ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਹਿੰਸਾ `ਚ 41 ਹਲਾਕ, ਦਹਿਸ਼ਤਗਰਦੀ-ਵਿਰੋਧੀ ਕਾਰਵਾਈਆਂ ਰੋਕਣ ਦੌਰਾਨ ਭੜਕੀ ਹਿੰਸਾ

ਕਸ਼ਮੀਰ ਹਿੰਸਾ `ਚ 41 ਹਲਾਕ, ਦਹਿਸ਼ਤਗਰਦੀ-ਵਿਰੋਧੀ ਕਾਰਵਾਈਆਂ ਰੋਕਣ ਦੌਰਾਨ ਭੜਕੀ ਹਿੰਸਾ

ਕਸ਼ਮੀਰ ਵਿੱਚ ਇੱਕ ਮਹੀਨੇ ਲਈ ਦਹਿਸ਼ਤਗਰਦੀ-ਵਿਰੋਧੀ ਕਾਰਵਾਈਆਂ ਰੋਕੀਆਂ ਗਈਆਂ ਸਨ ਪਰ ਉਸੇ ਦੌਰਾਨ ਵਾਦੀ ਵਿੱਚ 20 ਗ੍ਰੇਨੇਡ ਧਮਾਕਿਆਂ ਅਤੇ 50 ਅੱਤਵਾਦੀ ਹਮਲਿਆਂ ਦੌਰਾਨ 41 ਵਿਅਕਤੀ ਮਾਰੇ ਗਏ ਹਨ। ਇਹ ਜਾਣਕਾਰੀ ਸਰਕਾਰੀ ਅਧਿਕਾਰੀਆਂ ਨੇ ਦਿੱਤੀਆਂ। ਉਨ੍ਹਾਂ ਦੱਸਿਆ ਕਿ ਨਿੱਤ ਵਧਦੀ ਜਾ ਰਹੀ ਹਿੰਸਾ ਨੂੰ ਵੇਖਦਿਆਂ ਐਤਵਾਰ ਨੂੰ ਸਰਕਾਰ ਨੇ ਲੋੜ ਪੈਣ `ਤੇ ਅੱਤਵਾਦੀ ਵਿਰੋਧੀ ਕਾਰਵਾਈਆਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀਤੀ 16 ਮਈ ਨੂੰ ਦਹਿਸ਼ਤਗਰਦੀ-ਵਿਰੋਧੀ ਕਾਰਵਾਈਆਂ ਰੋਕਣ ਦਾ ਇੱਕ-ਤਰਫ਼ਾ ਐਲਾਨ ਕੀਤਾ ਸੀ। ਇਹ ਐਲਾਨ ਰਮਜ਼ਾਨ ਦੇ ਪਵਿੱਤਰ ਮਹੀਨੇ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ ਸੀ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕੇਂਦਰ ਸਰਕਾਰ ਦੇ ਇਸ ਕਦਮ ਦਾ ਸਭ ਤੋਂ ਪਹਿਲਾਂ ਸੁਆਗਤ ਕੀਤਾ ਸੀ। ਉਨ੍ਹਾਂ ਇਹ ਵੀ ਆਸ ਪ੍ਰਗਟਾਈ ਸੀ ਕਿ ਕੇਂਦਰ ਸਰਕਾਰ ਸ਼ਾਇਦ ਕਾਰਵਾਈਆਂ ਰੋਕਣ ਦਾ ਕੰਮ ਰਮਜ਼ਾਨ ਦੇ ਮਹੀਨੇ ਤੋਂ ਬਾਅਦ ਵੀ ਜਾਰੀ ਰੱਖੇਗੀ, ਤਾਂ ਜੋ ਬਾਅਦ `ਚ ਕਿਸੇ ਤਰੀਕੇ ਸਬੰਧਤ ਧਿਰਾਂ ਨਾਲ ਕੋਈ ਸ਼ਾਂਤੀ-ਵਾਰਤਾ ਸ਼ੁਰੂ ਹੋ ਸਕੇ ਪਰ ਅਸਲ ਹਕੀਕਤ ਕੁਝ ਹੋਰ ਹੀ ਸੀ। ਫ਼ੌਜੀ ਕਾਰਵਾਈ ਰੋਕੇ ਜਾਣ ਤੋਂ ਬਾਅਦ ਸਗੋਂ ਕਸ਼ਮੀਰ ਵਾਦੀ ਵਿੱਚ ਹਿੰਸਕ ਗਤੀਵਿਧੀਆਂ `ਚ ਅਚਾਨਕ ਵਾਧਾ ਹੋ ਗਿਆ।

ਬੀਤੀ 17 ਮਈ ਤੋਂ ਲੈ ਕੇ 17 ਜੂਨ ਤੱਕ ਸੁਰੱਖਿਆ ਬਲਾਂ ਦੀਆਂ ਕਾਰਵਾਈਆਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ ਪਰ ਕੱਲ੍ਹ ਇਹ ਸਭ ਮੁੜ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਕਿਉਂਕਿ ਇੱਕ ਮਹੀਨੇ ਦੌਰਾਨ ਵਾਦੀ ਵਿੱਚ 41 ਵਿਅਕਤੀ ਮਾਰੇ ਗਏ ਸਨ। ਇਹ ਗਿਣਤੀ ਕਾਫ਼ੀ ਜਿ਼ਆਦਾ ਹੈ।

ਅਧਿਕਾਰੀਆਂ ਅਨੁਸਾਰ 17 ਅਪ੍ਰੈਲ ਤੋਂ ਲੈ ਕੇ 17 ਮਈ ਤੱਕ ਦਹਿਸ਼ਤਗਰਦੀ ਦੀਆਂ 18 ਘਟਨਾਵਾਂ ਵਾਪਰੀਆਂ ਸਨ ਪਰ ਜਦੋਂ ਸੁਰੱਖਿਆ ਬਲਾਂ ਨੇ ਕਾਰਵਾਈ ਰੋਕ ਦਿੱਤੀ, ਤਾਂ ਇੱਕ ਮਹੀਨੇ ਵਿੱਚ ਅਜਿਹੀਆਂ ਘਟਨਾਵਾਂ ਦੀ ਗਿਣਤੀ ਵਧ ਕੇ 50 ਤੋਂ ਵੀ ਜਿ਼ਆਦਾ ਹੋ ਗਈ। ਬੀਤੀ 14 ਜੂਨ ਨੂੰ ਕਸ਼ਮੀਰੀ ਪੱਤਰਕਾਰ ਸ਼ੁਜਾਤ ਬੁਖ਼ਾਰੀ ਦਾ ਕਤਲ ਇਸ ਹਿੰਸਾ ਦਾ ਸਿਖ਼ਰ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:41 Killed in Kashmir Valley