ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁੱਧ ਨਾ ਮਿਲਣ ਕਾਰਨ 4 ਸਾਲਾ ਬੱਚੇ ਦੀ ਰੇਲ ਗੱਡੀ 'ਚ ਹੋਈ ਮੌਤ

ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਲਾਗੂ ਲੌਕਡਾਊਨ ਮਗਰੋਂ ਗਰੀਬ ਮਜ਼ਦੂਰਾਂ 'ਤੇ ਮੁਸੀਬਤਾਂ ਦਾ ਪਹਾੜ ਡਿੱਗ ਗਿਆ ਹੈ। ਸੈਂਕੜੇ ਮਜ਼ਦੂਰ ਸ਼ਹਿਰਾਂ ਤੋਂ ਆਪਣੇ ਜੱਦੀ ਸੂਬਿਆਂ ਨੂੰ ਜਾਣ ਦੀ ਜੱਦੋਜ਼ਹਿਦ 'ਚ ਆਪਣੀ ਜਾਨ ਗੁਆ ਚੁੱਕੇ ਹਨ। ਤਾਜ਼ਾ ਮਾਮਲਾ ਬਿਹਾਰ ਦੇ ਮੁਜੱਫ਼ਰਪੁਰ 'ਚ ਸਾਹਮਣੇ ਆਇਆ ਹੈ। ਇੱਥੇ ਰੇਲ ਰਾਹੀਂ ਪਹੁੰਚੇ ਦੋ ਪ੍ਰਵਾਸੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ 4 ਸਾਲਾ ਬੱਚਾ ਤੇ 30 ਸਾਲਾ ਔਰਤ ਵੀ ਸ਼ਾਮਲ ਹੈ।
 

ਜੀਆਰਪੀ ਨੇ ਦੱਸਿਆ ਹੈ ਕਿ ਦੋਵਾਂ ਦੀ ਟਰੇਨ ਵਿੱਚ ਮੌਤ ਹੋ ਗਈ ਸੀ। ਪਹਿਲੀ ਮੌਤ ਚਾਰ ਸਾਲਾ ਬੱਚੇ ਇਰਸ਼ਾਦ ਦੀ ਹੋਈ। ਦਰਅਸਲ, ਬੇਤੀਆ ਦੇ ਚਨਪਟੀਆ ਦਾ ਰਹਿਣ ਵਾਲਾ ਮੁਹੰਮਦ ਪਿੰਟੂ ਆਪਣੇ ਪਰਿਵਾਰ ਨਾਲ ਦਿੱਲੀ 'ਚ ਕੰਮ ਕਰਦਾ ਸੀ। ਲੌਕਡਾਊਨ ਤੋਂ ਬਾਅਦ ਉਹ ਆਨੰਦ ਵਿਹਾਰ-ਦਾਣਾਪੁਰ ਐਕਸਪ੍ਰੈਸ ਰਾਹੀਂ ਪਟਨਾ ਪਹੁੰਚਿਆ ਅਤੇ ਉੱਥੋਂ ਸੀਤਾਮੜੀ ਜਾਣ ਵਾਲੀ ਰੇਲ ਗੱਡੀ ਰਾਹੀਂ ਮੁਜ਼ੱਫਰਪੁਰ ਪਹੁੰਚਿਆ।
 

ਪਿੰਟੂ ਨੇ ਦੱਸਿਆ ਕਿ ਰੇਲ ਗੱਡੀ ਵਿੱਚ ਦੁੱਧ ਨਾ ਹੋਣ ਕਾਰਨ ਬੱਚਾ ਬੁਰੀ ਤਰ੍ਹਾਂ ਰੋਣ ਲੱਗਿਆ ਅਤੇ ਮੁਜ਼ੱਫਰਪੁਰ ਆਉਂਦੇ-ਆਉਂਦੇ ਉਸ ਦੀ ਮੌਤ ਹੋ ਗਈ। ਪਿੰਟੂ ਨੇ ਕਿਹਾ ਕਿ ਸਮੇਂ ਸਿਰ ਦੁੱਧ ਨਾ ਮਿਲਣ ਕਾਰਨ ਉਸ ਦੇ ਬੱਚੇ ਦੀ ਭੁੱਖ ਨਾਲ ਮੌਤ ਹੋ ਗਈ। ਬੱਚੇ ਦੀ ਮੌਤ 'ਤੇ ਉਸ ਦੀ ਮਾਂ ਅਤੇ ਹੋਰ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮੁਜ਼ੱਫਰਪੁਰ 'ਚ ਜੀਆਰਪੀ ਨੇ ਕਾਨੂੰਨੀ ਕਾਰਵਾਈ ਤੋਂ ਬਾਅਦ ਐਂਬੂਲੈਂਸ ਰਾਹੀਂ ਮ੍ਰਿਤਕ ਬੱਚੇ ਦੀ ਲਾਸ਼ ਸਮੇਤ ਪੂਰੇ ਪਰਿਵਾਰ ਨੂੰ ਘਰ ਭੇਜ ਦਿੱਤਾ।
 

ਮਰਨ ਵਾਲੀ ਦੂਜੀ ਔਰਤ 30 ਸਾਲਾ ਅਰਬੀਨਾ ਖਾਤੂਨ ਹੈ। ਉਹ ਆਪਣੀ ਭੈਣ ਨਾਲ ਅਹਿਮਦਾਬਾਦ 'ਚ ਰਹਿੰਦੀ ਸੀ। ਦੱਸਿਆ ਜਾਂਦਾ ਹੈ ਕਿ ਅਰਬੀਨਾ ਬਿਮਾਰ ਸੀ ਅਤੇ ਮਾਨਸਿਕ ਤੌਰ 'ਤੇ ਵੀ ਠੀਕ ਨਹੀਂ ਸੀ। ਲੌਕਡਾਊਨ 'ਚ ਸਾਰੇ ਆਪਣੇ ਘਰ ਕਟਿਹਾਰ ਜਾ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਆ ਰਹੀ ਅਹਿਮਦਾਬਾਦ-ਮਧੂਬਾਨੀ ਸਪੈਸ਼ਲ ਰੇਲ ਗੱਡੀ ਵਿੱਚ ਅਰਬੀਨਾ ਦੀ ਮੌਤ ਹੋ ਗਈ। ਜੀਆਰਪੀ ਨੇ ਕਾਨੂੰਨੀ ਕਾਰਵਾਈ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 year old child died in train due to lack of milk