ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ’ਚ 6ਵੀਂ ਜਮਾਤ ਦੀ ਵਿਦਿਆਰਥਣ ਨਾਲ 4 ਅਧਿਆਪਕਾਂ ਨੇ ਕੀਤਾ ਗੈਂਗਰੇਪ

ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਦੀ ਬਿਲੋਲੀ ਤਹਿਸੀਲ ਚ 4 ਹਵਾਨਾਂ ਨੇ ਗੁਰੂ ਅਤੇ ਵਿਦਿਆਰਥੀ ਦੀ ਪਰੰਪਰਾ ਦੀਆਂ ਧੱਜੀਆਂ ਉਡਾ ਦੇ ਰੱਖ ਦਿੱਤੀਆਂ। ਇਥੇ ਚਾਰ ਅਧਿਆਪਕਾਂ ਨੇ ਮਿਲ ਕੇ ਆਪਣੇ ਹੀ ਸਕੂਲ ਦੀ 6ਵੀਂ ਜਮਾਤ ਦੀ ਇਕ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਕੀਤਾ।

 

ਨੰਦੇੜ ਜ਼ਿਲੇ ਚ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 50 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਸ਼ੰਕਰ ਨਗਰ ਨੇੜੇ ਸਾਈਬਾਬਾ ਵਿਦਿਆਲਿਆ ਦੀ 6ਵੀਂ ਜਮਾਤ ਦੇ ਉਕਤ ਵਿਦਿਆਰਥਣ ਨਾਲ ਉਸ ਦੇ 4 ਅਧਿਆਪਕਾਂ ਨੇ ਅਸ਼ਲੀਲ ਵੀਡੀਓ ਦਿਖਾ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।

 

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੀੜਤ ਵਿਦਿਆਰਥਣ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਅਧਿਆਪਕਾਂ ਦੀ ਹਵਸ ਦਾ ਸ਼ਿਕਾਰ ਬਣੀ ਪੀੜਤ ਵਿਦਿਆਰਥਣ ਜ਼ੇਰੇ ਇਲਾਜ ਹੈ ਤੇ ਹੁਣ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ।

 

ਸਥਾਨਕ ਪੁਲਿਸ ਨੂੰ ਇਸ ਘਟਨਾ ਬਾਰੇ ਜਿਉਂ ਹੀ ਪਤਾ ਲੱਗਿਆ, ਲੜਕੀ ਦੇ ਮਾਪਿਆਂ ਨੂੰ ਭਰੋਸੇ ਚ ਲੈਣ ਤੋਂ ਤੁਰੰਤ ਬਾਅਦ ਉਸਨੇ ਰਾਮਤੀਰਥ ਥਾਣੇ ਚ ਇੱਕ ਰਿਪੋਰਟ ਲਿਖਵਾਈ ਤੇ ਚਾਰੇ ਦੋਸ਼ੀ ਅਧਿਆਪਕਾਂ ਸਈਦ ਰਸੂਲ, ਦਯਾਨੰਦ ਰਾਜੂਰੇ, ਪ੍ਰਦੀਪ ਪਾਟਿਲ ਅਤੇ ਧਨੰਜੈ ਸ਼ੈਲਕੇ ਸਮੇਤ ਘਟਨਾ ਚ ਸਾਥ ਦੇਣ ਵਾਲੀ ਉਨ੍ਹਾਂ ਦਾ ਰਾਜ਼ਦਾਰ ਮਹਿਲਾ ਸਟਾਫ ਸੁਰੇਖਾ ਬਨਸੋਡੇ 'ਤੇ ਪੈਕਸੋ ਐਕਟ ਦੀ ਧਾਰਾ 376 ਤਹਿਤ ਕੇਸ ਦਰਜ ਕੀਤਾ ਗਿਆ ਸੀ ਤੇ ਦੋਸ਼ੀਆਂ ਨੂੰ ਹਿਰਾਸਤ ਚ ਲੈ ਲਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 teachers gang-raped with sixth grade student in Maharashtra