ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

400 ਰੇਲਵੇ ਸਟੇਸ਼ਨਾਂ ’ਤੇ ਮਿੱਟੀ ਦੇ ਭਾਂਡਿਆਂ ’ਚ ਮਿਲੇਗੀ ਚਾਹ ਤੇ ਲੱਸੀ

ਰੇਲ ਯਾਤਰੀਆਂ ਨੂੰ ਛੇਤੀ ਹੀ 400 ਰੇਲਵੇ ਸਟੇਸ਼ਨਾਂ 'ਤੇ ਚਾਹ, ਲੱਸੀ ਤੇ ਖਾਣਪੀਣ ਵਾਲੀਆਂ ਚੀਜ਼ਾਂ ਮਿੱਟੀ ਦੇ ਬਣੇ ਭਾਂਡਿਆਂ ਜਾਂ ਫਿਰ ਦੂਜੇ ਭਾਂਡਿਆਂ ਚ ਮਿਲਣਗੀਆਂ। ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ (ਕੇ.ਵੀ.ਆਈ.ਸੀ.) ਨੇ ਵੀਰਵਾਰ ਨੂੰ ਕਿਹਾ ਕਿ ਰੇਲਵੇ ਮੰਤਰਾਲੇ ਨੇ 400 ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਨੂੰ ਮਿੱਟੀ ਦੇ ਭਾਂਡਿਆਂ ਚ ਭੋਜਨ ਅਤੇ ਪੀਣ ਦੀਆਂ ਚੀਜ਼ਾਂ ਦੇਣ ਦਾ ਫੈਸਲਾ ਕੀਤਾ ਹੈ।

 

ਇਹ ਕਦਮ ਇਕ ਪਾਸੇ ਸਥਾਨਕ ਅਤੇ ਵਾਤਾਵਰਣ ਦੇ ਅਨੁਕੂਲ ਉਤਪਾਦਾਂ ਨੂੰ ਉਤਸ਼ਾਹਤ ਕਰੇਗਾ ਜਦਕਿ ਪਲਾਸਟਿਕ ਦੀ ਵਰਤੋਂ 'ਤੇ ਰੋਕ ਲਗਾਏਗਾ। ਦੂਜੇ ਪਾਸੇ ਘੁਮਿਆਰਾਂ ਦੀ ਆਮਦਨੀ ਵਧਾਉਣ ਚ ਮਦਦ ਕਰੇਗਾ।

 

ਕੇ.ਆਈ.ਵੀ.ਸੀ ਚੇਅਰਮੈਨ ਵਿਨੈ ਕੁਮਾਰ ਸਕਸੈਨਾ ਨੇ ਕਿਹਾ ਕਿ ਰੇਲਵੇ ਦੀ ਇਸ ਪਹਿਲਕਦਮੀ ਤੋਂ ਉਤਸ਼ਾਹਿਤ ਕਮਿਸ਼ਨ ਨੇ 30,000 ਇਲੈਕਟ੍ਰਿਕ ਚਾਕ ਨੂੰ ਘੁਮਿਆਰਾਂ ਚ ਵੰਡਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਇਹ ਵਿਭਾਗ ਮਿੱਟੀ ਦੀਆਂ ਚੀਜ਼ਾਂ ਨੂੰ ਮੁੜ ਪ੍ਰਾਪਤ ਕਰਨ ਅਤੇ ਨਸ਼ਟ ਕਰਨ ਲਈ (ਗ੍ਰਾਇਡਿੰਗ ਮਸ਼ੀਨ) ਮਸ਼ੀਨਾਂ ਵੀ ਉਪਲਬਧ ਕਰਵਾਏਗਾ।

 

ਉਨ੍ਹਾਂ ਕਿਹਾ, “ਅਸੀਂ ਇਸ ਸਾਲ 30,000 ਇਲੈਕਟ੍ਰਿਕ ਚਾਕ ਦੇ ਰਹੇ ਹਾਂ। ਇਸ ਨਾਲ ਰੋਜ਼ਾਨਾ 2 ਕਰੋੜ ਕੁੱਝੇ ਅਤੇ ਮਿੱਟੀ ਦੀਆਂ ਚੀਜ਼ਾਂ ਬਣਾਈਆਂ ਜਾ ਸਕਦੀਆਂ ਹਨ। ਪ੍ਰਕਿਰਿਆ ਅਗਲੇ 15 ਦਿਨਾਂ ਦੇ ਅੰਦਰ ਸ਼ੁਰੂ ਹੋ ਜਾਣੀ ਚਾਹੀਦੀ ਹੈ।

 

ਕੇਆਈਵੀਸੀ ਦੇ ਬਿਆਨ ਅਨੁਸਾਰ ਕੇਂਦਰੀ ਸੂਖਮ, ਛੋਟੇ ਤੇ ਦਰਮਿਆਨੇ ਉੱਦਮ ਮੰਤਰੀ ਨਿਤਿਨ ਗਡਕਰੀ ਨੇ ਰੇਲਵੇ ਮੰਤਰੀ ਪਿਯੂਸ਼ ਗੋਇਲ ਨੂੰ ਇਸ ਬਾਰੇ ਪਿਛਲੇ ਮਹੀਨੇ ਇੱਕ ਪੱਤਰ ਲਿਖਿਆ ਸੀ, ਜਿਸ ਚ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਕੁੱਝੇ ਵਰਗੇ ਭਾਂਡਿਆਂ ਦੀ ਵਰਤੋਂ ਕਰਨ ਲਈ ਰੇਲਵੇ ਸਟੇਸ਼ਨਾਂ ’ਤੇ ਨਿਰਦੇਸ਼ ਜਾਰੀ ਕਰਨ।

 

ਧਿਆਨਦੇਣ ਯੋਗ ਹੈ ਕਿ ਰੇਲਵੇ ਇਸ ਸਾਲ ਜਨਵਰੀ ਤੋਂ ਉੱਤਰ ਪ੍ਰਦੇਸ਼ ਦੇ ਵਾਰਾਣਸੀ ਅਤੇ ਰਾਏਬਰੇਲੀ ਰੇਲਵੇ ਸਟੇਸ਼ਨਾਂ 'ਤੇ ਇਨ੍ਹਾਂ ਭਾਂਡਿਆਂ ਦੀ ਵਰਤੋਂ ਇਕ ਤਜਰਬੇ ਵਜੋਂ ਕਰ ਰਿਹਾ ਸੀ। ਇਨ੍ਹਾਂ ਦੋਵਾਂ ਸਟੇਸ਼ਨਾਂ 'ਤੇ ਕੀਤੀ ਗਈ ਇਸ ਪਹਿਲਕਦਮੀ ਨਾਲ ਪਲਾਸਟਿਕ ਦੀ ਸਮੱਸਿਆ ਨਾਲ ਨਜਿੱਠਣ ਚ ਸਹਾਇਤਾ ਮਿਲੀ ਹੈ।

 

ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ ਘੁਮਿਆਰਾਂ ਨੂੰ ਮਜ਼ਬੂਤ ਬਣਾਉਣ ਲਈ 'ਘੁਮਿਆਰ ਸ਼ਕਤੀਕਰਨ ਯੋਜਨਾ' ਚਲਾ ਰਿਹਾ ਹੈ। ਇਸ ਦੇ ਤਹਿਤ 31 ਮਾਰਚ 2019 ਤੱਕ 10,620 ਇਲੈਕਟ੍ਰਿਕ ਸੰਚਾਲਿਤ ਚਾਕ ਉਪਲਬਧ ਕਰਵਾਏ ਗਏ ਹਨ।

 

ਕੇ.ਆਈ.ਵੀ.ਸੀ ਦੇ ਅਨੁਸਾਰ ਬਿਜਲੀ ਦੇ ਚਾਕ ਦੇ ਕਾਰਨ ਘੁਮਿਆਰਾਂ ਦੀ ਉਤਪਾਦਨ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਇਆ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:400 railway stations passangers soon be served tea in pottery