ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ 4,421 ਕੋਰੋਨਾ–ਪਾਜ਼ਿਟਿਵ, ਹੁਣ ਤੱਕ 114 ਮੌਤਾਂ

ਭਾਰਤ ’ਚ 4,421 ਕੋਰੋਨਾ–ਪਾਜ਼ਿਟਿਵ, ਹੁਣ ਤੱਕ 114 ਮੌਤਾਂ

ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਵਾਇਰਸ ਦੀ ਤਬਾਹੀ ਤੋਂ ਦੁਨੀਆ ਭਰ ਦੇ ਕਈ ਦੇਸ਼ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਭਾਰਤ ’ਚ ਵੀ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 4,421 ਹੋ ਗਈ ਹੈ ਤੇ 114 ਵਿਅਕਤੀ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਹਨ।

 

 

ਮਰਨ ਵਾਲਿਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। 63 ਫ਼ੀ ਸਦੀ ਮੌਤਾਂ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀਆਂ ਹੋਈਆਂ ਹਨ; ਜਦ ਕਿ ਕੋਰੋਨਾ–ਪੀੜਤ ਲੋਕਾਂ ’ਚ ਇਸ ਉਮਰ ਦੇ ਲੋਕਾਂ ਦੀ ਫ਼ੀ ਸਦ ਸਿਰਫ਼ 18 ਹੈ। ਅਮਰੀਕਾ ’ਚ ਸਾਢੇ ਤਿੰਨ ਲੱਖ ਤੋਂ ਵੀ ਵੱਧ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਉੱਥੇ 10,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

 

 

ਪੰਜਾਬ ’ਚ ਅੱਜ ਮੰਗਲਵਾਰ ਨੂੰ 7 ਨਵੇਂ ਕੋਰੋਨਾ–ਪਾਜ਼ਿਟਿਵ ਮਾਮਲੇ ਸਾਹਮਣੇ ਆਏ ਤੇ ਇੰਝ ਸੂਬੇ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 86 ਹੋ ਗਈ ਹੈ।

 

 

ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸੋਮਵਾਰ ਨੂੰ ਮੁੱਖ ਮੰਤਰੀ ਵਿਸ਼ੇਸ਼ ਸਹਾਇਤ ਅਧੀਨ ਬਾਹਰ ਫਸੇ ਬਿਹਾਰ ਦੇ ਲੋਕਾਂ ਨੂੰ 1,000 ਰੁਪਏ ਸਿੱਧੇ ਬੈਂਕ ਖਾਤੇ ਵਿੱਚ ਡੀਬੀਟੀ ਰਾਹੀਂ ਭੁਗਤਾਨ ਦੀ ਯੋਜਨਾ ਦੀ ਸ਼ੁਰੂਆਤ ਕੀਤੀ।

 

 

ਪਹਿਲੇ ਦਿਨ ਹੋਰ ਰਾਜਾਂ ’ਚ ਫਸੇ ਬਿਹਾਰ ਦੇ 1 ਲੱਖ 3 ਹਜ਼ਾਰ 579 ਲੋਕਾਂ ਦੇ ਖਾਤੇ ਵਿੱਚ 10 ਕਰੋੜ 35 ਲੱਖ 79,000 ਰੁਪਏ ਭੇਜੇ ਗਏ।

 

 

ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ’ਚ ਸੋਮਵਾਰ ਨੂੰ ਕੋਰੋਨਾ ਕਾਰਨ ਚਾਰ ਨਵੀਂਆਂ ਮੌਤਾਂ ਹੋਈਆਂ ਤੇ ਇਸ ਤੋਂ ਇਲਾਵਾ 68 ਨਵੇਂ ਮਾਮਲੇ ਸਾਹਮਣੇ ਆਏ।

 

 

ਮੱਧ ਪ੍ਰਦੇਸ਼ ’ਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਧਾ ਹੋ ਰਿਹਾ ਹੈ। ਰਾਜ ’ਚ ਪੀੜਤਾਂ ਦਾ ਅੰਕੜਾ 256 ’ਤੇ ਪੁੱਜ ਗਿਆ ਹੈ; ਉੱਥੇ ਹੀ ਮਰਨ ਵਾਲਿਆਂ ਦੀ ਗਿਣਤੀਪ 14 ਹੋ ਗਈ ਹੈ। ਇੰਦੌਰ ’ਚ ਮਰੀਜ਼ਾਂ ਦੀ ਗਿਣਤੀ 151 ਹੈ।

 

 

ਸਿਹਤ ਵਿਭਾਗ ਵੱਲੋਂ ਜਾਰੀ ਬੁਲੇਟਿਨ ਅਨੁਸਾਰ ਰਾਜ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 256 ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4421 Corona Positive in India 114 Deaths till now