ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਰੋਹਤਕ ’ਚ ਸੈਪਟਿਕ ਟੈਂਕ ਸਾਫ਼ ਕਰਦੇ 4 ਸਫ਼ਾਈ–ਸੇਵਕਾਂ ਦੀ ਦਮ ਘੁਟਣ ਨਾਲ ਮੌਤ

​​​​​​​ਰੋਹਤਕ ’ਚ ਸੈਪਟਿਕ ਟੈਂਕ ਸਾਫ਼ ਕਰਦੇ 4 ਸਫ਼ਾਈ–ਸੇਵਕਾਂ ਦੀ ਦਮ ਘੁਟਣ ਨਾਲ ਮੌਤ

ਰੋਹਤਕ ਨਗਰ ਨਿਗਮ ਦੇ ਚਾਰ ਸਫ਼ਾਈ ਸੇਵਕ ਅੱਜ ਇੱਕ ਸੈਪਟਿਕ ਟੈਂਪ ਦੀ ਸਫ਼ਾਈ ਕਰਦੇ ਸਮੇਂ ਦਮ ਘੁੱਟਣ ਕਾਰਨ ਦਮ ਤੋੜ ਗਏ। ਇਹ ਘਟਨਾ ਰੋਹਤਕ ਦੀ ਮੀਟ ਮਾਰਕਿਟ ਲਾਗੇ ਵਾਪਰੀ।

 

 

ਮ੍ਰਿਤਕਾਂ ਦੀ ਸ਼ਨਾਖ਼ਤ ਅਨਿਲ ਨਿਵਾਸੀ ਕੈਥਲ, ਸੰਜੇ ਨਿਵਾਸੀ ਉੱਤਰ ਪ੍ਰਦੇਸ਼, ਧਰਮਿੰਦਰ ਤੇ ਰਣਜੀਤ ਕੁਮਾਰ ਨਿਵਾਸੀ ਰੋਹਤਕ ਵਜੋਂ ਹੋਈ ਹੈ।

 

 

ਪਰਮਿੰਦਰ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਨੀਰਜ ਨਾਂਅ ਦਾ ਇੱਕ ਵਿਅਕਤੀ ਉਸ ਦੇ ਭਰਾ ਧਰਮਿੰਦਰ ਨੂੰ ਲੈਣ ਲਈ ਘਰ ਆਇਆ ਸੀ ਤੇ ਉਹ ਉਸ ਨੂੰ ਰੋਹਤਕ ਪਬਲਿਕ ਡਿਵੀਜ਼ਨ ਦੇ ਡਿਸਪੋਜ਼ਲ ਪਲਾਂਟ ’ਤੇ ਲੈ ਗਿਆ।

 

 

‘’ਜੂਨੀਅਰ ਇੰਜੀਨੀਅਰ ਸੰਦੀਪ ਧਨਕਰ, ਐਕਸੀਅਨ ਵਿਜੇਂਦਰ ਹੁੱਡਾ, ਐੱਸਡੀਓ ਸੁਰਜੀਤ ਕੁਮਾਰ ਤੇ ਐੱਸਈ ਵਿਸ਼ਾਲ ਬਾਂਸਲ ਨੇ ਮੇਰੇ ਭਰਾ ਤੇ ਤਿੰਨ ਹੋਰਨਾਂ ਨੂੰ ਸੈਪਟਿਕ ਟੈਂਕ ਸਾਫ਼ ਕਰਨ ਦੀ ਹਦਾਇਤ ਕੀਤੀ। ਜਦੋਂ ਮੇਰੇ ਭਰਾ ਨੇ ਇਨਕਾਰ ਕੀਤਾ, ਤਾਂ ਉਨ੍ਹਾਂ ਵਰਕਰਾਂ ਉੱਤੇ ਦਬਾਅ ਪਾਇਆ ਕਿ ਉਹ ਉਨ੍ਹਾਂ ਨੂੰ ਬਿਨਾ ਸੁਰੱਖਿਆ ਉਪਕਰਨਾਂ ਦੇ ਟੈਂਕ ਸਾਫ਼ ਕਰਨ ਲਈ ਦਬਾਅ ਪਾਉਣ। ਉਨ੍ਹਾਂ ਸਭਨਾਂ ਦੀ ਮੌਤ ਦਮ ਘੁਟਣ ਕਾਰਨ ਹੋਈ।’’

 

 

ਇੱਕ ਸਫ਼ਾਈ–ਸੇਵਕ ਸੁਨੀਲ ਕੁਮਾਰ ਨੇ ਦੱਸਿਆ ਕਿ – ‘ਇਹ ਵਿਅਕਤੀ ਪਾਈਪ ਦਾ ਹੈੱਡ ਖੋਲ੍ਹਣ ਲਈ ਗਏ ਪਰ ਹੇਠਾਂ ਟੈਂਕ ਵਿੱਚ ਬਾਇਓ–ਗੈਸ ਬਹੁਤ ਭਾਰੀ ਮਾਤਰਾ ਵਿੱਚ ਮੌਜੂਦ ਸੀ ਤੇ ਆਕਸੀਜਨ ਨਹੀਂ ਸੀ। ਇਹ ਸਾਰੇ ਵਿਅਕਤੀ ਬਿਨਾ ਕਿਸੇ ਸੁਰੱਖਿਆ ਉਕਰਨ ਦੇ ਮੈਨਹੋਲ ਅੰਦਰ ਦਾਖ਼ਲ ਹੋਏ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਸੁਰੱਖਿਆ ਉਪਕਰਨ ਉਸ ਥਾਂ ’ਤੇ ਮੰਗਵਾਏ ਗਏ।’

 

 

ਸਫ਼ਾਈ ਸੇਵਕਾਂ ਦੇ ਮੁਖੀ ਸੰਜੇ ਕੁਮਾਰ ਨੇ ਦੱਸਿਆ ਕਿ ਨਗਰ ਨਿਗਮ ਕੋਲ 14 ਪੱਕੇ ਸਫ਼ਾਈ–ਸੇਵਕ ਹਨ ਪਰਅਧਿਕਾਰੀ ਸਦਾ ਨਿਜੀ ਸਫ਼ਾਈ–ਸੇਵਕਾਂ ਤੋਂ ਹੀ ਸੈਪਟਿਕ ਟੈਂਕ ਸਾਫ਼ ਕਰਵਾਉਂਦੇ ਹਨ ਤੇ ਉਨ੍ਹਾਂ ਨੂੰ ਕਦੇ ਸੁਰੱਖਿਆ ਉਪਕਰਨ ਵੀ ਨਹੀਂ ਦਿੰਦੇ।

 

 

ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਠੇਕੇਦਾਰ ਉਨ੍ਹਾਂ ਨੂੰ 13,500 ਰੁਪਏ ਪ੍ਰਤੀ ਮਹੀਨਾ ਦੀ ਥਾਂ ਸਿਰਫ਼ 8,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 sweepers in Rohtak dies of asphyxiation while cleaning septic tank