ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਵਾਰ ਡਿੱਗਣ ਕਾਰਨ 4 ਬੱਚਿਆਂ ਦੀ ਦੱਬ ਕੇ ਮੌਤ

ਉੱੱਤਰ ਪ੍ਰਦੇਸ਼ ਦੇ ਜੋਨਪਰ ਵਿਖੇ ਰੇਹਟੀ ਪਿੰਡ ਚ ਸ਼ੁੱਕਰਵਾਰ ਨੂੰ ਇੱਕ ਚਾਰ ਦੀਵਾਰੀ ਡਿੱਗਣ ਕਾਰਨ 4 ਬੱਚਿਆਂ ਦੀ ਦੱਬ ਕੇ ਮੌਤ ਹੋ ਗਈ। ਸਾਰੇ ਬੱਚੇ 5 ਤੋਂ 8 ਸਾਲ ਦੀ ਉਮਰ ਦੇ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

 

ਜਾਣਕਾਰੀ ਮੁਤਾਬਕ ਇਹ ਚਾਰੇ ਬੱਚੇ ਇੱਥ ਦੀਵਾਰ ਕੋਲ ਖੇਡ ਰਹੇ ਹਨ। ਨੇੜੇ ਹੀ ਕੰਮ ਕਰ ਰਹੀ ਜੇਸੀਬੀ ਮਸ਼ੀਨ ਦੀ ਮਦਦ ਨਾਲ ਕੁੱਝ ਸਮਾਨ ਚੁੱਕਿਆ ਜਾ ਰਿਹਾ ਸੀ ਕਿ ਅਚਾਨਕ ਇਹ ਦੀਵਾਰ ਡਿੱਗ ਗਈ। ਜਿਸ ਤੋਂ ਬਾਅਦ ਇਹ ਸਾਰੇ ਬੱਚੇ ਇਸ ਦੀਵਾਰ ਥੱਲੇ ਦੱਬ ਗਏ ਤੇ ਦੀਵਾਰ ਡਿੱਗਦਿਆਂ ਹੀ ਇਨ੍ਹਾਂ ਬੱਚਿਆਂ ਦੀ ਮੌਤ ਹੋ ਗਈ। ਮਾਮਲਾ ਵੱਧਦਿਆਂ ਦੇਖ ਜੇਸੀਬੀ ਦਾ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੋਰਾਨ ਸਥਾਨਕ ਲੋਕਾਂ ਚ ਭਾਜੜਾਂ ਪੈ ਗਈਆਂ।

 

ਤਾਜ਼ਾ ਜਾਣਕਾਰੀ ਮਿਲਣ ਤੱਕ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐਸਡੀਐਮ ਸਮੇਤ ਕਈ ਅਫਸਰਾਨ ਮੌਕੇ ਤੇ ਪੁੱਜ ਗਏ ਸਨ। ਪੁਲਿਸ ਨੇ ਜੇਸੀਬੀ ਨੂੰ ਕਬਜ਼ੇ ਚ ਲੈ ਕੇ ਜੇਸੀਬੀ ਡਰਾਇਰ ਦੀ ਭਾਲ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 children died after a wall collapsed in Jaunpur