ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਜੀਕਲ ਸਟ੍ਰਾਈਕ ਮਗਰੋਂ ਘੁਸਪੈਠ ’ਚ ਆਈ 43 ਫੀਸਦ ਘਾਟ: ਕੇਂਦਰ ਸਰਕਾਰ

ਸਰਜੀਕਲ ਸਟ੍ਰਾਈਕ ਅਤੇ ਬਾਲਾਕੋਟ ਏਅਰ-ਸਟ੍ਰਾਈਕ ਮਗਰੋਂ 2018 ਦੀ ਤੁਲਨਾ ਚ ਇਸ ਸਾਲ ਸਰਹਦੋਂ ਪਾਰ ਘੁਸਪੈਠ ਦੀਆਂ ਘਟਨਾਵਾਂ ਚ 43 ਫੀਸਦ ਦੀ ਘਾਟ ਆਈ ਹੈ। ਇਸਦੀ ਜਾਣਕਾਰੀ ਕੇਂਦਰ ਸਰਕਾਰ ਦੁਆਰਾ ਸੰਸਦ ਚ ਦਿੱਤੀ ਗਈ ਹੈ।

 

ਇਕ ਲਿਖਤ ਪ੍ਰਸ਼ਨ ਦਾ ਉੱਤਰ ਦਿੰਦਿਆਂ ਗ੍ਰਹਿ ਰਾਜ-ਮੰਤਰੀ ਨਿੱਤਿਆਨੰਦ ਰਾਏ ਨੇ ਕਿਹਾ ਕਿ ਸਰਕਾਰ ਨੇ ਸਰਹੱਦ ਪਾਰ ਤੋਂ ਘੁਸਪੈਠ ਪ੍ਰਤੀ ਜ਼ੀਰੋ ਸ਼ਹਿਣਸ਼ੀਲਤਾ ਦੀ ਨੀਤੀ ਅਪਨਾਈ ਹੈ। ਸੁਰੱਖਿਆ ਬਲਾਂ ਦੇ ਠੋਸ ਅਤੇ ਸਾਂਝੀ ਕੋਸ਼ਿਸਾਂ ਕਾਰਨ 2018 ਦੇ ਮੁਕਾਬਲੇ ਜੰਮ-ਕਸ਼ਮੀਰ ਚ ਘੁਸਪੈਠ ਦੀਆਂ ਘਟਨਾਵਾਂ ਚ ਅਤੇ ਸੂਬੇ ਦੀ ਹਾਲਤ ਚ ਸੁਧਾਰ ਦੇਖਣ ਨੂੰ ਮਿਲਿਆ ਹੈ।

 

ਨਿੱਤਿਆਨੰਦ ਰਾਏ ਮੁਤਾਬਕ ਸਾਲ 2018 ਦੀ ਤੁਲਨਾ ਚ ਸਰਹੱਦ ਪਾਰ ਤੋਂ ਹੋਣ ਵਾਲੀ ਘੁਸਪੈਠ ਦੀ ਘਟਨਾਵਾਂ ਚ 43 ਫੀਸਦ ਦੀ ਘਾਟ ਆਈ ਹੈ। ਸੂਬਾ ਸਰਕਾਰ ਦੇ ਨਾਲ ਮਿਲ ਕੇ ਭਾਰਤ ਸਰਕਾਰ ਨੇ ਵੀ ਸਰਹੱਦ ਪਾਰ ਤੋਂ ਘੁਸਪੈਠ ਨੂੰ ਰੋਕਣ ਲਈ ਇਕ ਬਹੁ-ਪੱਧਰੀ ਨਜ਼ਰੀਆ ਵਰਤਿਆ ਹੈ, ਜਿਸਚ ਆਲਮੀ ਸਰਹੱਦ ਅਤੇ ਕੰਟਰੋਲ ਰੇਖਾ ’ਤੇ ਕੰਢੀਆਲੀ ਤਾਰ ਲਗਾਉਣ ਦੇ ਨਾਲ ਵੱਡੇ ਪੱਧਰ ’ਤੇ ਨਿਗਰਾਨੀ-ਪ੍ਰਣਾਲੀ ਦੀ ਤਾਇਨਾਤੀ ਸ਼ਾਮਲ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:43 percentage shortage of infiltration after surgical strike says Center Government