ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਾਮ ’ਚ ਗਣਤੰਤਰ ਦਿਵਸ ਦੇ ਜਸ਼ਨਾਂ ਮੌਕੇ ਅੱਧੇ ਘੰਟੇ ’ਚ ਹੋਏ 4 ਧਮਾਕੇ

ਆਸਾਮ ’ਚ ਗਣਤੰਤਰ ਦਿਵਸ ਦੇ ਜਸ਼ਨਾਂ ਮੌਕੇ ਅੱਧੇ ਘੰਟੇ ’ਚ ਹੋਏ 4 ਧਮਾਕੇ

ਗਣਤੰਤਰ ਦਿਵਸ ਮੌਕੇ ਅੱਜ ਸਵੇਰੇ ਆਸਾਮ ਦੇ ਡਿਬਰੂਗੜ੍ਹ, ਚਰਾਇਦੇਵ ਤੇ ਦੁਲੀਆਜਾਨ ’ਚ ਸਿਰਫ਼ 30 ਮਿੰਟਾਂ ਭਾਵ ਅੱਧੇ ਘੰਟੇ ਅੰਦਰ ਹੀ ਚਾਰ ਧਮਾਕੇ ਹੋਏ। ਇਨ੍ਹਾਂ ਦੀ ਤੀਬਰਤਾ ਕੁਝ ਘੱਟ ਸੀ; ਇਸ ਲਈ ਇਨ੍ਹਾਂ ਧਮਾਕਿਆਂ ’ਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ।

 

 

ਪੁਲਿਸ ਤੇ ਹੋਰ ਸੁਰੱਖਿਆ ਬਲ ਹਾਲਾਤ ਉੱਤੇ ਚੌਕਸ ਨਜ਼ਰ ਰੱਖ ਰਹੇ ਹਨ। ਸ਼ੱਕ ਹੈ ਕਿ ਇਨ੍ਹਾਂ ਧਮਾਕਿਆਂ ਲਈ ਪਾਬੰਦੀਸ਼ੁਦਾ ‘ਯੂਨਾਈਟਿਡ ਲਿਬਰੇਸ਼ਨ ਫ਼ਰੰਟ ਆੱਫ਼ ਅਸੋਮ’ (ਆਜ਼ਾਦ) ਭਾਵ ‘ਉਲਫ਼ਾ–1’ ਦੇ ਜ਼ਿੰਮੇਵਾਰ ਹੈ।

 

 

ਇਸ ਪਾਬੰਦੀਸ਼ੁਦਾ ਜੱਥੇਬੰਦੀ ਨੇ ਐਤਵਾਰ ਨੂੰ ਆਮ ਹੜਤਾਲ ਦਾ ਸੱਦਾ ਦਿੱਤਾ ਹੋਇਆ ਹੈ। ਉਸ ਨੇ ਆਮ ਨਾਗਰਿਕਾਂ ਨੂੰ ਰਾਜ ਵਿੱਚ ਗਣਤੰਤਰ ਦਿਵਸ ਸਮਾਰੋਹਾਂ ਤੋਂ ਦੂਰ ਰਹਿਣ ਤੇ ਘਰਾਂ ’ਚ ਹੀ ਰਹਿਣ ਲਈ ਵੀ ਆਖਿਆ ਹੋਇਆ ਹੈ।

ਆਸਾਮ ’ਚ ਗਣਤੰਤਰ ਦਿਵਸ ਦੇ ਜਸ਼ਨਾਂ ਮੌਕੇ ਅੱਧੇ ਘੰਟੇ ’ਚ ਹੋਏ 4 ਧਮਾਕੇ

 

ਆਸਾਮ ’ਚ ਅੱਤਵਾਦੀ ਜੱਥੇਬੰਦੀ ਤੇ ਉੱਤਰ–ਪੂਰਬ ਦੇ ਬਾਕੀ ਹਿੱਸਿਆਂ ’ਚ ਨਿਯਮਤ ਤੌਰ ’ਤੇ ਗਣਤੰਤਰ ਦਿਵਸ ਤੇ ਆਜ਼ਾਦੀ ਦਿਹਾੜੇ ਦੇ ਬਾਈਕਾਟ ਦੇ ਸੱਦੇ ਦਿੱਤੇ ਗਏ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਅੱਜ ਵਾਲੇ ਧਮਾਕੇ ਉਸ ਨੇ ਹੀ ਕੀਤੇ ਹੋਣਗੇ।

 

 

ਚਾਰ ਧਮਾਕਿਆਂ ਤੋਂ ਬਾਅਦ ਸਮੁੱਚੇ ਆਸਾਮ ’ਚ ਹੀ ਸੁਰੱਖਿਆ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ। ਤਿੰਨ ਧਮਾਕੇ ਡਿਬਰੂਗੜ੍ਹ ਜ਼ਿਲ੍ਹੇ ’ਚ ਤੇ ਇੱਕ ਧਮਾਕਾ ਚਰਾਇਦੇਵ ’ਚ ਕੀਤਾ ਗਿਆ ਹੈ।

 

 

ਡਿਬਰੂਗੜ੍ਹ ਦੇ ਗ੍ਰਾਹਮ ਬਾਜ਼ਾਰ ਦੇ ਨੈਸ਼ਨਲ ਹਾਈਵੇਅ–37 ਕੋਲ ਇੱਕ ਦੁਕਾਨ ’ਚ ਧਮਾਕਾ ਹੋਇਆ; ਦੂਜਾ ਧਮਾਕਾ ਆਸਾਮ ਦੇ ਚਰਾਇਦੇਵ ਜ਼ਿਲ੍ਹੇ ਸੋਨਾਰੀ ਖੇਤਰ ਵਿੱਚ ਹੋਇਆ ਹੈ। ਇਸ ਤੋਂ ਇਲਾਵਾ ਡਿਬਰੂਗੜ੍ਹ ’ਚ ਇੱਕ ਗੁਰਦੁਆਰਾ ਸਾਹਿਬ ਕੋਲ ਵੀ ਧਮਾਕਾ ਹੋਇਆ ਹੈ।

 

 

ਆਸਾਮ ਦੇ ਡੀਜੀਪੀ ਭਾਸਕਰ ਜਿਓਤੀ ਮਹੰਤ ਨੇ ਦੱਸਿਆ ਕਿ ਚਾਰੇ ਧਮਾਕਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਇਸ ਧਮਾਕੇ ਪਿੱਛੇ ਕਿਹੜੇ ਲੋਕ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 Blasts within half an hour in Assam on the occasion of Republic Day Celebrations