ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਨੰਤਨਾਗ ਦੇ ਇੱਕ ਘਰ `ਚ ਸੀਵਰੇਜ ਦੀ ਗੈਸ ਨੇ ਲੈ ਲਈਆਂ 4 ਜਾਨਾਂ

ਅਨੰਤਨਾਗ ਦੇ ਇੱਕ ਘਰ `ਚ ਸੀਵਰੇਜ ਦੀ ਗੈਸ ਨੇ ਲੈ ਲਈਆਂ 4 ਜਾਨਾਂ

ਦੱਖਣੀ ਕਸ਼ਮੀਰ ਦੇ ਅਨੰਤਨਾਗ ਜਿ਼ਲ੍ਹੇ `ਚ ਇੱਕ ਘਰ ਅੰਦਰ ਉਸ ਵੇਲੇ ਡਾਢੀ ਦੁਖਦਾਈ ਘਟਨਾ ਵਾਪਰ ਗਈ, ਜਦੋਂ ਸੀਵਰੇਜ ਦੇ ਟੋਏ ਦੀ ਗੈਸ ਨੇ ਇੱਕ ਮਾਂ ਤੇ ਪੁੱਤਰ ਸਮੇਤ ਚਾਰ ਵਿਅਕਤੀਆਂ ਦੀ ਜਾਨ ਲੈ ਲਈ।


ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਉਤਰਸੂ ਦੀ ਹੈ,, ਜਦੋਂ ਅੱਜ ਸਵੇਰੇ ਮੁਹੰਮਦ ਮਕਬੂਲ ਨਾਂਅ ਦੇ ਇੱਕ ਵਿਅਕਤੀ ਨੇ ਆਪਣੇ ਘਰ `ਚ ਬਣੇ ਸੀਵੇਜ ਦੇ ਟੋਏ ਦਾ ਢੱਕਣ ਕੁਝ ਮੁਰੰਮਤ ਤੇ ਸਫ਼ਾਈ ਲਈ ਚੁੱਕਿਆ।


ਅਨੰਤਨਾਗ ਦੇ ਐੱਸਪੀ ਅਲਤਾਫ਼ ਖ਼ਾਨ ਨੇ ਦੱਸਿਆ ਕਿ ਟੋਏ `ਚੋਂ ਨਿੱਕਲੀ ਗੈਸ ਚੜ੍ਹਨ ਨਾਲ ਮੁਹੰਮਦ ਮਕਬੂਲ ਚੱਕਰ ਖਾ ਕੇ ਟੋਏ `ਚ ਡਿੱਗ ਪਿਆ। ਉਸ ਦੀ ਪਤਨੀ ਜਦੋਂ ਉਸ ਦੀ ਮਦਦ ਲਈ ਆਈ, ਤਾਂ ਉਹ ਵੀ ਸ਼ਾਇਦ ਗੈਸ ਚੜ੍ਹਨ ਨਾਲ ਉਸ ਟੋਏ `ਚ ਡਿੱਗ ਪਈ। ਫਿਰ ਰੌਲ਼ਾ ਸੁਣ ਕੇ ਗੁਆਂਢ ਦੇ ਕੁਝ ਵਿਅਕਤੀ ਵੀ ਉਨ੍ਹਾਂ ਦੀ ਮਦਦ ਲਈ ਨੱਸੇ ਤੇ ਉਨ੍ਹਾਂ `ਚੋਂ ਦੋ ਜਣੇ ਹੋਰ ਗੈਸ ਚੜ੍ਹਨ ਨਾਲ ਬੇਸੁਰਤ ਹੋ ਗਏ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੀਵਰੇਜ ਦੇ ਟੋਏ `ਚੋਂ ਕੁੱਲ ਪੰਜ ਵਿਅਕਤੀਆਂ ਨੂੰ ਕੱਢਿਆ ਗਿਆ ਸੀ ਤੇ ਇਨ੍ਹਾਂ `ਚੋਂ ਚਾਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।


ਗੁਆਂਢੀਆਂ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਮਕਬੂਲ ਦੀ ਪਤਨੀ ਸ਼ਮੀਨਾ, ਉਨ੍ਹਾਂ ਦਾ ਪੁੱਤਰ ਸਬਜ਼ਾਰ ਅਹਿਮਦ ਤੇ ਗੁਆਂਢ `ਚ ਰਹਿੰਦੇ ਦੋ ਭਰਾ ਜ਼ਾਹਿਦ ਅਹਿੰਗਰ ਤੇ ਉਮਰ ਅਹਿੰਗਰ ਸ਼ਾਮਲ ਹਨ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਕਬੂਲ ਇਸ ਵੇਲੇ ਅਨੰਤਨਾਗ ਦੇ ਹਸਪਤਾਲ `ਚ ਜ਼ੇਰੇ ਇਲਾਜ ਹੈ। ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 dies in Anantnag due to Sewage Gas