ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ੇਸ਼ ਰੇਲਾਂ ਰਾਹੀਂ ਆਪਣੇ ਘਰੀਂ ਪੁੱਜੇ 44 ਲੱਖ ਪ੍ਰਵਾਸੀ ਮਜ਼ਦੂਰ

ਵਿਸ਼ੇਸ਼ ਰੇਲਾਂ ਰਾਹੀਂ ਆਪਣੇ ਘਰੀਂ ਪੁੱਜੇ 44 ਲੱਖ ਪ੍ਰਵਾਸੀ ਮਜ਼ਦੂਰ

ਸਪੈਸ਼ਲ ਟ੍ਰੇਨਾਂ ਜ਼ਰੀਏ ਕਈ ਸਥਾਨਾਂ ਉੱਤੇ ਫਸੇ ਪ੍ਰਵਾਸੀ ਮਜ਼ਦੂਰਾਂ,  ਤੀਰਥ–ਯਾਤਰੀਆਂ, ਸੈਲਾਨੀਆਂ,   ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਨੂੰ ਲਿਆਉਣ - ਲਿਜਾਣ  ਦੇ ਸਬੰਧ ਵਿੱਚ ਗ੍ਰਹਿ ਮੰਤਰਾਲੇ  ਦੇ ਆਦੇਸ਼  ਦੇ ਬਾਅਦ,  ਭਾਰਤੀ ਰੇਲਵੇ ਨੇ 1 ਮਈ,  2020 ਤੋਂ “ਸ਼੍ਰਮਿਕ ਸਪੈਸ਼ਲ” ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਸੀ।

           

 

ਕਈ ਰਾਜਾਂ ਤੋਂ 25 ਮਈ,  2020 ਤੱਕ ਦੇਸ਼ ਭਰ ਵਿੱਚ ਕੁੱਲ 3274 “ਸ਼੍ਰਮਿਕ ਸਪੈਸ਼ਲ” ਟ੍ਰੇਨਾਂ ਚਲਾਈਆਂ ਗਈਆਂ।  ਇਨ੍ਹਾਂ “ਸ਼੍ਰਮਿਕ ਸਪੈਸ਼ਲ” ਟ੍ਰੇਨਾਂ ਰਾਹੀਂ 44 ਲੱਖ ਤੋਂ ਅਧਿਕ ਯਾਤਰੀ  ਆਪਣੀ ਮੰਜ਼ਿਲ ਤੱਕ ਪਹੁੰਚ ਚੁੱਕੇ ਹਨ। 25.05.2020 ਨੂੰ 223 ਸ਼੍ਰਮਿਕ ਸਪੈਸ਼ਲ ਟ੍ਰੇਨਾਂ 2.8 ਲੱਖ ਯਾਤਰੀਆਂ ਨੂੰ ਲੈ ਕੇ ਚਲ ਰਹੀਆਂ ਸਨ। 

 

 

ਆਈਆਰਸੀਟੀਸੀ ਨੇ ਯਾਤਰਾ ਕਰਨ ਵਾਲੇ ਪ੍ਰਵਾਸੀਆਂ ਨੂੰ 74 ਲੱਖ ਤੋਂ ਅਧਿਕ ਮੁਫਤ ਭੋਜਨ ਪੈਕਟ ਅਤੇ 1 ਕਰੋੜ ਤੋਂ ਅਧਿਕ ਪਾਣੀ ਦੀਆਂ ਬੋਤਲਾਂ ਵੰਡੀਆਂ। 

 

ਇਹ ਗੱਲ ਗੌਰ ਕਰਨ ਲਾਇਕ ਹੈ ਕਿ ਅੱਜ ਚਲ ਰਹੀਆਂ ਟ੍ਰੇਨਾਂ ਨੂੰ ਭੀੜ ਦਾ ਸਾਹਮਣਾ ਨਹੀਂ ਕਰਨਾ ਪਿਆ। 

             

 

ਸ਼੍ਰਮਿਕ ਸਪੈਸ਼ਲ ਟ੍ਰੇਨਾਂ  ਦੇ ਇਲਾਵਾ ,  ਰੇਲਵੇ 12 ਮਈ ਤੋਂ ਨਵੀਂ ਦਿੱਲੀ ਤੋਂ 15 ਜੋੜੀ ਸਪੈਸ਼ਲ ਟ੍ਰੇਨਾਂ ਚਲਾ ਰਿਹਾ ਹੈ ਅਤੇ 1 ਜੂਨ,  2020 ਤੋਂ ਸਮਾਂ ਸਾਰਣੀ ਵਾਲੀਆਂ 200 ਹੋਰ ਟ੍ਰੇਨਾਂ ਚਲਾਉਣ ਦੀ ਯੋਜਨਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:44 Lakh Migrant Labourers reached homes by Spcial Shramik Trains