ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ’ਚ 42 ਮੰਤਰੀਆਂ ਦੀ ਅੱਜ ਇੰਝ ਹੋ ਸਕਦੀ ਹੈ ਵੰਡ

ਮਹਾਰਾਸ਼ਟਰ ’ਚ 42 ਮੰਤਰੀਆਂ ਦੀ ਅੱਜ ਇੰਝ ਹੋ ਸਕਦੀ ਹੈ ਵੰਡ

ਮਹਾਰਾਸ਼ਟਰ ’ਚ ਨਵੇਂ 36 ਮੰਤਰੀਆਂ (ਕੁੱਲ 42) ਦੇ ਸਹੁੰ ਚੁੱਕਣ ਦੇ ਪੰਜ ਦਿਨਾਂ ਬਾਅਦ ਵੀ ਵਿਭਾਗਾਂ ਦੀ ਵੰਡ ਨਹੀਂ ਹੋ ਸਕੀ ਹੈ। ਮਹਾਰਾਸ਼ਟਰ ’ਚ ਪੰਜ ਦਿਨਾਂ ਤੱਕ ਮਹਾਂ ਵਿਕਾਸ ਆਘਾੜੀ ਗੱਠਜੋੜ ਭਾਵ ਸ਼ਿਵ ਸੈਨਾ, ਕਾਂਗਰਸ ਤੇ ਐੱਨਸੀਪੀ ਵਿਚਾਲੇ ਵਿਭਾਗਾਂ ਦੀ ਵੰਡ ਨੂੰ ਲੈ ਕੇ ਕਾਫ਼ੀ ਜ਼ਿਆਦਾ ਵਿਚਾਰ–ਵਟਾਂਦਰਾ ਹੋਇਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅੱਜ ਭਾਵ ਸ਼ੁੱਕਰਵਾਰ ਨੂੰ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਦਾ ਐਲਾਨ ਹੋ ਜਾਵੇਗਾ।

 

 

ਨਾਲ ਹੀ ਐੱਨਸੀਪੀ ਆਗੂ ਅਨਿਲ ਦੇਸ਼ਮੁਖ ਮਹਾਰਾਸ਼ਟਰ ਦੇ ਨਵੇਂ ਗ੍ਰਹਿ ਮੰਤਰੀ ਬਣ ਸਕਦੇ ਹਨ। ਆਸ ਕੀਤੀ ਜਾ ਰਹੀ ਹੈ ਕਿ ਮੁੱਖ ਮੰਤਰੀ ਊਧਵ ਠਾਕਰੇ ਆਪਣੇ ਕੋਲ ਸਿਰਫ਼ ਆਮ ਪ੍ਰਸ਼ਾਸਨ ਦਾ ਇੱਕੋ ਪੋਰਟਫ਼ੋਲੀਓ ਆਪਣੇ ਕੋਲ ਰੱਖ ਸਕਦੇ ਹਨ।

 

 

ਉੱਪ–ਮੁੱਖ ਮੰਤਰੀ ਅਜੀਤ ਪਵਾਰ ਵੱਲੋਂ ਗ੍ਰਹਿ ਮੰਤਰਾਲੇ ਦਾ ਪੋਰਟਫ਼ੋਲੀਓ ਨਾ ਲੈਣ ਕਾਰਨ ਇਸ ਅਹੁਦੇ ਲਈ ਸ੍ਰੀ ਦੇਸ਼ਮੁਖ ਦੇ ਨਾਂਅ ਦੀ ਚਰਚਾ ਹੈ। ਮੰਨਿਆ ਜਾ ਰਿਹਾ ਹੈ ਕਿ ਅਜੀਤ ਪਵਾਰ ਨੂੰ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਏਕਨਾਥ ਸ਼ਿੰਦੇ ਨੂੰ ਸ਼ਹਿਰੀ ਵਿਕਾਸ ਵਿਭਾਗ ਮਿਲ ਸਕਦਾ ਹੈ। ਇੰਝ ਹੀ ਬਾਲਾਸਾਹਿਬ ਥੋਰਾਟ ਨੂੰ ਮਾਲ ਵਿਭਾਗ, ਜਯੰਤ ਪਾਟਿਲ ਨੂੰ ਜਲ ਸਰੋਤ (ਸਿੰਜਾਈ), ਸੁਭਾਸ਼ ਦੇਸਾਈ ਨੂੰ ਉਦਯੋਗ ਵਿਭਾਗ, ਛਗਨ ਭੁਜਬਲ ਨੂੰ ਖ਼ੁਰਾਕ ਸਪਲਾਈ ਵਿਭਾਗ ਤੇ ਦਿਲੀਪ ਵਾਸਲੇ–ਪਾਟਿਲ ਨੂੰ ਐਕਸਾਈਜ਼ ਵਿਭਾਗ ਦਿੱਤਾ ਜਾ ਸਕਦਾ ਹੈ।

 

 

ਇਸ ਤੋਂ ਇਲਾਵਾ ਮਕਾਨ ਉਸਾਰੀ ਵਿਭਾਗ ਜਿਤੇਂਦਰ ਅਵਧ ਨੂੰ ਦਿੱਤੇ ਜਾਣ ਦੀ ਸੰਭਾਵਨਾ ਹੈ। ਸਿਹਤ ਵਿਭਾਗ ਰਾਜੇਸ਼ ਟੋਪੇ ਨੂੰ ਮਿਲ ਸਕਦਾ ਹੈ। ਰਾਜੇਂਦਰ ਸ਼ਿੰਗੇਨ ਖ਼ੁਰਾਕ ਤੇ ਦਵਾ ਪ੍ਰਸ਼ਾਸਨ ਮੰਤਰੀ ਹੋ ਸਕਦੇ ਹਨ। ਨਵਾਬ ਮਲਿਕ ਦੇ ਕਿਰਤ ਮੰਤਰੀ ਬਣਨ ਦੇ ਆਸਾਰ ਹਨ; ਜਦ ਕਿ ਧਨੰਜੇ ਮੁੰਡੇ ਨੂੰ ਸਮਾਜਕ ਨਿਆਂ ਮੰਤਰੀ ਬਣਾਇਆ ਜਾ ਸਕਦਾ ਹੈ।

 

 

ਇੰਝ ਹੀ ਆਦਿੱਤਿਆ ਠਾਕਰੇ ਨੂੰ ਵਾਤਾਵਰਣ ਮੰਤਰੀ ਬਣਾਇਆ ਜਾ ਸਕਦਾ ਹੈ; ਜਦ ਕਿ ਸ੍ਰੀ ਠਾਕਰੇ ਦੇ ਭਰੋਸੇਮੰਦ ਸਹਿਯੋਗੀ ਅਨਿਲ ਪਰਬ ਨੂੰ CMO ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਉਦੇ ਸਾਮੰਤ ਨੂੰ ਟਰਾਂਸਪੋਰਟ ਵਿਭਾਗ ਮਿਲ ਸਕਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:42 Ministers may be given their Portfolios in this way today