ਰਾਜਧਾਨੀ ਦਿੱਲੀ 'ਚ ਇੱਕ ਵਾਰ ਫਿਰ ਅੱਗ ਲੱਗਣ ਕਾਰਨ ਭਾਜੜ ਪੈ ਗਈ। ਬੁੱਧਵਾਰ ਦੇਰ ਰਾਤ ਲਗਭਗ 2 ਵਜੇ ਕ੍ਰਿਸ਼ਣਾ ਨਗਰ ਦੀ ਇੱਕ ਇਮਾਰਤ 'ਚ ਅਚਨਾਕ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਮੁਲਾਜ਼ਮ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਦੱਸਿਆ ਗਿਆ ਕਿ ਜਿਸ ਇਮਾਰਤ 'ਚ ਅੱਗ ਲੱਗੀ, ਉਹ ਕਬਾੜ ਦਾ ਗੋਦਾਮ ਹੈ। ਤਿੰਨ ਮੰਜਿਲਾ ਗੋਦਾਮ 'ਚ ਦੇਰ ਰਾਤ ਅੱਗ ਲੱਗਣ ਕਾਰਨ ਲੋਕ ਸਹਿਮ ਗਏ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ 40 ਲੋਕਾਂ ਨੂੰ ਸੁਰੱਖਿਅਤ ਇਮਾਰਤ 'ਚੋਂ ਬਾਹਰ ਕੱਢ ਲਿਆ।
Delhi: Fire broke out in a building in Krishna Nagar at around 2.10 am today. 40 persons have been rescued by Delhi Fire Service (DFS).
— ANI (@ANI) December 26, 2019
ਗੋਦਾਮ 'ਚ ਪਲਾਸਟਿਕ ਦਾ ਸਮਾਨ ਵੱਧ ਹੋਣ ਕਾਰਨ ਅੱਗ ਫੈਲ ਗਈ। ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਘਟਨਾ 'ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਨਰੇਲਾ ਇੰਡਸਟ੍ਰੀਅਲ ਏਰੀਆ ਦੀਆਂ ਦੋ ਫੈਕਟਰੀਆਂ 'ਚ ਅੱਗ ਲੱਗ ਗਈ ਸੀ। ਉੱਥੇ ਵੀ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ।