ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਰਲ ਐਕਸਪ੍ਰੈੱਸ ਦੇ 4 ਯਾਤਰੀਆਂ ਦੀ ਸਖ਼ਤ ਗਰਮੀ ਕਾਰਨ UP ’ਚ ਮੌਤ

ਕੇਰਲ ਐਕਸਪ੍ਰੈੱਸ ਦੇ 4 ਯਾਤਰੀਆਂ ਦੀ ਸਖ਼ਤ ਗਰਮੀ ਕਾਰਨ UP ’ਚ ਮੌਤ

ਉੱਤਰ ਪ੍ਰਦੇਸ਼ (UP) ’ਚੋਂ ਲੰਘ ਰਹੀ ਕੇਰਲ ਐਕਸਪ੍ਰੈੱਸ ਦੇ ਚਾਰ ਯਾਤਰੀਆਂ ਦੀ ਸਖ਼ਤ ਗਰਮੀ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਹ ਮੌਤਾਂ ਪਿਛਲੇ 24 ਘੰਟਿਆਂ ਦੌਰਾਨ ਹੋਈਆਂ ਹਨ। ਇੱਕ ਰੇਲ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਕਟਰਾਂ ਨੇ ਇਹ ਪੁਸ਼ਟੀ ਕੀਤੀ ਹੈ ਕਿ ਇਹ ਮੌਤਾਂ ਸਖ਼ਤ ਗਰਮੀ ਕਾਰਨ ਹੋਈਆਂ ਹਨ।

 

 

ਇੱਕ ਰੇਲ ਅਧਿਕਾਰੀ ਮਨੋਜ ਕੁਮਾਰ ਸਿੰਘ ਨੇ ਝਾਂਸੀ ’ਚ ਦੱਸਿਆ ਕਿ ਮਰਨ ਵਾਲੇ ਵਿਅਕਤੀ ਦੋ ਡੱਬਿਆਂ ਵਿੱਚ ਸਵਾਰ ਸਨ ਤੇ ਉਹ ਇਨ੍ਹਾਂ ਡੱਬਿਆਂ ਵਿੱਚ ਯਾਤਰਾ ਕਰ ਰਹੇ 67 ਮੈਂਬਰਾਂ ਦੇ ਇੱਕ ਗੁੱਟ ਦਾ ਹਿੱਸਾ ਸਨ।

 

 

ਇਹ ਚਾਰੇ ਆਗਰਾ ਤੋਂ ਪਰਤ ਰਹੇ ਸਨ ਤੇ ਸਾਰੇ ਹੀ ਤਾਮਿਲ ਨਾਡੂ ਦੇ ਸ਼ਹਿਰ ਕੋਇੰਬਟੂਰ ਤੋਂ ਸਨ। ਚਾਰ ਮ੍ਰਿਤਕ ਯਾਤਰੀਆਂ ਦੀ ਸ਼ਨਾਖ਼ਤ ਬਾਲ ਕ੍ਰਿਸ਼ਨਾ ਰਾਮਾਸਵਾਮੀ (70), ਪੀ. ਕਮਲਾ (76), ਸੁਬਾਰੱਈਆ (80) ਅਤੇ ਧਿਵਾ ਨਾਈ ਵਜੋਂ ਹੋਈ ਹੈ। ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਮੰਗਲਵਾਰ ਸ਼ਾਮੀਂ ਪੋਸਟ–ਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।

 

 

ਪ੍ਰਾਪਤ ਜਾਣਕਾਰੀ ਮੁਤਾਬਕ, ਜਦੋਂ ਰੇਲ–ਗੱਡੀ ਗਵਾਲੀਅਰ ਕੋਲੋਂ ਲੰਘ ਰਹੀ ਸੀ, ਤਦ ਇਨ੍ਹਾਂ ਯਾਤਰੀਆਂ ਨੂੰ ਕੁਝ ਬੇਚੈਨੀ ਮਹਿਸੂਸ ਹੋਈ ਤੇ ਫਿਰ ਉਹ ਬੇਹੋਸ਼ ਹੋ ਗਏ।

 

 

ਜਦੋਂ ਤੱਕ ਰੇਲ–ਗੱਡੀ ’ਚ ਮੌਜੂਦ ਡਾਕਟਰਾਂ ਦੀ ਟੀਮ ਉਨ੍ਹਾਂ ਦਾ ਨਿਰੀਖਣ ਕਰਦੀ, ਤਦ ਤੱਕ ਉਨ੍ਹਾਂ ’ਚੋਂ ਤਿੰਨ ਯਾਤਰੀਆਂ ਦੀ ਮੌਤ ਹੋ ਗਈ ਸੀ। ਤਦ ਇੱਕ ਯਾਤਰੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਉਨ੍ਹਾਂ ਦੀ ਖ਼ਰਾਬ ਹਾਲਤ ਦਾ ਕਾਰਨ ਸਖ਼ਤ ਗਰਮੀ ਦੱਸਿਆ।

 

 

ਪੁਲਿਸ ਨੇ ਵੀ ਦੱਸਿਆ ਕਿ ਸਖ਼ਤੀ ਗਰਮੀ ਦਾ ਕਹਿਰ ਬਜ਼ੁਰਗਾਂ ਉੱਤੇ ਵਧੇਰੇ ਟੁੱਟਿਆ ਹੈ। ਮ੍ਰਿਤਕਾਂ ’ਚ ਬਜ਼ੁਰਗ ਹੀ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 travelers of Kerala Express die due to heat wave in UP