ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਲਾਕੋਟ–ਪਾਕਿਸਤਾਨ ’ਚ ਮੁੜ ਦਿੱਤੀ ਜਾ ਰਹੀ ਹੈ 40 ਜੈਸ਼ ਅੱਤਵਾਦੀਆਂ ਨੂੰ ਟ੍ਰੇਨਿੰਗ

ਬਾਲਾਕੋਟ–ਪਾਕਿਸਤਾਨ ’ਚ ਮੁੜ ਦਿੱਤੀ ਜਾ ਰਹੀ ਹੈ 40 ਜੈਸ਼ ਅੱਤਵਾਦੀਆਂ ਨੂੰ ਟ੍ਰੇਨਿੰਗ

ਪਾਕਿਸਤਾਨ ਦੇ ਜਿਸ ਬਾਲਾਕੋਟ ’ਚ ਜੈਸ਼–ਏ–ਮੁਹੰਮਦ ਦੇ ਅੱਤਵਾਦੀ ਟਿਕਾਣੇ ਨੂੰ ਭਾਰਤੀ ਹਵਾਈ ਫ਼ੌਜ ਨੇ ਤਬਾਹ ਕਰ ਦਿੱਤਾ ਸੀ; ਹੁਣ ਉੱਥੇ ਮੁੜ ਅੱਤਵਾਦੀ ਗਤੀਵਿਧੀਆਂ ਸ਼ੁਰੂ ਹੋਣ ਦੀ ਖ਼ਬਰ ਹੈ। ਅੱਤਵਾਦੀ ਜੱਥੇਬੰਦੀ ਜੈਸ਼–ਏ–ਮੁਹੰਮਦ ਨੇ ਬਾਲਾਕੋਟ ਸਕਿਤ ਆਪਣੇ ਉਸ ਅੱਤਵਾਦੀ ਟਿਕਾਣੇ ਨੂੰ ਮੁੜ ਸਰਗਰਮ ਕਰ ਲਿਆ ਹੈ, ਜਿੱਥੇ ਲਗਭਗ ਸੱਤ ਮਹੀਨੇ ਪਹਿਲਾਂ ਭਾਰਤੀ ਹਵਾਈ ਫ਼ੌਜ ਨੇ ਹਵਾਈ ਹਮਲੇ ਕਰ ਕੇ ਅੱਤਵਾਦੀ ਕੈਂਪ ਨੂੰ ਤਬਾਹ ਕੀਤਾ ਸੀ।

 

 

ਸੂਤਰਾਂ ਮੁਤਾਬਕ ਇੱਥੇ 40 ਜੇਹਾਦੀਆਂ ਨੂੰ ਜੰਮੂ–ਕਸ਼ਮੀਰ ਤੇ ਹੋਰ ਥਾਵਾਂ ਉੱਤੇ ਹਮਲੇ ਕਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਦਰਅਸਲ, ਬੀਤੀ 5 ਅਗਸਤ ਨੂੰ ਜਦ ਤੋਂ ਭਾਰਤ ਸਰਕਾਰ ਨੇ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਦਾ ਖ਼ਾਤਮਾ ਕੀਤਾ ਹੈ, ਪਾਕਿਸਤਾਨ ਤਦ ਤੋਂ ਹੀ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਜੈਸ਼ ਦਾ ਸਹਾਰਾ ਲੈ ਰਿਹਾ ਹੈ।

 

 

ਚੇਤੇ ਰਹੇ ਕਿ ਜੰਮੂ–ਕਸ਼ਮੀਰ ’ਚੋਂ ਨਾ ਸਿਰਫ਼ ਧਾਰਾ–370 ਖ਼ਾਤਮਾ ਕਰ ਦਿੱਤਾ ਗਿਆ ਹੈ, ਸਗੋਂ ਇਸ ਸੂਬੇ ਨੂੰ ਜੰਮੂ–ਕਸ਼ਮੀਰ ਤੇ ਲੱਦਾਖ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ (UTs) ਵਿੱਚ ਵੀ ਵੰਡ ਦਿੱਤਾ ਗਿਆ ਹੈ।

 

 

ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਜੰਮੂ–ਕਸ਼ਮੀਰ ’ਚੋਂ ਧਾਰਾ 370 ਖ਼ਤਮ ਕੀਤੇ ਜਾਣ ਤੋਂ ਬਾਅਦ ਅੱਤਵਾਦੀ ਜੱਥੇਬੰਦੀਆਂ ਨੂੰ ਕੁਝ ਢਿੱਲ ਦੇ ਦਿੱਤੀ ਹੈ। ਇਹ ਜੱਥੇਬੰਦੀਆਂ ਭਾਰਤ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੀਆਂ ਹਨ। ਅਜਿਹਾ ਸਿਰਫ਼ ਇਸ ਲਈ ਕੀਤਾ ਜਾ ਰਿਹਾ ਹੈ ਕਿ ਪੂਰੀ ਦੁਨੀਆ ਦਾ ਧਿਆਨ ਕਸ਼ਮੀਰ ਮਸਲੇ ਵੱਲ ਦਿਵਾਇਆ ਜਾ ਸਕੇ।

 

 

ਚੇਤੇ ਰਹੇ ਕਿ ਆਉਂਦੀ 27 ਸਤੰਬਰ ਨੂੰ ਸੰਯੁਕਤ ਰਾਸ਼ਟਰ (UNO) ਦੇ ਜਨਰਲ ਇਜਲਾਸ ਨੂੰ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਨਾ ਹੈ ਤੇ ਉਨ੍ਹਾਂ ਤੋਂ ਬਾਅਦ ਉਸੇ ਇਜਲਾਸ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਨੇ ਵੀ ਸੰਬੋਧਨ ਕਰਨਾ ਹੈ। ਯਕੀਨੀ ਤੌਰ ਉੱਤੇ ਸ੍ਰੀ ਇਮਰਾਨ ਆਪਣੇ ਭਾਸ਼ਣ ਵਿੱਚ ਕਸ਼ਮੀਰ ਮੁੱਦਾ ਜ਼ਰੂਰ ਉਠਾਉਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:40 Jaish Terrorists being trained again at Balakot-Pakistan