ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਕੂਲ 'ਚ 4 ਸਾਲ ਦੀ ਵਿਦਿਆਰਥਣ ਨਾਲ ਬਲਾਤਕਾਰ, ਡੀਪੀਐਸ ਦਾ ਤੈਰਾਕ ਕੋਚ ਗ੍ਰਿਫ਼ਤਾਰ

ਸਕੂਲ 'ਚ 4 ਸਾਲ ਦੀ ਬੱਚੀ ਨਾਲ ਬਲਾਤਕਾਰ, ਡੀਪੀਐਸ ਦਾ ਤੈਰਾਕ ਕੋਚ ਗ੍ਰਿਫ਼ਤਾਰ

ਗ੍ਰੇਟਰ ਨੋਇਡਾ ਦੇ ਡੀਪੀਐਸ ਸਕੂਲ 'ਚ ਨਰਸਰੀ ਦੀ ਇੱਕ ਵਿਦਿਆਰਥਣ ਨਾਲ ਤਿੰਨ ਦਿਨਾਂ ਪਹਿਲਾਂ ਸਵੀਮਿੰਗ ਪੂਲ ਕੋਲ ਤਾਇਨਾਤ ਰਹਿਣ ਵਾਲੇ ਲਾਈਫ਼ ਗਾਰਡ ਨੇ ਬਲਾਤਕਾਰ ਕੀਤਾ ਸੀ। ਪੀੜਤ ਬੱਚੀ ਦੇ ਪਰਿਵਾਰ ਵਲੋਂ ਮਾਮਲੇ ਦੀ ਸਿ਼ਕਾਇਤ ਕਰਨ 'ਤੇ ਵੀ ਸਕੂਲ ਪ੍ਰਬੰਧਕਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ 'ਚ ਸਿ਼ਕਾਇਤ ਕੀਤੀ ਜਿਸ 'ਤੇ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ।

 

ਘਟਨਾ 12 ਜੁਲਾਈ ਦੀ ਦੱਸੀ ਜਾ ਰਹੀ ਹੈ। ਗ੍ਰੇਟਰ ਨੋਇਡਾ ਦੇ ਗਾਮਾ-2 ਸੈਕਟਰ ਚ ਸਥਿਤ ਦਿੱਲੀ ਪਬਲਿਕ ਸਕੂਲ ਚ ਸਾਢੇ ਤਿੰਨ ਦੀ ਬੱਚੀ ਨਾਲ ਸਵੀਮਿੰਗ ਪੂਲ ਕੋਲ ਤਾਇਨਾਤ ਰਹਿਣ ਵਾਲੇ ਲਾਈਫ਼ ਗਾਰਡ ਚੰਡੀਦਾਸ ਨੇ ਬਲਾਤਕਾਰ ਕੀਤਾ। ਇਸ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਵੀ ਸਕੂਲ ਪ੍ਰਬੰਧਕਾਂ ਨੇ ਇਸ ਗੱਲ ਨੂੰ 2 ਦਿਨਾਂ ਤੋਂ ਦਬਾ ਕੇ ਰੱਖਿਆ। 


ਜਾਣਕਾਰੀ ਮੁਤਾਬਕ ਵੀਰਵਾਰ ਦੁਪਹਿਰ ਜਦੋਂ ਬੱਚੀ ਸਕੂਲ ਤੋਂ ਘਰ ਵਾਪਸ ਆਈ ਤਾਂ ਉਹ ਦਰਦ ਨਾਲ ਰੋ ਰਹੀ ਸੀ। ਮਾਂ ਦੇ ਪੁੱਛਣ ਤੇ ਵੀ ਬੱਚੀ ਕੁੱਝ ਦੱਸ ਨਾ ਸਕੀ। ਜਿਸ ਤੋਂ ਬਾਅਦ ਮਾਂ ਨੇ ਪਿਤਾ ਨੂੱ ਇਸ ਬਾਰੇ ਤੁਰੰਤ ਜਾਣਕਾਰੀ ਦਿੱਤੀ। ਪਿਤਾ ਦੇ ਘਰ ਆਉਣ ਮਗਰੋਂ ਬੱਚੀ ਨੂੰ ਦਿੱਲੀ ਸਥਿੱਤ ਇੱਕ ਹਸਪਤਾਲ ਚ ਲੈ ਗਏ ਜਿੱਥੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਬੱਚੀ ਨਾਲ ਬਲਾਤਕਾਰ ਹੋਇਆ ਹੈ। ਮੈਡੀਕਲ ਚ ਬੱਚੀ ਦੇ ਨਿੱਜੀ ਥਾਂ ਤੇ ਜਖ਼ਮ ਹੋਣ ਦੀ ਗੱਲ ਪਤਾ ਲੱਗੀ ਹੈ। ਜਿਸ ਤੋਂ ਬਾਅਦ ਮਾਪਿਆਂ ਨੇ ਪੁਲਿਸ ਚ ਮਾਮਲਾ ਦਰਜ ਕਰਵਾ ਦਿੱਤਾ। 


ਇਸ ਘਟਨਾ ਤੋਂ ਬਾਅਦ ਡੀਪੀਐਸ ਸਕੂਲ ਦੇ ਬੱਚਿਆਂ ਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਬੱਚਿਆਂ ਨੂੰ ਪੜਾਉਣ ਲਈ ਸਕੂਲ ਭੇਜਣ ਵਾਲੇ ਮਾਪੇ ਬੇਹੱਦ ਡਰੇ ਹੋਏ ਮਹਿਸੂਸ ਕਰ ਰਹੇ ਹਨ। 
ਪੁਲਿਸ ਨੇ ਦੱਸਿਆ ਕਿ ਸਕੂਲ ਚ ਸੀਸੀਟੀਵੀ ਲਗੇ ਹਨ ਪਰ ਜਿ਼ਆਦਾਤਰ ਕੈਮਰੇ ਖਰਾਬ ਮਿਲੇ ਹਨ। ਜਿਸ ਬਾਰੇ ਸਕੂਲ ਤੋਂ ਜਵਾਬ ਮੰਗਿਆ ਗਿਆ ਹੈ। 

 

ਦੂਜੇ ਪਾਸੇ ਸਕੂਲ ਦੀ ਪ੍ਰਿੰਸੀਪਲ ਰੇਨੂ ਚਤੁਵੇਦੀ ਨੇ ਕਿਹਾ ਹੈ ਕਿ ਦੋਸ਼ੀ ਸਕੂਲ ਚ ਕੱਚਾ ਕਰਮਚਾਰੀ ਹੈ ਜਿਸ ਨੂੰ ਸਵੀਮਿੰਗ ਪੂਲ ਦੀ ਦੇਖਭਾਲ ਲਈ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਬੱਚੀ ਦੇ ਮਾਪਿਆਂ ਨੇ ਸਕੂਲ ਪ੍ਰਸ਼ਾਸਨ ਕੋਲ ਕੋਈ ਵੀ ਸ਼ਿਕਾਇਤ ਨਹੀਂ ਦਿੱਤੀ ਸੀ। 

 

ਪੜਤਾਲੀ ਪੁਲਿਸ ਟੀਮ ਦੇ ਮੁਖੀ ਮਨੋਜ ਪੰਤ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬੱਚੀ ਦਾ ਮੈਡੀਕਲ ਵੀ ਪੋਜ਼ੀਟਿਵ ਪਾਇਆ ਗਿਆ ਹੈ। ਸਕੂਲ ਦੇ ਸਟਾਫ਼ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 year old girl raped dips swash coach arrested