ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

4 ਕਸ਼ਮੀਰੀ ਆਗੂ ਰਿਹਾਅ, ਅਬਦੁੱਲ੍ਹਾ ਪਿਓ–ਪੁੱਤਰ ਤੇ ਮਹਿਬੂਬਾ ਹਾਲੇ ਵੀ ਹਿਰਾਸਤ ’ਚ

4 ਕਸ਼ਮੀਰੀ ਆਗੂ ਰਿਹਾਅ, ਅਬਦੁੱਲ੍ਹਾ ਪਿਓ–ਪੁੱਤਰ ਤੇ ਮਹਿਬੂਬਾ ਹਾਲੇ ਵੀ ਹਿਰਾਸਤ ’ਚ

ਜੰਮੂ–ਕਸ਼ਮੀਰ ਪ੍ਰਸ਼ਾਸਨ ਨੇ ਬੀਤੇ ਚਾਰ ਮਹੀਨਿਆਂ ਤੋਂ ਹਿਰਾਸਤ ’ਚ ਰੱਖੇ ਪੰਜ ਸਿਆਸੀ ਆਗੂਆਂ ਨੂੰ ਰਿਹਾਅ ਕਰ ਦਿੱਤਾ ਹੈ। ਕੱਲ੍ਹ ਸੋਮਵਾਰ ਨੂੰ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ; ਉਨ੍ਹਾਂ ਵਿੱਚੋਂ ਦੋ ਪੀਪਲ’ਜ਼ ਡੈਮੋਕ੍ਰੈਟਿਕ ਪਾਰਟੀ ਦੇ, ਦੋ ਨੈਸ਼ਨਲ ਕਾਨਫ਼ਰੰਸ ਪਾਰਟੀ ਦੇ ਅਤੇ ਇੱਕ ਸਾਬਕਾ ਆਜ਼ਾਦ ਵਿਧਾਇਕ ਹਨ।

 

 

ਇਨ੍ਹਾਂ ਸਭਨਾਂ ਨੂੰ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਹਟਾਉਣ ਵੇਲੇ ਬੀਤੀ 5 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਖ਼ਬਰ ਏਜੰਸੀ ANI ਮੁਤਾਬਕ ਰਿਹਾਅ ਕੀਤੇ ਗਏ ਆਗੂਆਂ ਵਿੱਚ ਇਸ਼ਫ਼ਾਕ ਜੱਬਾਰ, ਗ਼ੁਲਾਮ ਨਬੀ ਭੱਟ, ਬਸ਼ੀਰ ਮੀਰ, ਜ਼ਹੂਰ ਮੀਰ ਅਤੇ ਯਾਸਿਰ ਰੇਸ਼ੀ ਹਨ।

 

 

ਇਸ ਮਾਮਲੇ ਦਾ ਦਿਲਚਸਪ ਪੱਖ ਇਹ ਹੈ ਕਿ ਇਨ੍ਹਾਂ ਆਗੂਆਂ ਨੂੰ ਤਾਂ ਰਿਹਾਅ ਕਰ ਦਿੱਤਾ ਗਿਆ ਪਰ ਕਸ਼ਮੀਰ ਦੇ ਤਿੰਨ ਵੱਡੇ ਸਿਆਸੀ ਆਗੂ ਹਾਲੇ ਵੀ ਹਿਰਾਸਤ ’ਚ ਹੀ ਹਨ। ਨੈਸ਼ਨਲ ਕਾਨਫ਼ਰੰਸ ਦੇ ਆਗੂ ਫ਼ਾਰੂਕ ਅਬਦੁੱਲ੍ਹਾ, ਉਨ੍ਹਾਂ ਦੇ ਪੁੱਤਰ ਉਮਰ ਅਬਦੁੱਲ੍ਹਾ ਤੇ ਪੀਡੀਪੀ ਦੇ ਮੁਖੀ ਤੇ ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਹਾਲੇ ਵੀ ਨਜ਼ਰਬੰਦ ਹਨ।

 

 

ਕੇਂਦਰ ਸਰਕਾਰ ਨੇ ਉਨ੍ਹਾਂ ਦੀ ਰਿਹਾਈ ਦੀ ਕੋਈ ਤਰੀਕ ਨਹੀਂ ਦੱਸੀ ਹੈ ਤੇ ਨਾ ਹੀ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਹੈ। ਬੀਤੀ 5 ਅਗਸਤ ਨੂੰ ਧਾਰਾ–370 ਦਾ ਖ਼ਾਤਮਾ ਹੋਣ ਤੋਂ ਬਾਅਦ ਜੰਮੂ–ਕਸ਼ਮੀਰ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਬਣ ਗਿਆ ਸੀ। ਉਸ ਦਾ ਹਿੱਸਾ ਲੱਦਾਖ ਇੱਕ ਵੱਖਰਾ ਕੇਂਦਰ ਸ਼ਾਸਤ ਪ੍ਰਦੇਸ਼ ਭਾਵ ਯੂਟੀ ਬਣ ਗਿਆ ਸੀ।

 

 

ਅਜਿਹੇ ਅਹਿਮ ਫ਼ੈਸਲੇ ਲੈਣ ਤੋਂ ਕੁਝ ਘੰਟੇ ਪਹਿਲਾਂ ਹੀ ਸਰਕਾਰ ਨੇ ਇਨ੍ਹਾਂ ਸਾਰੇ ਆਗੂਆਂ ਨੂੰ ਨਜ਼ਰਬੰਦ ਕਰ ਲਿਆ ਸੀ ਤੇ ਇੰਟਰਨੈੱਟ ਸੇਵਾ ਉੱਤੇ ਰੋਕ ਲਾ ਦਿੱਤੀ ਗਈ ਸੀ ਪਰ ਇਹ ਸੇਵਾ ਸ਼ੁੱਕਰਵਾਰ ਨੂੰ 145 ਦਿਨਾਂ ਪਿੱਛੋਂ ਬਹਾਲ ਕਰ ਦਿੱਤੀ ਗਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 Kashmiri Leaders released Abdullah Father Son and Mehbooba still in custody