ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ਨੂੰ ਮਿਲੇ 4 ਨਵੇਂ ਜੱਜ, ਚੀਫ਼ ਜਸਟਿਸ ਰੰਜਨ ਗੋਗੋਈ ਨੇ ਚੁਕਾਈ ਸਹੁੰ

ਸੁਪਰੀਮ ਕੋਰਟ ਨੂੰ ਚਾਰ ਨਵੇਂ ਜੱਜ ਮਿਲ ਗਏ ਹਨ। ਹਾਈ ਕੋਰਟ ਦੇ ਚਾਰ ਚੀਫ਼ ਜਸਟਿਸ ਹੇਮੰਤ ਗੁਪਤਾ, ਜਸਟਿਸ ਆਰ ਸੁਭਾਸ਼ ਰੈੱਡੀ, ਜਸਟਿਸ ਐਮ ਆਰ ਸ਼ਾਹ ਅਤੇ ਜਸਟਿਸ ਅਜੇ ਰਸਤੋਗੀ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ। ਸਿਫਾਰਿਸ਼ ਮਗਰੋਂ ਇੱਕ ਦਿਨ ਚ ਹੀ ਰਾਸ਼ਟਰਪਤੀ ਨੇ ਚਾਰਾਂ ਜੱਜਾਂ ਦੀ ਨਿਯੁਕਤੀ ਦੇ ਹੁਕਮ ਜਾਰੀ ਕਰ ਦਿੱਤੇ।

 

 

ਸੁਪਰੀਮ ਕੋਰਟ ਚ ਜੱਜਾਂ ਦੇ ਕੁੱਲ 31 ਅਹੁਦੇ ਹਨ। ਹੁਣ ਸੁਪਰੀਮ ਕੋਰਟ ਚ ਜੱਜਾਂ ਦੀ ਗਿਣਤੀ ਵੱਧ ਕੇ 28 ਹੋ ਗਈ ਹੈ। 30 ਅਕਤੂਬਰ ਨੂੰ ਸੁਪਰੀਮ ਕੋਰਟ ਚ 5 ਜੱਜਾਂ ਦੇ ਕਲੋਜ਼ੀਅਮ ਨੇ 4 ਨਵੇਂ ਜੱਜਾਂ ਦੀ ਨਿਯੁਕਤੀ ਨੂੰ ਮਾਨਤਾ ਦੇ ਦਿੱਤੀ ਸੀ ਅਤੇ ਫਿਰ 31 ਅਕਤੂਬਰ ਨੂੰ ਕੇਂਦਰ ਸਰਕਾਰ ਨੂੰ ਸਿਫਾਰਿਸ਼ ਭੇਜ ਦਿੱਤੀ ਸੀ।

 

ਗੁਜਰਾਤ ਹਾਈ ਕੋਰਟ ਦੇ ਚੀਫ਼ ਜਸਟਿਸ ਸੁਭਾਸ਼ ਰੈੱਡੀ, ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਹੇਮੰਤ ਗੁਪਤਾ, ਪਟਨਾ ਹਾਈ ਕੋਰਟ ਦੇ ਚੀਫ਼ ਜਸਟਿਸ ਐਮਆਰ ਸ਼ਾਹ ਅਤੇ ਤ੍ਰਿਪੁਰਾ ਹਾਈ ਕੋਰਟ ਦੇ ਚੀਫ਼ ਜਸਟਿਸ ਅਜੇ ਰਸਤੋਗੀ ਨੂੰ ਤਰੱਕੀ ਦੇਣ ਦੀ ਸਿਫਾਰਿਸ਼ ਸਰਬਸੰਮਤੀ ਨਾਲ ਕੀਤੀ ਗਈ।

 

ਸੁਪਰੀਮ ਕੋਰਟ ਚ ਇਸ ਸਾਲ ਦੇ ਆਖਰ ਤੱਕ 2 ਜੱਜਾਂ ਦੇ ਅਹੁਦੇ ਖਾਲੀ ਹੋ ਰਹੇ ਹਨ। ਜਸਟਿਸ ਕੁਰਿਅਨ ਜੋਸੇਫ਼ ਨਵੰਬਰ ਚ ਅਤੇ ਜਸਟਿਯ ਐਮਬੀ ਲੋਕੁਰ ਦਸੰਬਰ ਚ ਰਿਟਾਇਰ ਹੋ ਰਹੇ ਹਨ। ਇਸ ਤੋਂ ਇਲਾਵਾ ਜਸਟਿਸ ਏ ਕੇ ਸੀਕਰੀ ਵੀ ਅਗਲੇ ਸਾਲ ਮਾਰਚ ਵਿਚ ਰਿਟਾਇਰ ਹੋ ਜਾਣਗੇ। ਇਸ ਤੋਂ ਪਹਿਲਾਂ ਅਗਸਤ ਮਹੀਨੇ ਚ ਹੀ ਸੁਪਰੀਮ ਕੋਰਟ ਚ ਜਸਟਿਸ ਇੰਦਰਾ ਬੈਨਰਜੀ, ਜਸਟਿਸ ਵਿਨੀਤ ਸਰਣ ਅਤੇ ਜਸਟਿਸ ਕੇ ਐਮ ਜੋਸੇਫ਼ ਨੂੰ ਨਿਯੁਕਤ ਕੀਤਾ ਗਿਆ ਸੀ।

 

ਦੱਸਣਯੋਗ ਹੈ ਕਿ ਇਹ ਆਪਣੇ ਆਪ ਵਿਚ ਹੀ ਰਿਕਾਰਡ ਬਣਾਉਣ ਵਾਲਾ ਪਹਿਲਾ ਮਾਮਲਾ ਬਣ ਗਿਆ ਹੈ ਜਿਸ ਵਿਚ ਸਿਫਾਰਿਸ਼ ਮਗਰੋਂ ਸਿਰਫ 48 ਘੰਟਿਆਂ ਦੇ ਅੰਦਰ ਹੀ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 new judges met the Supreme Court Chief Justice Ranjan gogai sworn