ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘੋੜਿਆਂ ਨੂੰ ਹੋਈ ‘ਗਲੈਂਡਰਜ’ ਬਿਮਾਰੀ, ਟੀਕੇ ਲਾ ਕੇ ਮਾਰਿਆ

ਘੋੜਿਆਂ ਨੂੰ ਹੋਈ ‘ਗਲੈਂਡਰਜ’ ਬਿਮਾਰੀ, ਟੀਕੇ ਲਾ ਕੇ ਮਾਰਿਆ

ਉਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਵਿਚ ਚਾਰ ਘੋੜਿਆਂ ਵਿਚ ਪਸ਼ੂਆਂ ਦੀ ਜਾਨਲੇਵਾ ਬਿਮਾਰੀ ‘ਗਲੈਂਡਰਜ’  ਦੀ ਪੁਸ਼ਟੀ ਹੋਣ ਬਾਅਦ ਤਿੰਨ ਨੂੰ ਜ਼ਹਿਰੀਲਾ ਟੀਕਾ ਲਾ ਕੇ ਮਾਰ ਦਿੱਤਾ ਗਿਆ, ਜਦੋਂ ਕਿ ਚੌਥੇਂ ਦੀ ਬਿਮਾਰੀ ਦੇ ਚਲਦਿਆਂ ਆਪਣੇ ਆਪ ਮੌਤ ਹੋ ਗਈ।

 

ਮੁੱਖ ਪਸ਼ੂ ਮੈਡੀਕਲ ਅਫ਼ਸਰ ਡਾ. ਭੁਦੇਵ ਸਿੰਘ ਨੇ ਦੱਸਿਆ ਕਿ ‘ਸੌਂਖ ਰੋਡ ਮਹਿੰਦਰ ਨਗਰ ਵਾਸੀ ਸੁਰਿੰਦਰ ਸਿੰਘ ਕੋਲ ਛੇ ਘੋੜੇ–ਘੋੜੀਆਂ ਸਨ। ਇਨ੍ਹਾਂ ਵਿਚੋਂ ਇਕ ਘੋੜੇ ਤੇ ਤਿੰਨ ਘੋੜੀਆਂ ਵਿਚ ‘ਗਲੈਂਡਰਜ’ ਦੀ ਪੁਸ਼ਟੀ ਹੋਣ ਬਾਅਦ ਤਿੰਨ ਨੂੰ ਜਹਿਰੀਲਾ ਟੀਕਾ ਲਾ ਕੇ ਮਾਰ ਦਿੱਤਾ ਗਿਆ ਅਤੇ ਜੰਗਲ ਵਿਚ ਦਬਾ ਦਿੱਤਾ ਗਿਆ।

 

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਕਰੀਬ  700 ਗਧੇ–ਘੋੜਿਆਂ ਦੇ ਖੂਨ ਦੇ ਨਮੂਨੇ ਹਰਿਆਣਾ ਦੇ ਹਿਸਾਰ ਸਥਿਤ ਕੇਂਦਰੀ ਘੋੜਾ ਖੋਜ ਸੰਸਥਾ ਵਿਚ ਪ੍ਰੀਖਣ ਲਈ ਭੇਜੇ ਗਏ ਸਨ। ਜਿੱਥੋਂ ਸੁਰਿੰਦਰ ਸਿੰਘ ਦੇ ਚਾਰ ਜਾਨਵਰਾਂ ਵਿਚ ਇਸ ਜਾਨਲੇਵਾ ਬਿਮਾਰੀ ਦੀ ਪੁਸ਼ਟੀ ਹੋਈ ਸੀ। ਸੁਰਿੰਦਰ ਸਿੰਘ ਨੂੰ ਮੁਆਵਜ਼ੇ ਵਜੋਂ 75 ਹਜ਼ਾਰ ਰੁਪਏ ਦੇਣ ਦੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾ ਰਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 horse death due to being suffering from dangerous disease glanders in mathura