ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

4 ਲੱਖ ਪ੍ਰਵਾਸੀਆਂ ਦੀ ਘਰ ਵਾਪਸੀ ਲਈ ਕੇਜਰੀਵਾਲ ਸਰਕਾਰ ਨੇ ਮੰਗੀਆਂ 262 ਰੇਲਾਂ

ਦਿੱਲੀ ਵਿਚ ਰਹਿੰਦੇ ਹੁਣ ਤਕ ਤਕਰੀਬਨ 4 ਲੱਖ ਪ੍ਰਵਾਸੀਆਂ ਨੇ ਆਪਣੇ ਜੱਦੀ ਸੂਬੇ ਪਰਤਣ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਹੈ। ਘਰ ਜਾਣ ਵਾਲੇ ਪਰਵਾਸੀ ਮੁੱਖ ਤੌਰ ਤੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਵਸਨੀਕ ਹਨ। ਬਿਹਾਰ ਦੇ ਤਕਰੀਬਨ 2 ਲੱਖ ਲੋਕਾਂ ਨੇ ਰਜਿਸਟਰਡ ਕੀਤਾ ਹੈ, ਜਦੋਂ ਕਿ ਉੱਤਰ ਪ੍ਰਦੇਸ਼ ਦੇ 1.84 ਲੱਖ ਤੋਂ ਵੱਧ ਲੋਕਾਂ ਨੇ ਰਜਿਸਟਰਡ ਕੀਤਾ ਹੈ।

 

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ, “ਹੁਣ ਤਕ 4 ਲੱਖ ਪ੍ਰਵਾਸੀ ਲੋਕ ਆਪਣੇ ਜੱਦੀ ਸੂਬੇ ਪਰਤਣ ਲਈ ਦਿੱਲੀ ਵਿੱਚ ਰਜਿਸਟਰ ਹੋਏ ਹਨ। ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਸੂਬੇ ਲਿਜਾਣ ਲਈ ਤਕਰੀਬਨ 262 ਰੇਲ ਗੱਡੀਆਂ ਦੀ ਜ਼ਰੂਰਤ ਹੈ।”

 

ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਰੇਲਵੇ ਵਿਭਾਗ ਨੂੰ ਪੱਤਰ ਲਿਖ ਕੇ ਕਿਹਾ, "ਉਨ੍ਹਾਂ ਨੂੰ ਅਗਲੇ ਚਾਰ ਦਿਨਾਂ ਚ ਰੇਲ ਗੱਡੀਆਂ ਮੁਹੱਈਆ ਕਰਵਾਈ ਜਾਣੀਆਂ ਚਾਹੀਦੀਆਂ ਹਨ, ਤਾਂ ਜੋ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਰਾਜਾਂ ਤਕ ਛੱਡਿਆ ਜਾ ਸਕੇ। ਦਿੱਲੀ ਸਰਕਾਰ ਨੇ 20 ਮਈ ਨੂੰ ਤਕਰੀਬਨ 25 ਰੇਲ ਗੱਡੀਆਂ ਦੀ ਸਹਾਇਤਾ ਨਾਲ 37,500 ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਸੂਬੇ ਲਈ ਰਵਾਨਾ ਕੀਤਾ ਹੈ। ਇਸ ਚ 11-11 ਰੇਲ ਗੱਡੀਆਂ ਉੱਤਰ ਪ੍ਰਦੇਸ਼ ਅਤੇ ਬਿਹਾਰ ਲਈ ਰਵਾਨਾ ਕੀਤੀਆਂ ਸਨ। ਇਸ ਤੋਂ ਇਲਾਵਾ ਪ੍ਰਵਾਸੀਆਂ ਨੂੰ ਰੇਲ ਰਾਹੀਂ ਝਾਰਖੰਡ ਵੀ ਭੇਜਿਆ ਗਿਆ ਹੈ।”

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 lakh people want to go back home Kejriwal government asks 262 trains from center