ਭਾਰਤ ਦੇ 5 ਸੁਬਿਆਂ `ਚ ਮੀਂਹ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 465 ਤੱਕ ਪੁੱਜ ਗਈ ਹੈ। ਜਿ਼ਆਦਾਤਰ ਮੌਤਾਂ ਮੀਂਹ ਕਾਰਨ ਆਏ ਹੜ੍ਹਾਂ ਕਰਕੇ ਹੋਈਆਂ ਹਨ। ਗ੍ਰਹਿ ਮੰਤਰਾਲੇ ਦੇ ‘ਰਾਸ਼ਟਰੀ ਹੰਗਾਮੀ ਹੁੰਗਾਰਾ ਕੇਂਦਰ` (ਐੱਨਈਆਰਸੀ - ਨੈਸ਼ਨਲ ਐਮਰਜੈਂਸੀ ਰੈਸਪੌਂਸ ਸੈਂਟਰ) ਮੁਤਾਬਕ 138 ਮੌਤਾਂ ਮਹਾਰਾਸ਼ਟਰ `ਚ, 125 ਕੇਰਲ `ਚ, 116 ਪੱਛਮੀ ਬੰਗਾਲ `ਚ, 52 ਗੁਜਰਾਤ ਅਤੇ 34 ਅਸਮ `ਚ ਹੋਈਆਂ ਹਨ।
ਵਰਖਾ ਤੇ ਹੜ੍ਹ ਨੇ ਮਹਾਰਾਸ਼ਟਰ ਦੇ 26 ਜਿ਼ਲ੍ਹਿਆਂ, ਪੱਛਮੀ ਬੰਗਾਲ ਦੇ 22, ਅਸਮ ਦੇ 21, ਕੇਰਲ ਦੇ 14 ਅਤੇ ਗੁਜਰਾਤ ਦੇ 10 ਜਿ਼ਲ੍ਹਿਆਂ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਅਸਮ `ਚ ਤਾਂ ਮੀਂਹ ਤੇ ਹੜ੍ਹਾਂ ਕਾਰਨ 1.17 ਲੱਖ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ; ਜਿਨ੍ਹਾਂ ਵਿੱਚੋਂ 2.17 ਲੱਖ ਲੋਕਾਂ ਨੂੰ ਇਸ ਵੇਲੇ ਰਾਹਤ ਕੈਂਪਾਂ `ਚ ਰਹਿਣਾ ਪੈ ਰਿਹਾ ਹੈ।
‘ਰਾਸ਼ਟਰੀ ਆਫ਼ਤ ਹੁੰਗਾਰਾ ਬਲ` (ਐੱਨਡੀਆਰਐੱਫ਼ - ਨੈਸ਼ਨਲ ਡਿਜ਼ਾਸਟਰ ਰੈਸਪੌਂਸ ਫ਼ੋਰਸ) ਦੀਆਂ 12 ਟੀਮਾਂ ਅਸਮ ਵਿੱਚ ਰਾਹਤ ਕਾਰਜਾਂ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ। ਐੱਨਡੀਆਰਐੱਫ਼ ਦੀ ਇੱਕ ਟੀਮ ਵਿੱਚ 45 ਮੈਂਬਰ ਹੁੰਦੇ ਹਨ।
ਪੱਛਮੀ ਬੰਗਾਲ `ਚ ਮੀਂਹਾਂ ਨੇ 1.61 ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿੱਥੇ ਐੱਨਡੀਆਰਐੱਫ਼ ਦੀਆਂ 8 ਟੀਮਾਂ ਤਾਇਨਾਤ ਹਨ।
ਗੁਜਰਾਤ `ਚ ਹੁਣ ਤੱਕ 15,912 ਵਿਅਕਤੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ `ਚੋਂ ਕੱਢ ਕੇ ਸੁਰੱਖਿਅਤ ਟਿਕਾਣਿਆਂ ਤੱਕ ਪਹੁੰਚਾਇਆ ਗਿਆ ਹੈ। ਇਸ ਸੂਬੇਸ `ਚ ਐੱਨਡੀਆਰਐੱਫ਼ ਦੀਆਂ 11 ਟੀਮਾਂ ਰਾਹਤ ਕਾਰਜਾਂ `ਚ ਜੁਟੀਆਂ ਹੋਈਆਂ ਹਨ।
ਕੇਰਲ `ਚ ਹੜ੍ਹਾਂ ਨੇ 1.43 ਲੱਖ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਸੂਬੇ `ਚ 125 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ ਨੌਂ ਜਣੇ ਲਾਪਤਾ ਹਨ।