nagaland