ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ `ਚ 4 ਅੱਤਵਾਦੀਆਂ ਸਣੇ 6 ਹਲਾਕ

ਕਸ਼ਮੀਰ `ਚ ਮੁਸਤੈਦ ਸੁਰੱਖਿਆ ਬਲ

ਮ੍ਰਿਤਕ ਅੱਤਵਾਦੀਆਂ ਦੇ ‘ਇਸਲਾਮਿਕ ਸਟੇਟ` ਨਾਲ ਸਬੰਧ ਹੋਣ ਦਾ ਖ਼ਦਸ਼ਾ


ਜੰਮੂ-ਕਸ਼ਮੀਰ ਦੇ ਅਨੰਤਨਾਗ `ਚ ਇੱਕ ਗਹਿਗੱਚ ਮੁਕਾਬਲੇ ਦੌਰਾਨ ਚਾਰ ਦਹਿਸ਼ਤਗਰਦ ਮਾਰੇ ਗਏ ਹਨ। ਸੂਬੇ ਦੇ ਡੀਜੀਪੀ ਐੱਸਪੀ ਵੇਦ ਨੇ ਦੱਸਿਆ ਕਿ ਮਾਰੇ ਗਏ ਇਨ੍ਹਾਂ ਦਹਿਸ਼ਤਗਰਦਾਂ ਦਾ ਸਬੰਧ ਕੌਮਾਂਤਰੀ ਅੱਤਵਾਦੀ ਜੱਥੇਬੰਦੀ ‘ਇਸਲਾਮਿਕ ਸਟੇਟ` ਨਾਲ ਵੀ ਹੋਣ ਦਾ ਖ਼ਦਸ਼ਾ ਹੈ। ਇਸ ਬਾਰੇ ਹਾਲੇ ਜਾਂਚ ਕੀਤੀ ਜਾ ਰਹੀ ਹੈ। ਇਹ ਮੁਕਾਬਲਾ ਸ਼ੁੱਕਰਵਾਰ ਸਵੇਰੇ 5:30 ਵਜੇ ਸ਼ੁਰੂ ਹੋਇਆ। ਇਸ ਮੁਕਾਬਲੇ `ਚ ਪੁਲਿਸ ਦੇ ਇੱਕ ਜਵਾਨ ਤੇ ਇੱਕ ਆਮ ਨਾਗਰਿਕ ਦੀ ਜਾਨ ਵੀ ਗਈ ਹੈ। ਉੱਥੇ ਕਾਰਵਾਈ ਹਾਲੇ ਚੱਲ ਰਹੀ ਹੈ।

ਮੁਢਲੀ ਜਾਣਕਾਰੀ ਅਨੁਸਾਰ ਦਹਿਸ਼ਤਗਰਦਾਂ ਨੇ ਇੱਕ ਘਰ ਦੇ ਅੰਦਰ ਪਨਾਹ ਲਈ ਹੋਈ ਸੀ। ਗੋਲ਼ੀਬਾਰੀ ਦੇ ਆਦਾਨ-ਪ੍ਰਦਾਨ ਦੌਰਾਨ ਮਕਾਨ ਮਾਲਕ ਦੀ ਮੌਤ ਹੋ ਗਈ ਹੈ ਤੇ ਉਸ ਦੀ ਪਤਨੀ ਜ਼ਖ਼ਮੀ ਹੈ। ਸ੍ਰੀਨਗਰ ਤੇ ਅਨੰਤਨਾਗ `ਚ ਇੰਟਰਨੈੱਟ ਸੇਵਾਵਾਂ ਕੁਝ ਸਮੇਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ।

ਪੁਲਿਸ ਨੂੰ ਸੂਹ ਮਿਲੀ ਸੀ ਕਿ ਕੁਝ ਦਹਿਸ਼ਤਗਰਦ ਇੱਕ ਘਰ ਦੇ ਅੰਦਰ ਲੁਕੇ ਹੋਏ ਹਨ। ਪੁਲਿਸ ਜਦੋਂ ਉੱਥੇ ਘਰ ਦੀ ਤਲਾਸ਼ੀ ਲੈਣ ਪੁੱਜੀ, ਤਦ ਉੱਥੇ ਗੋਲ਼ੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਕਸ਼ਮੀਰ ਜ਼ੋਨ ਪੁਲਿਸ ਨੇ ਇੱਕ ਟਵੀਟ ਰਾਹੀਂ ਇਸ ਮੁਕਾਬਲੇ ਬਾਰੇ ਜਾਣਕਾਰੀ ਦਿੱਤੀ ਹੈ:

 

 

ਬੀਤੇ ਫ਼ਰਵਰੀ ਮਹੀਨੇ ਵੀ ਜਦੋਂ ਇੱਕ ਪੁਲਿਸ ਮੁਲਾਜ਼ਮ ਮਾਰਿਆ ਗਿਆ ਸੀ, ਤਦ ਡੀਜੀਪੀ ਨੇ ਇਹ ਕਬੂਲ ਕੀਤਾ ਸੀ ਕਿ ਕਸ਼ਮੀਰ ਵਾਦੀ `ਚ ‘ਇਸਲਾਮਿਕ ਸਟੇਟ` ਦੀ ਹੋਂਦ ਜ਼ਰੂਰ ਹੋ ਸਕਦੀ ਹੈ। ਇਨ੍ਹਾਂ ਕੌਮਾਂਤਰੀ ਅੱਤਵਾਦੀਆਂ ਦੀ ਗਿਣਤੀ ਕਸ਼ਮੀਰ ਵਾਦੀ `ਚ ਕੋਈ ਬਹੁਤੀ ਨਹੀਂ ਹੈ ਪਰ ਫਿਰ ਵੀ ਇਹ ਚਿੰਤਾ ਦਾ ਵੱਡਾ ਕਾਰਨ ਹੈ ਕਿਉਂਕਿ ਇਸਲਾਮਿਕ ਸਟੇਟ ਦਾ ਵਾਦੀ `ਚ ਹੋਣ ਦੇ ਅਰਥ ਕੁਝ ਹੋਰ ਹੀ ਹੋ ਸਕਦੇ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 Terrorists killed in Anantnag Kashmir