ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁੱਤੇ ਪਰਿਵਾਰ ਉਤੇ ਟਰੱਕ ਚੜ੍ਹਿਆ, ਪਤੀ–ਪਤਨੀ ਸਮੇਤ ਚਾਰ ਦੀ ਮੌਤ

ਸੁੱਤੇ ਪਰਿਵਾਰ ਉਤੇ ਟਰੱਕ ਚੜ੍ਹਿਆ, ਪਤੀ–ਪਤਨੀ ਸਮੇਤ ਚਾਰ ਦੀ ਮੌਤ

ਯੂਪੀ ਦੇ ਕਨੌਜ ਜ਼ਿਲ੍ਹੇ ਦੇ ਕੋਤਵਾਲੀ ਗੁਰਸਹਾਏਗੰਜ ਅੰਦਰ ਆਉਂਦੇ ਜੀਟੀ ਰੋਡ ਉਤੇ ਸਰਾਏਪ੍ਰਯਾਗ ਦੇ ਨੇੜੇ ਆਪਣਾ ਕੰਟਰੋਲ ਖੋਹ ਚੁੱਕਿਆ ਟਰੱਪ ਪਰਿਵਾਰ ਦੇ ਸੱਤ ਲੋਕਾਂ ਉਤੇ ਜਾ ਚੜ੍ਹਿਆ। ਹਾਦਸੇ ਵਿਚ ਦੋ ਬੱਚਿਆ ਤੇ ਪਤੀ–ਪਤਨੀ ਦੀ ਮੌਕੇ ਉਤੇ ਹੀ ਮੌਤ ਹੋ ਗਈ। ਤਿੰਨ ਹੋਰ ਲੋਕ ਜ਼ਖਮੀ ਹੋ ਗਏ। ਘਟਲਾ ਬਾਅਦ ਇਕੱਠੇ ਹੋਈ ਭੀੜ ਕਾਰਨ ਜੀਟੀ ਰੋਡ ਉਤੇ ਜਾਮ ਲਗ ਗਿਆ।

 

ਵੀਰਵਾਰ ਦੀ ਅੱਧੀ ਰਾਤ ਬਾਅਦ ਤਕਰੀਬਨ ਦੋ ਵਜੇ ਲੱਸ਼ਣ ਲੱਦ ਕੇ ਕਾਨਪੁਰ ਵੱਲ ਜਾ ਰਿਹਾ ਟਰੱਕ ਜੀਟੀ ਰੋਡ ਉਤੇ ਸਰਾਏਪ੍ਰਯਾਗ ਦੇ ਨੇੜੇ ਕੰਟਰੋਲ ਤੋਂ ਬਾਹਰ ਹੋ ਗਿਆ। ਦਰਵਾਜੇ ਉਤੇ ਸੋ ਰਹੇ ਪਰਿਵਾਰ ਉਪਰ ਟਰੱਕ ਪਲਟ ਗਿਆ। ਘਟਨਾ ਦੇ ਬਾਅਦ ਸ਼ੋਰ ਮਚ ਗਿਆ। ਲੋਕਾਂ ਨੇ ਟਰੱਕ ਦੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਿਆ।

 

ਜਿਸ ਵਿਚ ਸੋਨੇ ਲਾਲ ਗਿਹਾਰ, ਉਨ੍ਹਾਂ ਦੀ ਪਤਨੀ ਗੁਡੀਆ ਅਤੇ ਪਰਿਵਾਰ ਦੇ ਦੋ ਬੱਚੇ ਸਾਹਿਲ ਤੇ ਹਬੂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਜਦੋਂ ਕਿ ਰਿਸ਼ਤੇਦਾਰ ਰਣਜੀਤ, ਸ਼ਿਆਮੂ ਤੇ ਦੇਵਾ ਪੁੱਤਰ ਸੋਨੇਲਾਲ ਜ਼ਖਮੀ ਹੋ ਗਏ।  ਜਿਨ੍ਹਾਂ ਨੂੰ ਇਲਾਜ ਲਈ ਮੈਡੀਕਲ ਕਾਲਜ ਲੈ ਕੇ ਗਏ।

 

ਸੂਚਨਾ ਉਤੇ ਕੋਤਵਾਲੀ ਪੁਲਿਸ ਮੌਕੇ ਉਤੇ ਪਹੁੰਚੀ। ਸੜਕ ਤੋਂ ਭੀੜ ਹਟਾਕੇ ਆਵਾਜਾਈ ਸ਼ੁਰੂ ਕੀਤੀ। ਪੁਲਿਸ ਨੇ ਲਾਸ਼ਾਂ ਦੇ ਪੰਚਨਾਮਾ ਤੇ ਪੋਸਟ ਮਾਰਟਮ ਦੀ ਕਾਰਵਾਈ ਕੀਤੀ। ਮੌਕੇ ਉਤੇ ਟਰੱਕ ਡਰਾਈਵਰ ਫਰਾਰ ਹੋ ਗਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 dies in uttar pradesh kannauj