ਇਨਫੋਰਸਮੈਂਟ ਡਾਇਰੈਕਟੋਰੇਟ ਦੀ ਅਪੀਲ ਉੱਤੇ ਨੇ ਸਵਿਟਜ਼ਰਲੈਂਡ ਨੇ ਭਗੌੜੇ ਹੀਰਾ ਵਪਾਰੀ ਅਤੇ ਪੀਐਨਬੀ ਘੁਟਾਲੇ ਦੇ ਦੋਸ਼ੀ ਨੀਰਵ ਮੋਦੀ, ਉਸ ਦੀ ਭੈਣ ਤੇ ਚਾਰ ਬੈਂਕ ਬੈਂਕ ਖਾਤਿਆਂ ਨੂੰ ਸੀਜ ਕਰ ਦਿੱਤਾ ਹੈ। ਇਨ੍ਹਾਂ ਖਾਤਿਆਂ ਵਿੱਚ ਕਰੀਬ 283.16 ਕਰੋੜ ਰੁਪਏ ਜਮ੍ਹਾਂ ਹਨ।
ਅਧਿਕਾਰਿਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਵਿਟਜ਼ਰਲੈਂਡ ਦੇ ਅਧਿਕਾਰੀਆਂ ਨੇ ਦੋ ਅਰਬ ਡਾਲਰ ਤੋਂ ਜ਼ਿਆਦਾ ਪੀਐਨਬੀ ਧੋਖਾਧੜੀ ਮਾਮਲੇ ਵਿੱਚ ਮੁੱਖ ਦੋਸ਼ੀ ਨੀਰਵ ਮੋਦੀ ਅਤੇ ਉਸ ਦੀ ਭੈਣ ਦੇ ਚਾਰ ਸਵਿਸ ਖਾਤਿਆਂ ਨਾਲ ਲੈਣ ਦੇਣ ਉੱਤੇ ਰੋਕ ਲਗਾ ਦਿੱਤੀ ਹੈ।
ਪੀ ਐਨ ਬੀ ਘੁਟਾਲੇ ਦਾ ਧਨ ਇਨ੍ਹਾਂ ਚਾਰ ਬੈਂਕ ਖਾਤਿਆਂ ਵਿੱਚ
ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਐਕਟ (ਪੀਐਮਐਲਏ) ਤਹਿਤ ਸਵਿਟਜ਼ਰਲੈਂਡ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਨੀਰਵ ਮੋਦੀ ਦੇ ਖਾਤਿਆਂ ਵਿੱਚ ਪੀਐਨਬੀ ਘੁਟਾਲੇ ਤੋਂ ਪ੍ਰਾਪਤ ਰਾਸ਼ੀ ਜਮ੍ਹਾਂ ਹੈ। ਇਸ ਲਈ ਖਾਤਿਆਂ ਉੱਤੇ ਰੋਕ ਲਾਈ ਜਾਵੇ। ਸਵਿਟਜ਼ਰਲੈਂਡ ਨੇ ਈਡੀ ਦੀ ਦਲੀਲ ਨੂੰ ਮੰਨਦੇ ਹੋਏ ਇਹ ਕਦਮ ਚੁੱਕਿਆ ਹੈ।