ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ BJP ਉਮੀਦਵਾਰ ਕਪਿਲ ਮਿਸ਼ਰਾ ਦੇ ਚੋਣ–ਪ੍ਰਚਾਰ ਕਰਨ ’ਤੇ 48 ਘੰਟਿਆਂ ਦੀ ਪਾਬੰਦੀ

ਦਿੱਲੀ ’ਚ BJP ਉਮੀਦਵਾਰ ਕਪਿਲ ਮਿਸ਼ਰਾ ਦੇ ਚੋਣ–ਪ੍ਰਚਾਰ ਕਰਨ ’ਤੇ 48 ਘੰਟਿਆਂ ਦੀ ਪਾਬੰਦੀ

ਦਿੱਲੀ ਦੀ ਮਾੱਡਲ ਟਾਊਨ ਵਿਧਾਨ ਸੀਟ ਤੋਂ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਉੱਤੇ ਚੋਣ ਕਮਿਸ਼ਨ ਨੇ ਅੱਜ ਸਨਿੱਚਰਵਾਰ ਨੂੰ 48 ਘੰਟਿਆਂ ਲਈ ਚੋਣ–ਪ੍ਰਚਾਰ ਕਰਨ ਉੱਤੇ ਪਾਬੰਦੀ ਲਾ ਦਿੱਤੀ ਹੈ। ਪਾਬੰਦੀ ਦਾ ਇਹ ਸਮਾਂ ਅੱਜ ਸ਼ਾਮੀਂ 5:00 ਵਜੇ ਤੋਂ ਸ਼ੁਰੂ ਹੋਵੇਗਾ। ਇੰਝ ਉਹ ਮੰਗਲਵਾਰ ਸ਼ਾਮੀਂ 5:00 ਤੱਕ ਕੋਈ ਚੋਣ ਪ੍ਰਚਾਰ ਨਹੀਂ ਕਰ ਸਕਣਗੇ।

 

 

ਦਰਅਸਲ, ਸ੍ਰੀ ਮਿਸ਼ਰਾ ਨੇ ਆਪਣੇ ਇੱਕ ਟਵੀਟ ’ਚ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨੂੰ ਆਪਣੇ ਹਲਕੇ ’ਚ ‘ਭਾਰਤ–ਪਾਕਿਸਤਾਨ ਵਿਚਾਲੇ ਮੈਚ’ ਆਖਿਆ ਸੀ।

 

 

ਸ੍ਰੀ ਮਿਸ਼ਰਾ ਦੇ ਭਾਰਤ-ਪਾਕਿਸਤਾਨ ਮੈਚ ਵਾਲੇ ਟਵੀਟ ਹੁਣ ਡਿਲੀਟ ਕਰ ਦਿੱਤੇ ਜਾ ਚੁੱਕੇ ਹਨ। ਚੋਣ ਕਮਿਸ਼ਨ ਨੇ ਟਵਿਟਰ ਨੂੰ ਕਪਿਲ ਮਿਸ਼ਰਾ ਦੇ 'ਹਿੰਦੋਸਤਾਨ-ਪਾਕਿਸਤਾਨ ਮੈਚ' ਵਾਲੇ ਟਵੀਟ ਨੂੰ ਡਿਲੀਟ ਕਰਨ ਲਈ ਕਿਹਾ ਸੀ

 

 

ਇਸ ਤੋਂ ਪਹਿਲਾਂ ਕੱਲ੍ਹ ਸ਼ੁੱਕਰਵਾਰ ਨੂੰ ਸਵੇਰੇ ਦਿੱਲੀ ਦੇ ਮੁੱਖ ਚੋਣ ਕਮਿਸ਼ਨਰ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਸੀ ਦਰਅਸਲ, ਦਿੱਲੀ ਦੇ ਮਾਡਲ ਟਾਊਨ ਤੋਂ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਨੇ ਆਪਣੇ ਟਵੀਟ ' ਕਿਹਾ ਸੀ ਕਿ 8 ਫਰਵਰੀ ਨੂੰ ਹੋਣ ਵਾਲੀ ਵਿਧਾਨ ਸਭਾ ਚੋਣ ' ਦਿੱਲੀ ਦੀਆਂ ਸੜਕਾਂ 'ਤੇ ਹਿੰਦੋਸਤਾਨ ਅਤੇ ਪਾਕਿਸਤਾਨ ਦਾ ਮੁਕਾਬਲਾ ਹੋਵੇਗਾ

 

 

ਆਪਣੇ ਇਸ ਟਵੀਟ ' ਕਪਿਲ ਮਿਸ਼ਰਾ ਨੇ ਲਿਖਿਆ ਸੀ, "India vs Pakistan 8th February Delhi, 8 ਫਰਵਰੀ ਨੂੰ ਦਿੱਲੀ ਦੀ ਸੜਕਾਂ 'ਤੇ ਹਿੰਦੋਸਤਾਨ ਅਤੇ ਪਾਕਿਸਤਾਨ ਵਿਚਕਾਰ ਮੁਕਾਬਲਾ ਹੋਵੇਗਾ"

 

ਚੇਤੇ ਰਹੇ ਕਿ ਕਪਿਲ ਮਿਸ਼ਰਾ ਕਿਸੇ ਸਮੇਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਹੁਤ ਨੇੜਲੇ ਨੇਤਾਵਾਂ ਵਿਚੋਂ ਇੱਕ ਸਨ। ਪਿਛਲੀਆਂ ਚੋਣਾਂ ਵਿਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਰਾਜਧਾਨੀ ਦੀ ਕਰਾਵਲ ਨਗਰ ਸੀਟ ਜਿੱਤੀ ਸੀ। ਉਨ੍ਹਾਂ ਨੂੰ ਕੇਜਰੀਵਾਲ ਨੇ ਆਪਣੀ ਸਰਕਾਰ ' ਕੈਬਨਿਟ ਮੰਤਰੀ ਬਣਾਇਆ ਸੀ।

 

 

ਪਰ ਕੁਝ ਸਮੇਂ ਬਾਅਦ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਸ੍ਰੀ ਕਪਿਲ ਮਿਸ਼ਰਾ ਦਰਮਿਆਨ ਅਜਿਹੀ ਸਿਆਸੀ ਲੜਾਈ ਸ਼ੁਰੂ ਹੋ ਗਈ ਕਿ ਉਨ੍ਹਾਂ ਨੂੰ ਸਰਕਾਰ ਤੋਂ ਵੱਖ ਹੋਣਾ ਪਿਆ। ਜਿਸ ਤੋਂ ਬਾਅਦ ਉਨ੍ਹਾਂ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਹੁਣ ਉਹ ਭਾਜਪਾ ' ਸ਼ਾਮਲ ਹੋ ਗਏ ਹਨ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:48 hours ban for poll campaigns on Delhi BJP Contestant Kapil Mishra