ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਦੇ ਫੈਕਟਰੀ ਮਾਲਕ ਦੇ ਪੁੱਤਰ ਸਮੇਤ 4 ਨੌਜਵਾਨਾਂ ਦੀ ਸੜਕ ਹਾਦਸੇ 'ਚ ਮੌਤ

ਅੰਬਾਲਾ : ਅੰਬਾਲਾ 'ਚ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ 'ਤੇ ਵੀਰਵਾਰ ਦੇਰ ਰਾਤ ਭਿਆਨਕ ਹਾਦਸਾ ਵਾਪਰਿਆ। ਕਾਰ ਪੁਲ ਦੇ ਡਿਵਾਈਡਰ ਨਾਲ ਟਕਰਾ ਗਈ ਅਤੇ ਇਸ ਤੋਂ ਪਹਿਲਾਂ ਕਿ ਸੰਭਲਦੇ ਪਿੱਛਿਓਂ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਕਾਰ 'ਚ ਸਵਾਰ ਸਾਰੇ 4 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਕਾਰ 'ਚ ਫਸ ਗਈਆਂ, ਜਿਨ੍ਹਾਂ ਨੂੰ ਕਟਰ ਦੀ ਮਦਦ ਨਾਲ ਕੱਟ ਕੇ ਬਾਹਰ ਕੱਢਿਆ ਗਿਆ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।


 

ਮ੍ਰਿਤਕਾਂ 'ਚ ਇਕ ਲੁਧਿਆਣਾ ਦੀ ਬਾਂਸਲ ਪੇਂਟ ਫੈਕਟਰੀ ਦੇ ਮਾਲਿਕ ਦਾ ਪੁੱਤਰ ਦੀਪਕ ਸੀ। ਉੱਥੇ ਹੀ ਤਿੰਨ ਹੋਰਨਾਂ ਦੀ ਪਛਾਣ ਅੰਸ਼ੁਲ, ਅਰਵਿੰਦ ਤੇ ਸੰਜੇ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੀਪਕ ਬਾਂਸਲ ਦੇਰ ਰਾਤ ਆਪਣੇ ਸਾਥੀਆਂ ਨਾਲ ਲੁਧਿਆਣਾ ਤੋਂ ਦੇਹਰਾਦੂਨ ਜਾ ਰਿਹਾ ਸੀ। ਕਰੀਬ 1 ਵਜੇ ਨੈਸ਼ਨਲ ਹਾਈਵੇ ਨੰਬਰ-1 'ਤੇ ਇਨ੍ਹਾਂ ਦੀ ਸਵਿਫਟ ਕਾਰਡ ਡੀਐਲ-9 ਸੀਬਡਬਲਿਯੂ-3696 ਅੰਬਾਲਾ ਸ਼ਹਿਰ ਸਥਿਤ ਜੇਲ ਪੁਲ ਦੇ ਡਿਵਾਈਡਰ ਨਾਲ ਟਕਰਾ ਗਈ ਅਤੇ ਪਿੱਛਿਓਂ ਆ ਰਹੇ ਟਰੱਕ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਟਰੱਕ 'ਚ ਫਸ ਗਈ। 
 

ਇਹ ਹਾਦਸਾ ਅੰਬਾਲਾ ਸ਼ਹਿਰ 'ਚ ਸੈਂਟਰਲ ਜੇਲ ਨੇੜੇ ਸਥਿਤ ਪੁਲ 'ਤੇ ਵੀਰਵਾਰ ਰਾਤ ਕਰੀਬ 1 ਵਜੇ ਵਾਪਰਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਕਢਵਾਉਣ ਤੋਂ ਬਾਅਦ ਪੋਸਟਮਾਰਟਮ ਲਈ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਪਹੁੰਚਾਇਆ। ਪੁਲਿਸ ਨੇ ਟਰੱਕ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 people killed in Road accident