ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

40 ਸਾਲਾ ਬੇਟੇ ਨੇ ਮਾਂ ਤੋਂ ਮੰਗਿਆ 1.50 ਕਰੋੜ ਰੁਪਏ ਦਾ ਮੁਆਵਜ਼ਾ

ਮੁੰਬਈ ਹਾਈ ਕੋਰਟ 'ਚ 40 ਸਾਲਾ ਵਿਅਕਤੀ ਨੇ ਇੱਕ ਪਟੀਸ਼ਨ ਦਾਖਲ ਕੀਤੀ ਹੈ, ਜਿਸ 'ਚ ਉਸ ਨੇ ਆਪਣੀ ਮਾਂ ਤੋਂ ਮੁਆਵਜ਼ਾ ਮੰਗਿਆ ਹੈ। ਸ੍ਰੀਕਾਂਤ ਸਬਨਿਸ ਨਾਂ ਦੇ ਵਿਅਕਤੀ ਨੇ 2 ਸਾਲ ਦੀ ਉਮਰ 'ਚ ਉਸ ਨੂੰ ਮੁੰਬਈ 'ਚ ਇਕੱਲਾ ਛੱਡ ਦੇਣ ਅਤੇ ਬਾਅਦ 'ਚ ਬੇਟੇ ਵਜੋਂ ਅਪਨਾਉਣ ਤੋਂ ਇਨਕਾਰ ਕਰਨ ਲਈ ਆਪਣੀ ਮਾਂ ਤੋਂ ਡੇਢ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਪੇਸ਼ੇ ਤੋਂ ਮੇਕਅਪ ਆਰਟਿਸਟ ਪਟੀਸ਼ਨਕਰਤਾ ਸ੍ਰੀਕਾਂਤ ਸਬਨਿਸ ਨੇ ਕਿਹਾ ਕਿ ਜਾਣਬੁੱਝ ਕੇ ਅਣਜਾਨ ਸ਼ਹਿਰ 'ਚ ਛੱਡ ਦਿੱਤੇ ਜਾਣ ਕਾਰਨ ਉਸ ਨੇ ਆਪਣੀ ਜ਼ਿੰਦਗੀ ਮੁਸ਼ਕਿਲ ਅਤੇ ਮਾਨਸਿਕ ਤਸੀਹੇ 'ਚ ਬਤੀਤ ਕੀਤੀ, ਜਿਸ ਦੇ ਲਈ ਉਸ ਨੂੰ ਮੁਆਵਜ਼ਾ ਚਾਹੀਦਾ ਹੈ।
 

ਪਟੀਸ਼ਨਕਰਤਾ ਮੁਤਾਬਿਕ ਉਸ ਦੀ ਮਾਂ ਆਰਤੀ ਮਹਾਸਕਰ ਦਾ ਪਹਿਲਾ ਵਿਆਹ ਦੀਪਕ ਸਬਨਿਸ ਨਾਲ ਹੋਇਆ ਸੀ ਅਤੇ ਫਰਵਰੀ 1979 'ਚ ਸ੍ਰੀਕਾਂਤ ਦਾ ਜਨਮ ਹੋਇਆ ਸੀ। ਉਦੋਂ ਉਹ ਦੋਵੇਂ ਪੁਣੇ 'ਚ ਰਹਿੰਦੇ ਸਨ। ਪਟੀਸ਼ਨ 'ਚ ਕਿਹਾ ਗਿਆ ਕਿ ਆਰਤੀ ਫਿਲਮ ਇੰਡਸਟਰੀ 'ਚ ਕੰਮ ਕਰਨ ਲਈ ਮੁੰਬਈ ਆਉਣਾ ਚਾਹੁੰਦੀ ਸੀ। ਸਤੰਬਰ 1981 'ਚ ਉਹ ਬੱਚੇ ਨੂੰ ਨਾਲ ਲੈ ਕੇ ਮੁੰਬਈ ਚਲੀ ਗਈ।
 

ਪਟੀਸ਼ਨ 'ਚ ਦੋਸ਼ ਲਗਾਇਆ ਗਿਆ ਹੈ ਕਿ ਮੁੰਬਈ ਪਹੁੰਚਣ ਤੋਂ ਬਾਅਦ ਆਰਤੀ ਨੇ ਬੱਚੇ ਨੂੰ ਰੇਲ ਗੱਡੀ 'ਚ ਛੱਡ ਦਿੱਤਾ ਅਤੇ ਉੱਥੋਂ ਚਲੀ ਗਈ। ਇਹ ਵੀ ਕਿਹਾ ਗਿਆ ਹੈ ਕਿ ਇੱਕ ਰੇਲਵੇ ਅਧਿਕਾਰੀ ਨੇ ਬੱਚੇ ਨੂੰ ਅਨਾਥ ਆਸ਼ਰਮ ਭੇਜ ਦਿੱਤਾ। ਪਟੀਸ਼ਨ ਵਿੱਚ ਹਾਈ ਕੋਰਟ ਨੂੰ ਬੇਨਤੀ ਕੀਤੀ ਗਈ ਹੈ ਕਿ ਸ੍ਰੀਕਾਂਤ ਸਬਨਿਸ ਦੀ ਮਾਂ ਨੂੰ ਇਹ ਸਵੀਕਾਰ ਕਰਨ ਲਈ ਨਿਰਦੇਸ਼ ਦਿੱਤਾ ਜਾਵੇ ਕਿ ਸ੍ਰੀਕਾਂਤ ਉਸ ਦਾ ਪੁੱਤਰ ਹੈ ਅਤੇ ਉਸ ਨੇ ਦੋ ਸਾਲ ਦੀ ਉਮਰ 'ਚ ਉਸ ਨੂੰ ਇੱਕਲਾ ਛੱਡ ਦਿੱਤਾ ਸੀ। ਇਸ ਪਟੀਸ਼ਨ 'ਤੇ ਜਸਟਿਸ ਏ.ਕੇ. ਮੈਨਨ 13 ਜਨਵਰੀ ਨੂੰ ਸੁਣਵਾਈ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:40 year old son asked for compensation of rupees 1 crore and 50 lakh from mother know why