ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀ ਲੰਕਾ ਧਮਾਕਿਆਂ ਦੇ ਮ੍ਰਿਤਕਾਂ ’ਚ 4 ਭਾਰਤੀ ਵੀ ਸ਼ਾਮਲ

ਸ੍ਰੀ ਲੰਕਾ ਧਮਾਕਿਆਂ ਦੇ ਮ੍ਰਿਤਕਾਂ ’ਚ 4 ਭਾਰਤੀ ਵੀ ਸ਼ਾਮਲ

ਸ੍ਰੀ ਲੰਕਾ ’ਚ ਅੱਜ ਐਤਵਾਰ ਨੂੰ ਹੋਏ ਲੜੀਵਾਰ 8 ਬੰਬ ਧਮਾਕਿਆਂ ਵਿੱਚ ਜਿਹੜੇ 207 ਵਿਅਕਤੀ ਮਾਰੇ ਗਏ ਹਨ, ਉਨ੍ਹਾਂ ਵਿੱਚ ਤਿੰਨ ਭਾਰਤੀ ਵੀ ਸ਼ਾਮਲ ਹਨ। ਇਹ ਜਾਣਕਾਰੀ ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਟਵਿਟਰ ’ਤੇ ਦਿੱਤੀ। ਇਸ ਗਿਣਤੀ ਦੇ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

 

 

ਪਰ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਜਿਹੜੇ ਤਿੰਨ ਭਾਰਤੀਆਂ ਬਾਰੇ ਦੱਸਿਆ ਹੈ, ਉਨ੍ਹਾਂ ਵਿੱਚ ਉੱਤਰੀ ਕੇਰਲਾ ਦੇ ਕਾਸਰਗੌੜ ਜ਼ਿਲ੍ਹੇ ਦੀ ਇੱਕ ਔਰਤ ਦਾ ਨਾਂਅ ਸ਼ਾਮਲ ਹੈ, ਜਿਸ ਦੀ ਅੱਜ ਸ੍ਰੀ ਲੰਕਾ ਬੰਬ ਧਮਾਕਿਆਂ ਵਿੱਚ ਮੌਤ ਹੋਈ ਹੈ।

 

 

ਅੱਜ ਦੇ ਇਹ ਸਾਰੇ ਧਮਾਕੇ ਗਿਰਜਾਘਰਾਂ ਤੇ ਹੋਟਲਾਂ ਵਿੱਚ ਹੋਏ ਹਨ। ਅੱਜ ਮਸੀਹੀ ਭਾਈਚਾਰੇ ਦਾ ਈਸਟਰ ਦਾ ਤਿਉਹਾਰ ਸੀ, ਜੋ ਕਾਫ਼ੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ; ਜਿਸ ਕਾਰਨ ਗਿਰਜਾਘਰਾਂ ਵਿੱਚ ਆਮ ਐਤਵਾਰ ਦੀ ਪ੍ਰਾਰਥਨਾ–ਸਭਾ ਦੇ ਮੁਕਾਬਲੇ ਕੁਝ ਜ਼ਿਆਦਾ ਭੀੜ ਸੀ।

 

 

ਕੋਲੰਬੋ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਦੱਸਿਆ ਕਿ ਨੈਸ਼ਨਲ ਕੈਪੀਟਲ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ ਵਿੱਚ ਤਿੰਨ ਭਾਰਤੀ ਨਾਗਰਿਕ ਸ਼ਾਮਲ ਹਨ; ;ਉਨ੍ਹਾਂ ਦੇ ਨਾਂਅ ਲਕਸ਼ਮੀ, ਨਾਰਾਇਣ ਚੰਦਰਸ਼ੇਖਰ ਤੇ ਰਮੇਸ਼ ਹਨ। ਹੋਰ ਵੇਰਵਿਆਂ ਦੀ ਉਡੀਕ ਹੈ।

 

 

ਸ੍ਰੀਮਤੀ ਸੁਸ਼ਮਾ ਸਵਰਾਜ ਨੇ ਸ੍ਰੀ ਲੰਕਾ ਨੂੰ ਇਹ ਵੀ ਕਿਹਾ ਹੈ ਕਿ ਇਨਸਾਨੀਅਤ ਦੇ ਆਧਾਰ ਉੱਤੇ ਭਾਰਤ ਹਰ ਤਰ੍ਹਾਂ ਦੀ ਮਦਦ ਦੇਣ ਲਈ ਤਿਆਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 Indians included among Sri Lanka blast dead