ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਹੁਣ ਤੱਕ 41 ਜਣੇ ਆਏ ਕੋਰੋਨਾ ਵਾਇਰਸ ਦੀ ਲਪੇਟ ’ਚ

ਭਾਰਤ ’ਚ ਹੁਣ ਤੱਕ 41 ਜਣੇ ਆਏ ਕੋਰੋਨਾ ਵਾਇਰਸ ਦੀ ਲਪੇਟ ’ਚ

ਦੁਨੀਆ ਦੇ 90 ਤੋਂ ਵੱਧ ਦੇਸ਼ਾਂ ਨੂੰ ਆਪਣੀ ਲਪੇਟ ’ਚ ਲੈਣ ਵਾਲੇ ਕੋਰੋਨਾ ਵਾਇਰਸ ਦਾ ਅਸਰ ਹੁਣ ਭਾਰਤ ’ਚ ਵੀ ਵਿਖਾਈ ਦੇਣ ਲੱਗ ਪਿਆ ਹੈ। ਭਾਰਤ ’ਚ ਹੁਣ ਤੱਕ 41 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

 

 

ਕੇਰਲ ’ਚ ਇਟਲੀ ਤੋਂ ਪਰਤੇ 3–ਸਾਲਾ ਬੱਚੇ ਵਿੱਚ ਕੋਰੋਨਾ ਵਾਇਰਸ ਦੀ ਲਾਗ ਪਾਈ ਗਈ ਹੈ। ਉਸ ਬੱਚੇ ਨੂੰ ਏਰਨਾਕੁਲਮ ਦੇ ਮੈਡੀਕਲ ਕਾਲਜ ਸਥਿਤ ਇੱਕ ਆਈਸੋਲੇਸ਼ਨ ਵਾਰਡ ’ਚ ਰੱਖਿਆ ਗਿਆ ਹੈ।

 

 

ਕੋਰੋਨਾ ਵਾਇਰਸ ਦੀ ਛੂਤ ਦੇ ਚੱਲਦਿਆਂ ਕਰਨਾਟਕ ਸਰਕਾਰ ਨੇ ਬੈਂਗਲੁਰੂ ਦੇ ਪਲੇਅ–ਸਕੂਲਾਂ (ਕਿੰਡਰਗਾਰਟਨ) ’ਚ ਪੜ੍ਹਨ ਵਾਲੇ ਬੱਚਿਆਂ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਨੇ ਇਹ ਫ਼ੈਸਲਾ ਕਰਨਾਟਕ ਦੇ ਸਿਹਤ ਕਮਿਸ਼ਨਰ ਪੰਕਜ ਕੁਮਾਰ ਪਾਂਡੇ ਦੀ ਸਲਾਹ ਉੱਤੇ ਕੀਤਾ ਹੈ।

 

 

ਉੱਧਰ ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ–ਕਸ਼ਮੀਰ ’ਚ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਪੀੜਤ ਵਿਅਕਤੀ ਉਂਝ ਤਾਂ ਕਾਰਗਿਲ ਦਾ ਹੈ ਪਰ ਇਸ ਵੇਲੇ ਉਹ ਜੰਮੂ ’ਚ ਹੈ।

 

 

ਉੱਧਰ ਇੱਕ ਹੋਰ ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ’ਚ ਵੀ ਕੋਰੋਨਾ ਵਾਇਰਸ ਦੀ ਲਾਗ ਫੈਲਣ ਦੇ ਖ਼ਦਸ਼ੇ ਕਾਰਨ ਸਕੂਲਾਂ ’ਚ 31 ਮਾਰਚ ਤੱਕ ਛੁੱਟੀ ਐਲਾਨ ਦਿੱਤੀ ਗਈ ਹੈ।

 

 

ਇੱਧਰ ਪੰਜਾਬ ’ਚ ਹਾਲੇ ਤੱਕ ਕੋਰੋਨਾ ਵਾਇਰਸ ਤੋਂ ਕਿਸੇ ਦੇ ਪ੍ਰਭਾਵਿਤ ਹੋਣ ਬਾਰੇ ਕੋਈ ਪੁਸ਼ਟੀ ਨਹੀਂ ਹੋਈ। ਅੰਮ੍ਰਿਤਸਰ ’ਚ ਜ਼ਰੂਰ ਸਨਿੱਚਰਵਾਰ ਨੂੰ ਇੱਕ ਵਿਅਕਤੀ ਦੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦੀ ਖ਼ਬਰ ਆਈ ਸੀ ਪਰ ਉਦੋਂ ਉਸ ਵਿਅਕਤੀ ਦਾ ਸਿਰਫ਼ ਮੁਢਲਾ ਟੈਸਟ ਹੀ ਹੋਇਆ ਸੀ। ਹਾਲੇ ਉਸ ਦੇ ਦੂਜੇ ਟੈਸਟ ਦੀ ਰਿਪੋਰਟ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:41 people affected from Corona Virus in India till now