ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪਖਾਨੇ ਦਾ ਗਟਰ ਸਾਫ਼ ਕਰਦੇ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ

​​​​​​​ਪਖਾਨੇ ਦਾ ਗਟਰ ਸਾਫ਼ ਕਰਦੇ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਬਿਹਾਰ ਦੇ ਮੁਜ਼ੱਫ਼ਰਪੁਰ ਜ਼ਿਲ੍ਹੇ ਦੀ ਪਾਨਾਪੁਰ ਪੁਲਿਸ ਚੌਕੀ ਇਲਾਕੇ ਅਧੀਨ ਪੈਂਦੇ ਪਿੰਡ ਮਧੂਬਨ–ਕਾਂਟੀ ’ਚ ਪਖਾਨੇ ਦਾ ਗਟਰ ਸਾਫ਼ ਕਰਨ ਉੱਤਰੇ ਇੰਕੋ ਪਰਿਵਾਰ ਦੇ ਚਾਰ ਵਿਅਕਤੀਆਂ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ ਹੈ।

 

 

ਪੁਲਿਸ ਮੁਤਾਬਕ ਪਿੰਡ ਮਧੂਸੂਦਨ ਸਾਹਨੀ ਦੇ ਨਵੇਂ ਬਣੇ ਮਕਾਨ ਵਿੱਚ ਪਖਾਨੇ ਦੇ ਗਟਰ ਦੀ ਸ਼ਟਰਿੰਗ ਖੋਲ੍ਹੀ ਜਾ ਰਹੀ ਸੀ ਕਿ ਇਸੇ ਦੌਰਾਨ ਦਮ ਘੁੱਟ ਜਾਣ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ।

 

 

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਜ਼ਦੂਰ ਗਟਰ ਦਾ ਕਵਰ ਢਾਲਣ ਲਈ ਲਾਈ ਸ਼ਟਰਿੰਗ ਖੋਲ੍ਹਣ ਲਈ ਆਏ ਸਨ। ਉਹ ਚਾਰੇ ਜ਼ਹਿਰੀਲੀ ਗੈਸ ਦੀ ਲਪੇਟ ਵਿੱਚ ਆ ਗਏ।

 

 

ਮ੍ਰਿਤਕਾਂ ਦੀ ਸ਼ਨਾਖ਼ਤ ਮਧੂਸੂਦਨ ਸਾਹਨੀ (48), ਉਸ ਦਾ ਪੁੱਤਰ ਕੌਸ਼ਲ ਕੁਮਾਰ (18), ਦੋ ਰਿਸ਼ਤੇਦਾਰਾਂ ਧਰਮਿੰਦਰ ਸਾਹਨੀ (30) ਅਤੇ ਵੀਰ ਕੁੰਵਰ ਸਿੰਘ (30) ਵਜੋਂ ਹੋਈ ਹੈ।

 

 

ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਮੌਕੇ ਉੱਤੇ ਅਧਿਕਾਰੀਆਂ ਨੂੰ ਭੇਜਿਆ ਤੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਚਾਰ–ਚਾਰ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 members of a family died of asphyxiation while cleaning Toilet gutter