ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ `ਚ ਔਰਤਾਂ ਦੀ ਸੁਰੱਖਿਆ ਲਈ ਲਗਾਏ 4388 ਸੀਸੀਟੀਵੀ ਕੈਮਰੇ

ਦਿੱਲੀ `ਚ ਮਹਿਲਾਵਾਂ ਦੀ ਸੁਰੱਖਿਆ ਲਈ 4388 ਸੀਸੀਟੀਵੀ ਕੈਮਰੇ ਲਗਾਏ : ਪੁਲਿਸ

ਦਿੱਲੀ ਪੁਲਿਸ ਨੇ ਹਾਈਕੋਰਟ ਨੂੰ ਦੱਸਿਆ ਕਿ ਉਸਨੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਰਾਜਧਾਨੀ ਦਿੱਲੀ ਦੇ ਸੰਵੇਦਨਸ਼ੀਲ ਇਲਾਕੇ `ਚ ਲਗਭਗ 4388 ਸੀਸੀਟੀਵੀ ਕੈਮਰੇ ਲਗਾਏ ਹਨ। ਨਿਊਜ਼ ਏਜੰਸੀ ਭਾਸ਼ਾ ਮੁਤਾਬਕ ਅਪੀਲ ਕਰਨ ਵਾਲੇ ਵਕੀਲਾਂ ਨੇ ਹੋਲੀ ਦੇ ਤਿਓਹਾਰ ਅਤੇ ਨਵੇਂ ਸਾਲ ਵਰਗੇ ਖਾਸ ਮੌਕਿਆਂ ਦੌਰਾਨ ਔਰਤਾਂ ਦੀ ਸੁਰੱਖਿਆ ਯਕੀਨੀ ਬਣਾੳੋੁਣ ਲਈ ਦਿਸ਼ਾ ਨਿਰਦੇਸ਼ ਤੈਅ ਕਰਨ ਦੀ ਮੰਗ ਕੀਤੀ ਸੀ।

 

ਦਿੱਲੀ ਪੁਲਿਸ ਨੇ ਚੀਫ ਜਸਟਿਸ ਰਾਜਿੰਦਰ ਮੈਨਨ ਅਤੇ ਜ਼ਸਟਿਸ ਵੀ ਕੇ ਰਾਓ ਦੇ ਬੈਂਚ ਸਾਹਮਣੇ ਹਲਫਨਾਮਾ ਦਾਖਿਲ ਕੀਤਾ। ਬੈਂਚ ਨੇ ਇਕ ਜੱਜ ਦੀ ਗੈਰਹਾਜ਼ਰੀ ਕਾਰਨ ਸ਼ੁੱਕਰਵਾਰ ਨੂੰ ਇਸ ਮਾਮਲੇ `ਤੇ ਸੁਣਵਾਈ ਨਹੀਂ ਕੀਤੀ। ਪੁਲਿਸ ਨੇ ਆਪਣੇ ਹਲਫਨਾਮੇ `ਚ ਇਹ ਵੀ ਕਿਹਾ ਕਿ ਕੈਂਪਸ `ਚ ਇਕ ਔਰਤ `ਤੇ ਗੰਦਗੀ ਭਰਿਆ ਗੁਬਾਰਾ ਸੁੱਟੇ ਜਾਣ ਦੀ ਕਥਿਤ ਘਟਨਾ `ਚ ਸਿ਼ਕਾਇਤ ਕਰਤਾ ਨੇ ਸਹਿਯੋਗ ਨਹੀਂ ਕੀਤਾ ਤੇ ਇਸ ਲਈ ਇਸ ਮਾਮਲੇ ਨੂੰ ਛੱਡ ਦਿੱਤਾ ਗਿਆ। ਸੀਮਨ ਨਾਲ ਭਰਿਆ ਗੁਬਾਰਾ ਸੁੱਟੇ ਜਾਣ ਸਬੰਧੀ ਪੁਲਿਸ ਨੇ ਕਿਹਾ ਕਿ ਫਾਰੇਂਸਿਕ ਸਾਇੰਸ ਲੈਬੋਰੇਟਰੀ ਨੂੰ ਸਿ਼ਕਾਇਤ ਕਰਨ ਵਾਲੀ ਔਰਤ ਦੇ ਕੱਪੜਿਆਂ `ਤੇ ਸੀਮਨ ਦਾ ਕੋਈ ਵੀ ਕਣ ਨਹੀਂ ਮਿਲਿਆ।


ਪੁਲਿਸ ਨੇ ਦੱਸਿਆ ਕਿ ਉਸਨੇ ਦੂਜੀ ਘਟਨਾ ਸਬੰਧੀ ਇਸ ਸਾਲ ਮਾਰਚ `ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ, ਪ੍ਰੰਤੂ ਉਸ ਨੂੰ ਜਮਾਨਤ `ਤੇ ਰਿਹਾਅ ਕਰ ਦਿੱਤਾ ਗਿਆ। ਮਾਮਲੇ `ਚ ਦੋਸ਼ ਪੱਤਰ ਦਾਇਰ ਕੀਤੇ ਜਾਣਗੇ। ਪੁਲਿਸ ਨੇ ਦੱਸਿਆ ਕਿ ਔਰਤਾਂ ਨੂੰ ਆਤਮ ਰੱਖਿਆ ਦੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ।  

 

ਜਿ਼ਕਰਯੋਗ ਹੈ ਕਿ ਕੁਝ ਔਰਤਾਂ ਨੇ ਦਿੱਲੀ ਯੂਨੀਵਰਸਿਟੀ ਦੇ ਨਾਰਥ ਕੈਂਪਸ ਸਮੇਤ ਨੇੜਲੇ ਇਲਾਕੇ ਚ ਮਨੁੱਖੀ ਮਲ ਨਾਲ ਭਰੇ ਗੁਬਾਰੇ ਕਥਿਤ ਤੌਰ `ਤੇ ਸੁੱਟੇ ਜਾਣ ਦੀ ਸਿ਼ਕਾਇਤ ਕੀਤੀ ਸੀ। ਇਸ ਤੋਂ ਬਾਅਦ ਔਰਤਾਂ ਦੀ ਸੁਰੱਖਿਆ ਲਈ ਕੁਝ ਵਕੀਲਾਂ ਨੇ ਇਸ ਸਾਲ ਮਾਰਚ ਮਹੀਨੇ `ਚ ਇਕ ਜਨਤਕ ਅਪੀਲ ਦਾਇਰ ਕੀਤੀ ਸੀ। ਜਿਸ ਦੇ ਜਵਾਬ `ਚ ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਇਕ ਹਲਫਨਾਮੇ `ਚ ਇਹ ਜਾਣਕਾਰੀ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4388 CCTVs installed in Delhi for women safety: Delhi Police to High Court