ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ਵਿਵਾਦ ਮਾਮਲੇ 'ਚ ਹਿੰਦੂ ਅਤੇ ਮੁਸਲਿਮ ਪੱਖ ਵਿਚਕਾਰ ਸਮਝੌਤੇ ਦੀ ਖ਼ਬਰ: ਸੂਤਰ

ਸੁਪਰੀਮ ਕੋਰਟ ਵਿੱਚ ਅਯੁੱਧਿਆ ਵਿਵਾਦ ਦੀ ਸੁਣਵਾਈ ਦੇ ਆਖ਼ਰੀ ਦਿਨ ਦੋਵਾਂ ਧਿਰਾਂ ਵਿੱਚ ਸਮਝੌਤਾ ਹੋਣ ਦੀ ਖ਼ਬਰ ਹੈ। ਸੂਤਰਾਂ ਅਨੁਸਾਰ ਸੁਪਰੀਮ ਕੋਰਟ ਵੱਲੋਂ ਨਿਯੁਕਤ ਵਿਚੋਲਗੀ ਪੈਨਲ ਨੇ ਅਦਾਲਤ ਵਿੱਚ ਇੱਕ ਰਿਪੋਰਟ ਦਾਖ਼ਲ ਕੀਤੀ, ਜਿਸ ਵਿੱਚ ਕਿਹਾ ਗਿਆ ਹੈ ਕਿ ਅਯੁੱਧਿਆ ਵਿਵਾਦ ਉੱਤੇ ਹਿੰਦੂ ਪੱਖ ਅਤੇ ਮੁਸਲਿਮ ਪੱਖ ਵਿੱਚ ਅਯੁੱਧਿਆ ਵਿਵਾਦ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ।

 

ਸੂਤਰਾਂ ਨੇ ਦੱਸਿਆ ਕਿ ਸਮਝੌਤੇ ਦੀਆਂ ਸ਼ਰਤਾਂ ਅਨੁਸਾਰ ਵਿਵਾਦਿਤ ਜ਼ਮੀਨ ‘ਤੇ ਰਾਮ ਮੰਦਿਰ ਬਣੇ ਪਰ ਬਦਲੇ ਵਿੱਚ ਮਸਜਿਦ ਲਈ ਜਗ੍ਹਾ ਦਿੱਤੀ ਜਾਵੇ। ਸੂਤਰਾਂ ਅਨੁਸਾਰ ਧਾਰਮਿਕ ਸਥਾਨ ਐਕਟ 1991 ਲਾਗੂ ਹੋਣਾ ਚਾਹੀਦਾ ਹੈ, ਜਿਸ ਅਨੁਸਾਰ ਸਾਰੇ ਧਾਰਮਿਕ ਸਥਾਨਾਂ ਦੀ 1947 ਦੀ ਸਥਿਤੀ ਬਣਾਈ ਰੱਖਣ ਲਈ ਕਿਹਾ ਗਿਆ ਹੈ।

 

ਸੁਪਰੀਮ ਕੋਰਟ ਵਿੱਚ ਅਯੁੱਧਿਆ ਵਿਵਾਦ ਦੀ ਸੁਣਵਾਈ ਦੌਰਾਨ ਪਲ ਪਲ ਬਦਲਦੇ ਘਟਨਾਕ੍ਰਮ ਵਿਚਕਾਰ ਮੁਸਲਿਮ ਪੱਖ ਦੇ ਵਕੀਲ ਰਾਜੀਵ ਧਵਨ ਨੇ ਬੁੱਧਵਾਰ ਨੂੰ ਨਕਸ਼ੇ ਅਤੇ ਦਸਤਾਵੇਜ਼ ਫਾੜ ਦਿੱਤੇ।

 

ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਐਸ ਏ ਬੋਬਡੇ, ਜਸਸਿਟ ਨਿਆਂਮੂਰਤੀ ਡੀ ਵਾਈ ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐਸ ਅਬਦੁਲ ਨਜ਼ੀਰ ਦੀ ਸੰਵਿਧਾਨ ਬੈਂਚ ਦੇ ਸਾਹਮਣੇ ਆਲ ਇੰਡੀਆ ਹਿੰਦੂ ਮਹਾਸਭਾ ਦੇ ਵਕੀਲ ਵਿਕਾਸ ਕੁਮਾਰ ਸਿੰਘ ਨੇ ਕੁਣਾਲ ਕਿਸ਼ੋਰ ਦੀ ਪੁਸਤਕ 'ਅਯੁੱਧਿਆ ਰੀਵਿਜਿਟੇਡ' ਪੇਸ਼ ਕੀਤੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:40th day of hearing in Ayodhya case: compromise between Hindu and Muslim side in Ayodhya dispute case: sources